ਮਾਲੇਰਕੋਟਲਾ (ਸੰਦੌੜ), 24 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਲੱਗੇ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਦੇ ਬੈਸਟ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।ਜਿਸ ਵਿੱਚ ਐਨ.ਐਸ.ਐਸ ਦੇ ਯੂਨਿਟ 3 ਵਿੱਚੋਂ ਮੁਹੰਮਦ ਇਸਮਾਈਲ ਨੂੰਸਰਬੋਤਮ ਵਲੰਟੀਅਰ ਚੁਣਿਆ ਗਿਆ।ਕਾਲਜ ਦੇ ਪ੍ਰਿੰਸੀਪਲ ਡਾ. ਮੁਹੰਮਦ ਜਮੀਲ ਨੇ ਵਲੰਟੀਅਰਾਂ ਨੂੰਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਦੀ ਸੇਵਾ ਕਰਨਾ ਹੀ ਹਰ ਮਨੁੱਖ ਦਾ ਵਿਅਕਤੀਗਤ ਫਰਜ਼ ਹੈ। ਇਸੇ ਕਰਕੇ ਸਮਾਜ ਸੇਵਾ ਪ੍ਰਤੀ ਵਧੀਆ ਕੰਮ ਕਰਨ ਵਾਲੇ ਵਲੰਟੀਅਰ ਵਧਾਈ ਦੇ ਹੱਕਦਾਰ ਹਨ।ਯੂਨਿਟ ਨੰਬਰ 3 ਦੇ ਪ੍ਰੋਗਰਾਮ ਅਫਸਰ ਤਨਵੀਰ ਅਲੀ ਖਾਨ ਨੇਕਿਹਾ ਕਿ ਐਨ.ਐਸ.ਐਸ ਨਾਲ ਜੁੜਿਆ ਹਰ ਵਲੰਟੀਅਰ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ ਤੇ ਐਨ.ਐਸ.ਐਸ ਦੇ ਮਾਧਿਅਮ ਰਾਹੀਂ ਕੋਈ ਵੀ ਵਿਅਕਤੀ ਭਾਰਤੀ ਫੋਜ ਦੇ ਕਿਸੇ ਵੀ ਅੰਗ ਦਾ ਹਿੱਸਾ ਬਣ ਸਕਦਾ ਹੈ।ਸਹਾਇਕ ਪ੍ਰੋਗਰਾਮ ਅਫ਼ਸਰਾਂ ਵਜੋਂ ਵੱਖ ਵੱਖ ਯੂਨਿਟਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਪ੍ਰੋਫੈਸਰਜ਼ ਡਾ. ਮੁਹੰਮਦ ਸ਼ਫ਼ੀਕ ਥਿੰਦ, ਪ੍ਰੋਫੈਸਰ ਮੁਹੰਮਦ ਅਨਵਰ, ਪ੍ਰੋਫੈਸਰ ਇਕਰਾਮ ਉਰ ਰਹਿਮਾਨ, ਪ੍ਰੋਫੈਸਰ ਮੁਹੰਮਦ ਸੁਹੈਬ, ਪ੍ਰੋਫੈਸਰ ਵਲੀ ਮੁਹੰਮਦ, ਪ੍ਰੋਫੈਸਰ ਸੁਖਚੈਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੋਫੈਸਰ ਮੁਹੰਮਦ ਸ਼ਾਹਿਦ ਅਤੇ ਹਾਰੂਨ ਸ਼ਫੀਕ ਨੂੰ ਐਵਾਰਡ ਆਫ ਆਨਰ ਨਾਲ ਸਨਮਾਨਤ ਕੀਤਾ ਗਿਆ।ਮੰਚ ਸੰਚਾਲਨ ਯੂਨਿਟ ਨੰਬਰ 3 ਦੇ ਹੋਣਹਾਰ ਵਲੰਟੀਅਰ ਮੁਹੰਮਦ ਸ਼ਹਿਜ਼ਾਦ ਨੇ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …