Saturday, September 21, 2024

ਖਾਲਸਾ ਕਾਲਜ ਐਜੂਕੇਸ਼ਨ ਵਿਖੇ ਅੰਤਰਰਾਸ਼ਟਰੀ ਸਿਹਤ ਦਿਵਸ ਮਨਾਇਆ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰ ਰਾਸ਼ਟਰੀ ਸਿਹਤ ਦਿਵਸ ਨੂੰ PPN0904201809ਸਮਰਪਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਪਿ੍ਰੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ’ਚ ਸ੍ਰੀਮਤੀ ਮਨਮੀਤਪਾਲ ਕੌਰ ਪ੍ਰਧਾਨ, ਗੈਰ ਸਰਕਾਰੀ ਸੇਵੀ ਸੰਸਥਾ-ਦਿਵਾ ਅਤੇ ਸ੍ਰੀਮਤੀ ਰੂਬੀ ਅਗਰਵਾਲ ਅਧਿਆਪਕ-ਆਰਟ ਆਫ਼ ਲਿਵਿੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਡਾ. ਢਿੱਲੋਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਆਪਣੇ ਸਵਾਗਤੀ ਭਾਸ਼ਣ ’ਚ ਕਿਹਾ ਕਿ ਅਜੋਕੀ ਮਨੁੱਖੀ ਜੀਵਨ ਸ਼ੈਲੀ ਦਬਾਅ ਅਤੇ ਸਮੱਸਿਆਵਾਂ ਭਰਪੂਰ ਹੈ, ਜਿਸ ਨਾਲ ਜੂਝਣ ਲਈ ਮਨੁੱਖੀ ਸਰੀਰ ਅਤੇ ਮਨ ਦਾ ਤੰਦਰੁਸਤ ਹੋਣਾ ਜਰੂਰੀ ਹੈ ਕਾਲਜ ਆਪਣੇ ਵਿਦਿਆਰਥੀਆਂ ਨੂੰ ਉਚ ਪੱਧਰੀ ਸਿੱਖਿਆ ਦੇਣ ਦੇ ਨਾਲ-ਨਾਲ ਅਜਿਹੇ ਉਪਰਾਲੇ ਕਰਦਾ ਰਹਿੰਦਾ ਹੈ ਜਿਸ ਨਾਲ ਇਸ ਜੀਵਨ ਸ਼ੈਲੀ ’ਚ ਸੁਧਾਰ ਲਿਆਇਆ ਜਾ ਸਕੇ।ਇਸ ਲਈ ਅੰਤਰ ਰਾਸ਼ਟਰੀ ਪੱਧਰ ’ਤੇ ਅਜਿਹੇ ਦਿਵਸ ਮਨਾਉਣਾ ਸ਼ਲਾਘਾਯੋਗ ਹੈ।
ਸ੍ਰੀਮਤੀ ਮਨਮੀਤਪਾਲ ਕੌਰ ਨੇ ਵੱਖ-ਵੱਖ ਕਿਰਿਆਵਾਂ ਜਿਵੇਂ ਕਿ ਐਰੋਬਿਕਸ, ਜੂੰਬਾਂ ਡਾਂਸ ਰਾਹੀਂ ਵਿਦਿਆਰਥੀਆਂ ਨੂੰ ਖੁਸ਼ ਅਤੇ ਤੰਦਰੁਸਤ ਰਹਿਣ ਦੇ ਵੱਖ-ਵੱਖ ਤਰੀਕਿਆਂ ਨਾਲ ਜਾਣੂ ਕਰਵਾਇਆ।ਸ੍ਰੀਮਤੀ ਰੂਬੀ ਅਗਰਵਾਲ ਨੇ ਆਪਣੇ ਭਾਸ਼ਣ ’ਚ ਸੰਤੁਲਿਤ ਆਹਾਰ ਲੈਣ ’ਤੇ ਜ਼ੋਰ ਦਿੰਦਿਆ ਕਿਹਾ ਕਿ ਅਜਕਲ ਦੀ ਨੌਜਵਾਨ ਪੀੜੀ ਨੂੰ ਜੀਵਨ ਜਿਉਣ ਦਾ ਸਹੀ ਤਰੀਕਾ ਨਹੀਂ ਆਉਂਦਾ ਹੈ, ਉਹ ਜ਼ਿੰਦਗੀ ਦੀ ਭੱਜਦੌੜ ’ਚ ਛੋਟਾ ਅਤੇ ਸੌਖਾ ਤਰੀਕਾ ਅਪਨਾਉਣਾ ਚਾਹੁੰਦੇ ਹਨ ਅਤੇ ਇਹੀ ਤਰੀਕਾ ਉਹ ਆਪਣੇ ਭੋਜਨ ਖਾਣ ਦੀਆਂ ਆਦਤਾਂ ’ਤੇ ਅਪਨਾਉਂਦੇ ਹਨ, ਨਤੀਜਾ ਜੰਕ ਫੂਡ ਦੀ ਸਮਾਜ ’ਚ ਪ੍ਰਧਾਨਤਾ ਹੈ। ਪ੍ਰੋਗਰਾਮ ਦੌਰਾਨ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਤੰਦਰੁਸਤ ਰਹਿਣ ਲਈ ਵੱਖ-ਵੱਖ ਕਿਰਿਆਵਾਂ ਰਾਹੀਂ ਹਾਜ਼ਰੀਨ ਨੂੰ ਜਾਗਰੂਕ ਕੀਤਾ।ਇਸ ਮੌਕੇ ਸਿਹਤ ਸਬੰਧੀ ਵਿਦਿਆਰਥੀਆਂ ਨੇ ਡਾਂਸ ਰਾਹੀਂ ਜਾਗਰੂਕ ਵੀ ਕੀਤਾ।ਪ੍ਰੋਗਰਾਮ ਦੇ ਅੰਤ ’ਚ ਪ੍ਰਿੰ: ਡਾ. ਢਿੱਲੋਂ  ਨੇ ਆਏ ਹੋਏ ਮਹਿਮਾਨਾਂ ਮਨਮੀਤਪਾਲ ਕੌਰ ਅਤੇ ਰੂਬੀ ਅਗਰਵਾਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥਣਾਂ ਮੌਜ਼ੂਦ ਸਨ।
 

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …

Leave a Reply