Saturday, September 21, 2024

ਖੱਜਲ਼-ਖ਼ੁਆਰ ਹੋ ਰਹੇ ਕਿਸਾਨਾਂ ਨੇ ਕਣਕ ਦੀ ਲੁਹਾਈ ਦੇਣ ਤੋਂ ਕੀਤਾ ਇਨਕਾਰ

ਭੀਖੀ, 20 ਅਪੈ੍ਰਲ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਅਨਾਜ ਮੰਡੀ ਵਿਖੇ ਪੰਜਾਬ ਕਿਸਾਨ ਯੂਨੀਅਨ ਅਤੇ ਮੰਡੀ ਵਿੱਚ ਕਣਕ ਲੈ ਕੇ ਆਏ ਕਿਸਾਨਾਂ ਵੱਲੋਂ ਮਾਰਕਿਟ ਕਮੇਟੀ ਭੀਖੀ ਦੇ ਸਕੱਤਰ ਨੂੰ ਸੂਚਿਤ ਕਰਦਿਆਂ ਕਿਹਾ ਕਿ 2 ਰੁਪੈ 6 ਪੈਸੇ ਪ੍ਰਤੀ ਗੱਟਾ ਲੁਹਾਈ ਜੋ ਕਿ ਆੜ੍ਹਤੀਆਂ ਵੱਲੋਂ ਕਿਸਾਨਾਂ ਤੋਂ ਨਜਾਇਜ਼ ਤੌਰ `ਤੇ ਵਸੂਲੀ ਜਾ ਰਹੀ ਹੈ।ਕਿਸਾਨ ਆਗੂ ਭੋਲਾ ਸਿੰਘ ਸਮਾਓ ਨੇ ਕਿਹਾ ਕਿ ਜੋ ਕਿਸਾਨ ਆਪਣੀ ਫ਼ਸਲ ਨੂੰ ਲਿਫਟ ਵਾਲੀਆਂ ਟਰਾਲੀਆਂ ਰਾਹੀਂ ਮੰਡੀ ਲੈ ਕੇ ਆਉਂਦੇ ਹਨ, ਉਨ੍ਹਾਂ ਤੋਂ ਇਹ ਲੁਹਾਈ ਨਾ ਲਈ ਜਾਵੇ।ਜਿਹੜੇ ਕਿਸਾਨ ਮਜ਼ਦੂਰਾਂ ਤੋਂ ਲੁਹਾਈ ਕਰਵਾਉਂਦੇ ਹਨ, ਉਹ ਹੀ ਕਿਸਾਨ ਲੁਹਾਈ ਦੇਣਦਾਰ ਹਨ।ਭੀਖੀ ਬਲਾਕ ਦੀਆਂ ਮੰਡੀਆਂ ਵਿੱਚ ਲਗਭਗ 20 ਲੱਖ ਗੱਟਾ ਕਣਕ ਦਾ ਪਿਆ ਹੈ। ਮੰਡੀ ਵਿੱਚੋਂ ਕਣਕ ਦੀ ਚੁਕਾਈ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨਾਂ ਨੂੰ ਇੱਕ ਹਫ਼ਤੇ ਤੋਂ ਖੱਜਲ਼-ਖ਼ੁਆਰ ਹੋਣਾ ਪੈ ਰਿਹਾ ਹੈ।
                   ਪੰਜਾਬ ਕਿਸਾਨ ਯੂਨੀਅਨ ਆਗੂ ਗੁਰਨਾਮ ਭੀਖੀ ਨੇ ਕਿਹਾ ਕਿ ਮੁੱਖ ਮੰਡੀ ਵਿੱਚ ਹੀ ਕਣਕ ਦੀਆਂ ਢੇਰੀਆਂ ਦੇ ਨਾਲ ਕਈ ਥਾਵਾਂ `ਤੇ ਝਾੜ-ਫੂਸ ਵਾਲੀਆਂ ਢੇਰੀਆਂ ਲਗਾਈਆਂ ਪਈਆਂ ਹਨ।ਜਿਸ ਕਾਰਨ ਅਵਾਰਾ ਪਸ਼ੂ ਅਤੇ ਹੋਰ ਕਈ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹੈ ਅਤੇ ਪਖਾਨਿਆਂ ਦੀ ਵੀ ਸਹੀ ਢੰਗ ਨਾਲ ਸਫ਼ਾਈ ਨਹੀਂ ਕੀਤੀ ਜਾ ਰਹੀ।ਇਹਨਾਂ ਸਮੱਸਿਆਵਾਂ ਨੂੰ ਲੈ ਕੇ ਅੱਜ ਕਿਸਾਨ ਅਤੇ ਕਿਸਾਨ ਆਗੂ ਮਾਰਕਿਟ ਕਮੇਟੀ ਦੇ ਸਕੱਤਰ ਗੁਰਬਿੰਦਰ ਸਿੰਘ ਨੂੰ ਮਿਲੇ ਜਿਨ੍ਹਾਂ ਨੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਜੋ ਕਿਸਾਨ ਖ਼ੁਦ ਕਣਕ ਦੀ ਲੁਹਾਈ ਕਰਦੇ ਹਨ।ਉਹ ਸਾਡੇ ਕੋਲ ਆ ਕੇ ਲਿਖਵਾਉਣ ਉਨ੍ਹਾਂ ਤੋਂ ਲੁਹਾਈ ਨਹੀਂ ਵਸੂਲੀ ਜਾਵੇਗੀ।
                   ਇਸ ਮੌਕੇ ਬਲਵੀਰ ਸਿੰਘ, ਬਲਕਰਨ ਸਿੰਘ, ਸੁਖਪਾਲ ਸੁੱਖਾ, ਸਵਰਨ ਬੋੜਾਵਾਲ, ਰਾਜਿੰਦਰ ਜਾਫਰੀ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …

Leave a Reply