Saturday, September 21, 2024

ਸਾਰਾਗੜੀ ਦੇ ਸ਼ਹੀਦਾਂ ਦੀ ਯਾਦ `ਚ ਵਾਰ ਮੈਮੋਰੀਅਲ ਵਿਖੇ ਰੋਸ਼ਨੀ ਤੇ ਅਵਾਜ਼ ਸ਼ੋਅ 5 ਮਈ ਨੂੰ – ਡੀ.ਸੀ

ਜੰਗੀ ਨਾਇਕਾਂ ਤੋਂ ਇਲਾਵਾ ਸੀਨੀਅਰ ਫੌਜੀ ਅਧਿਕਾਰੀ ਬਣਨਗੇ ਸਮਾਗਮ ਦੀ ਸ਼ਾਨ
ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਰਾਗੜ੍ਹੀ ਦੀ ਲੜਾਈ, ਜੋ ਕਿ ਵਿਸ਼ਵ ਦੀਆਂ 5 ਵਿਲੱਖਣ ਜੰਗਾਂ ਵਿਚ ਸ਼ਾਮਿਲ ਹੈ, ਵਿਚ ਸ਼ਾਮਿਲ 21 ਸਿੱਖ DC Sanghaਫੌਜੀਆਂ ਦੀ ਬਹਾਦਰੀ ਦੀ ਯਾਦ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਵੇਕਲੀ ਪਹਿਲ ਸਦਕਾ ਪੰਜਾਬ ਸਟੇਟ ਵਾਰ ਹੀਰੋਜ਼ ਅਤੇ ਮੈਮੋਰੀਅਲ, ਅਟਾਰੀ ਰੋਡ, ਅੰਮ੍ਰਿਤਸਰ ਵਿਚ 5 ਮਈ ਸ਼ਾਮ 7 ਵਜੇ ਰੌਸ਼ਨੀ ਅਤੇ ਅਵਾਜ਼ ’ਤੇ ਅਧਾਰਿਤ ਇਕ ਵਿਸ਼ੇਸ਼ ਪ੍ਰੋਗਰਾਮ ‘ਜੰਗ-ਏ-ਸਾਰਾਗੜ੍ਹੀ’ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਦੇਸ਼ ਤੇ ਕੌਮ ਲਈ ਜਾਨਾਂ ਵਾਰ ਗਏ ਫੌਜੀਆਂ ਦੀ ਬਹਾਦਰੀ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਉਲੀਕੇ ਗਏ ਇਸ ਪ੍ਰੋਗਰਾਮ ਵਿਚ ਰੌਸਨੀ ਅਤੇ ਅਵਾਜ ਦੀ ਸਹਾਇਤਾ ਨਾਲ ਜੰਗ ਦਾ ਬਿਰਤਾਂਤ ਪੇਸ਼ ਕੀਤਾ ਜਾਵੇਗਾ।
           ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਜਿੱਥੇ ਸਾਰਾਗੜੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ, ਉਥੇ ਸਾਡੀਆਂ ਫੌਜਾਂ ਦੇ ਕਈ ਜੰਗੀ ਨਾਇਕ ਅਤੇ ਸੀਨੀਅਰ ਫੌਜੀ ਅਧਿਕਾਰੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ।ਉਨਾਂ ਦੱਸਿਆ ਕਿ ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਹਿਬਾਨ, ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਟੀ.ਐਸ ਸ਼ੇਰਗਿਲ, ਵਿਧਾਇਕ ਅਤੇ ਹੋਰ ਸਖਸ਼ੀਅਤਾਂ ਸਮਾਗਮ ਦੀ ਸ਼ਾਨ ਬਣਨਗੀਆਂ।  
               ਇਸ ਸਬੰਧੀ ਜਾਣਕਾਰੀ ਦਿੰਦੇ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਧਿਕਾਰੀ ਕਰਨਲ ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਜੇ.ਐਸ ਅਰੋੜਾ ਵੱਲੋਂ ਲਿਆ ਗਿਆ।ਇਸ ਮੌਕੇ ਐਸ.ਡੀ.ਐਮ ਵਿਕਾਸ ਹੀਰਾ, ਕਾਰਜਕਾਰੀ ਮੈਜਿਸਟਰੇਟ ਮੇਜਰ ਸਿਧਾਰਥ, ਕਰਨਲ ਐਚ.ਪੀ ਸਿੰਘ, ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply