Monday, December 23, 2024

ਪੰਜਾਬ ਦੀ ਧੀਅ ਡਾ. ਸੋਨੀਆ ਨੂੰ ਸਵੀਡਨ ਦੇ ਨੈਸ਼ਨਲ ਡੇਅ `ਤੇ ਮਿਲਿਆ ਸਨਮਾਨ

ਅੰਮ੍ਰਿਤਸਰ (ਸਵੀਡਨ), 9 ਜੂਨ (ਪੰਜਾਬ ਪੋਸਟ ਬਿਊਰੋ) – ਸਵੀਡਨ ਦੇ ਨੈਸ਼ਨਲ ਡੇਅ `ਤੇ ਪੰਜਾਬੀ ਮੂਲ ਦੀ ਡਾਕਟਰ ਸੋਨੀਆ ਨੂੰ ਸਨਮਾਨਿਤ ਕੀਤਾ ਗਿਆ Sweden Dr. Sonia1ਹੈ।ਇਥੇ ਪ੍ਰਾਪਤ ਇੱਕ ਈਮੇਲ ਮੁਤਾਬਿਕ ਸਵੀਡਨ ਦਾ ਨੈਸ਼ਨਲ ਡੇਅ 6 ਜੂਨ ਨੂੰ ਹਰ ਸਾਲ ਮਨਾਇਆ ਜਾਂਦਾ ਹੈ।ਇਸ ਦਿਨ ਦੇਸ਼ ਦੇ ਹਰੇਕ ਸੂਬੇ ਵਿੱਚ ਵੱਖ-ਵੱਖ ਖੇਤਰ `ਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਦਾ ਸਬੰਧਤ ਸੂਬੇ ਦੇ ਮਿਊਂਸਪਲ ਕੌਂਸਲ ਚੇਅਰਮੈਨ ਸਨਮਾਨ ਕਰਦੇ ਹਨ।ਇਸੇ ਤਹਿਤ ਤਕਰੀਬਨ 14 ਵਿਅਕਤੀਆਂ ਨੂੰ ਵੱਖ-ਵੱਖ ਖੇਤਰ `ਚ ਕੀਤੇ ਵਧੀਆ ਕੰਮਾਂ ਬਦਲੇ ਸਨਮਾਨ ਕੀਤਾ ਗਿਆ, ਜਿੰਨਾਂ ਵਿੱਚ ਸ਼ਾਮਲ ਪੰਜਾਬ ਦੀ ਧੀਅ ਡਾ. ਸੋਨੀਆ ਨੂੰ ਸੋਟੋਕਹੋਲਮ ਮਿਊਂਸਪਲ ਕੌਂਸਲ ਦੇ ਚੇਅਰਮੈਨ ਈਵਾ-ਲੁਇਸ ਇਰਲੈਂਡਸਨ ਸਲੋਰੈਚ ਵਲੋਂ ਸਨਮਾਨਿਤ ਕੀਤਾ ਗਿਆ।ਨੇਵੀ ਦਾ ਸੰਗੀਤ ਗਾਇਕ ਹੈਲੇਨ ਸਜ਼ੋਹੋਲ ਅਤੇ ਆਰਗੇਨਾਈਨਟ ਅੰਨਾ ਹੋਲਮ ਨੇ ਪੇਸ਼ ਕੀਤਾ।ਇਸ ਸਮੇਂ ਵਿੱਤ ਕੌਂਸਲ ਕੇਰੀਨ ਵਾਨਗਾਰਡ ਵੀ ਮੌਜੂਦ ਸਨ।ਡਾ. ਸੋਨੀਆ ਵਲੋਂ ਸੀਰੀਆ ਤੋਂ ਆਏ ਸ਼ਰਨਾਰਥੀ ਛੋਟੇ ਇਕੱਲੇ ਬੱਚਿਆਂ ਦੀ ਦੇਖ-ਰੇਖ ਵਾਲੀ ਟੀਮ ਦੀ ਅਗਵਾਈ ਦੀ ਸ਼ਲਾਘਾ ਕੀਤੀ ਗਈ।ਸੋਟੋਕਹੋਲਮ ਮਿਊਂਸਪਲ ਕੌਂਸਲ ਦੇ ਚੇਅਰਮੈਨ ਨੇ ਕਿਹਾ ਸਟੁਚੋਲਮ ਦੀ ਸਾਰੀ ਟੀਮ ਨੂੰ ਉਹਨਾਂ `ਤੇ ਮਾਣ ਹੈ, ਉਹ ਬਹੁਤ ਸੂਝ-ਬੁਝ ਤੇ ਬੜੇ ਲਗਨ ਨਾਲ ਕੰਮ ਕਰਦੀ ਹੈ।ਛੋਟੇ ਇਕੱਲੇ ਡਰੇ ਸਹਿਮੇ ਬੱਚਿਆਂ ਨੂੰ ਸੰਭਾਲਣਾ ਬਹੁਤ ਮੇਹਨਤ ਅਤੇ ਸਹਿਣਸ਼ੀਲਤਾ ਦਾ ਕੰਮ ਹੈ।2017-2018 `ਚ ਸੀਰੀਆਂ ਤੋਂ ਸਭ ਤੋਂ ਵੱਧ ਸ਼ਰਨਾਰਥੀ ਬੱਚੇ ਆਏ ਹਨ।ਉਨ੍ਹਾਂ ਕਿਹਾ ਕਿ ਡਾ. ਸੋਨੀਆ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਡਾਕਟਰ ਸੋਨੀਆ ਕਾਫੀ ਭਾਵੁਕ ਦਿੱਖ ਰਹੀ ਸੀ।ਉਹਨਾਂ ਨੇ ਆਪਣੀ ਪੂਰੀ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਇਸ ਸਨਮਾਨ ਦੀ ਉਹ ਇਕੱਲੀ ਹੱਕਦਾਰ ਨਹੀਂ, ਕਿਉਂਕਿ ਇਹ ਪੂਰੀ ਟੀਮ ਦੀ ਮਿਹਨਤ ਹੈ, ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਇਹ ਕੰਮ ਸਿਰੇ ਨਹੀਂ ਚੜ੍ਹ ਸਕਦਾ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply