ਸਮਰਾਲਾ, 9 ਜੂਨ (ਪੰਜਾਬ ਪੋਸਟ- ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਸਮਰਾਲਾ (ਰਜਿ.) ਦੀ ਹੰਗਾਮੀ ਮੀਟਿੰਗ ਸਿਕੰਦਰ ਸਿੰਘ ਮੰਡਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਐਕਸਨ ਸਮਰਾਲਾ ਵੱਲੋਂ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਜਿਵੇਂ ਬੁੱਢਾਪਾ ਭੱਤਾ ਨਾ ਦੇਣਾ, ਪੈਨਸ਼ਨਰਾਂ ਦੀਆਂ 71 ਨੰਬਰ ਪੈਨਸ਼ਨਾਂ ਬੰਦ ਕਰਨਾ, ਕੋਰਟ ਕੇਸਾਂ ਦੇ ਫੈਸਲੇ ਲਾਗੂ ਨਾ ਕਰਨਾ, ਮੰਡਲ ਦਫਤਰ ਵਿੱਚ ਬੈਠੇ ਰਿਟਾਇਰਡ ਸੁਪਰਡੈਂਟ ਵੱਲੋਂ ਬਿਨਾਂ ਕਿਸੇ ਮੰਨਜ਼ੂਰੀ ਤੋਂ ਦਫਤਰ ਰਿਕਾਰਡ ਉੱਪਰ ਦਸਤਖਤ ਕਰਨਾ, ਪੈਨਸ਼ਨਰਾਂ ਅਤੇ ਮੁਲਾਜਮਾਂ ਦੀ ਵੱਡੀ ਪੱਧਰ ਤੇ ਲੁੱਟ ਖਸੁੱਟ ਕਰਨੀ, ਬੰਦੇ ਦੀ ਮੌਤ ਤੋਂ ਬਾਅਦ ਵਿਧਵਾਵਾਂ ਨੂੰ ਇੱਕ ਸਾਲ ਦਾ ਹਾਊਸ ਰੈਂਟ ਨਾ ਦੇਣਾ, ਵਿਧਵਾ ਔਰਤਾਂ ਨੂੰ ਪੈਨਸ਼ਨਰਾਂ ਦੇ ਬਕਾਏ ਨਾ ਦੇਣਾ, 16 ਸਾਲਾਂ ਸਕੇਲ ਲਾ ਕੇ ਏਰੀਅਲ ਨਾ ਦੇਣਾ ਅਤੇ ਇਸ ਤੋਂ ਇਲਾਵਾ ਹੋਰ ਮੰਗਾਂ ਸਬੰਧੀ ਵੀ ਐਕਸਨ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਉਪਰੋਕਤ ਮਸਲੇ 25 ਮਈ 2018 ਤੱਕ ਮਸਲੇ ਹੱਲ ਨਹੀਂ ਕੀਤੇ ਗਏ ਤਾਂ ਜਥੇਬੰਦੀ ਨੂੰ ਮਿਤੀ 11 ਜੂਨ 2018 ਨੂੰ ਮੰਡਲ ਦਫਤਰ ਘੁਲਾਲ ਵਿਖੇ ਰੋਸ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਵੇਗਾ। ਜਿਸ ਵਿੱਚ ਮੰਡਲ ਸਮਰਾਲਾ ਦੇ ਪੈਨਸ਼ਨਰਜ਼ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।
ਸਮਰਾਲਾ ਐਕਸਨ ਕਮੇਟੀ ਵੱਲੋਂ 6 ਜੂਨ 2018 ਨੂੰ ਦੁਬਾਰਾ ਕੀਤੀ ਮੀਟਿੰਗ ਵਿੱਚ ਵੀ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਅਤੇ ਨਾ ਹੀ ਜਥੇਬੰਦੀ ਨੂੰ ਕੰਮਾਂ ਸਬੰਧੀ ਮਸਲੇ ਦਾ ਹੱਲ ਕਰਨ ਦਾ ਕੋਈ ਭਰੋਸਾ ਦਵਾਇਆ ਗਿਆ, ਸਗੋਂ ਸਾਰਾ ਕੰਮ ਟਾਲ-ਮਟੋਲ ਦੀ ਨੀਤੀ ਤੇ ਚੱਲਦਾ ਰਿਹਾ। ਜਿਸ ਨਾਲ ਜਥੇਬੰਦੀ ਵੱਲੋਂ ਮਿਤੀ 11 ਜੂਨ 2018 ਨੂੰ ਘੁਲਾਲ ਪਾਵਰਕਾਮ ਦੇ ਦਫਤਰ ਅੱਗੇ ਧਰਨਾ ਅਟੱਲ ਰਹੇਗਾ।ਜਿਸ ਦੀ ਸਾਰੀ ਜਿੰਮੇਵਾਰੀ ਉੱਚ ਅਧਿਕਾਰੀਆਂ ਦੀ ਹੋਵੇਗੀ। ਸਮੂਹ ਪੈਨਸ਼ਨਰਾਂ ਅਤੇ ਵਿਧਵਾਵਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਧਰਨੇ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਆਪਣਾ ਰੋਸ ਪ੍ਰਗਟ ਕਰਨ। ਇਸ ਮੀਟਿੰਗ ਵਿੱਚ ਪ੍ਰਧਾਨ ਸਿਕੰਦਰ ਸਿੰਘ, ਪ੍ਰੇਮ ਸਿੰਘ ਐਸ.ਡੀ.ਓ ਰਿਟਾਇਰਡ, ਰਾਜਿੰਦਰ ਵਡੇਰਾ ਐਡੀਟਰ, ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਦਰਸ਼ਨ ਸਿੰਘ ਖਜ਼ਾਨਚੀ, ਜਰਨੈਲ ਸਿੰਘ, ਜਗਤਾਰ ਸਿੰਘ, ਜਗਮੋਹਣ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਹੋਰ ਪੈਨਸ਼ਨਰਜ ਹਾਜ਼ਿਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …