ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਅੱਜ ਗੁਰੂ ਨਾਨਕ ਸਟੇਡੀਅਮ ਵਿਖੇ ਜਿਲ੍ਹਾ ਪ੍ਰਸਾਸ਼ਨ, ਸਮਾਰਟ ਸਿਟੀ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਗੁਰੂ ਨਾਨਕ ਸਟੇਡੀਅਮ ਵਿਖੇ ਚੌਥਾ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ।ਇਸ ਵਿੱਚ ਪੁਲਿਸ, ਸਿਹਤ ਅਤੇ ਆਯੂਸ਼ ਸਮੇਤ ਜਿਲੇ੍ਹ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ 1500 ਦੇ ਕਰੀਬ ਲੋਕਾਂ ਵੱਲੋਂ ਯੋਗ ਕੀਤਾ ਗਿਆ।ਯੋਗ ਦਿਵਸ ਵਿੱਚ ਉਚੇਚੇ ਤੌਰ `ਤੇ ਪਹੁੰਚੇ ਪੁਲਿਸ ਕਮਿਸਨਰ ਐਸ. ਸ੍ਰੀਵਾਸਤਵਾ, ਉਨ੍ਹਾਂ ਦੀ ਧਰਮ ਪਤਨੀ, ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਨਿਤਿਸ਼ ਸਿੰਗਲਾ ਐਸ.ਡੀ.ਐਮ, ਸੌਰਭ ਅਰੋੜਾ ਜਾਇੰਟ ਕਮਿਸ਼ਨਰ ਨਗਰ ਨਿਗਮ ਵਲੋਂ ਵੀ ਯੋਗਾ ਕੀਤਾ ਗਿਆ।ਇਸ ਮੌਕੇ ਐਸ. ਸ੍ਰੀਵਾਸਤਵਾ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਯੋਗਾ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ।ਯੋਗ ਕਰਨ ਨਾਲ ਅਸੀਂ ਕਈ ਬਿਮਾਰੀਆਂ ਤੋਂ ਮੁਕਤ ਹੋ ਸਕਦੇ ਹਾਂ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਉਦੇਸ਼ ਲੋਕਾਂ ਦੀ ਸਿਹਤ ਨੂੰ ਠੀਕ ਕਰਨਾ ਹੈ।ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਕਰਨਾ ਚਾਹੀਦਾ ਹੈ।
ਇਸ ਮੌਕੇ ਜਿਲ੍ਹਾ ਪ੍ਰਸਾਸਨ ਵਲੋਂ ਕੁਲਦੀਪ ਬਾਵਾ ਸਹਾਇਕ ਕਮਿਸ਼ਨਰ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਕਾਰਜਕਾਰੀ ਮੈਜਿਸਟਰੇਟ ਸ਼ਿਵਰਾਜ ਸਿੰਘ ਬੱਲ, ਮੈਡਮ ਅਲਕਾ ਮੈਨੇਜਰ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਯੋਗਾ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਜਿਸ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਪੱਖੋਂ ਤੰਦਰੁਸਤ ਰਹਿੰਦਾ ਹੈ। ਇਸ ਯੋਗਾ ਦਿਵਸ ਵਿੱਚ ਸਮਾਰਟ ਸਿਟੀ ਅੰਮ੍ਰਿਤਸਰ ਦੀ ਸੀ.ਓ ਮੈਡਮ ਦੀਪਤੀ ਉਪਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਰਟ ਸਿਟੀ ਦੇ ਮੈਂਬਰਾਂ ਵੱਲੋਂ ਵੀ ਯੋਗ ਕੀਤਾ ਗਿਆ।ਸਮਾਰਟ ਸਿਟੀ ਵੱਲੋਂ ਮਨੂੰ ਚੌਧਰੀ ਟੀਮ ਲੀਡਰ, ਮੈਡਮ ਰਮਨਪ੍ਰੀਤ, ਹਰਸ਼, ਤਰੁਣ ਸਿਆਲ ਅਤੇ ਸੁਮਿੱਤ ਸਿੰਘ ਹਾਜ਼ਰ ਸਨ।
ਕੇਂਦਰੀ ਜੇਲ੍ਹ ਵਿਚ ਕੈਦੀਆਂ ਨੇ ਕੀਤਾ ਯੋਗਾ
ਚੌਥਾ ਅੰਤਰ ਰਾਸ਼ਟਰੀ ਯੋਗਾ ਦਿਵਸ ਕੇਂਦਰੀ ਸੂਚਨਾ ਤੇ ਪ੍ਰਸਾਰਣ ਵਿਭਾਗ ਵੱਲੋਂ ਪੰਜਾਬ ਜੇਲ ਪ੍ਰਸਾਸ਼ਨ ਅਤੇ ਜਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਵਿਭਾਗ ਦੇ ਸਹਿਯੋਗ ਨਾਲ ਕੇਂਦਰੀ ਜੇਲ ਵਿਖੇ ਮਨਾਇਆ ਗਿਆ। ਇਸ ਯੋਗਾ ਦਿਵਸ ਵਿੱਚ ਜੇਲ ਦੇ ਕੈਦੀਆਂ ਅਤੇ ਅਧਿਕਾਰੀਆਂ ਨੇ ਵੱਧ ਚੜ ਕੇ ਭਾਗ ਲਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਅਰਸ਼ਦੀਪ ਸਿੰਘ ਗਿੱਲ ਜੇਲ ਸੁਪਰਡੰਟ ਅਤੇ ਵਿਸ਼ੇਸ਼ ਮਹਿਮਾਨ ਡਾ: ਆਤਮਜੀਤ ਸਿੰਘ ਬਸਰਾ ਜਿਲ੍ਹਾ ਆਯੂਰਵੈਦਿਕ ਅਧਿਕਾਰੀ ਸਨ।ਫੀਲਡ ਆਉਟਰੀਚ ਬਿਊਰੋ ਦੇ ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਜੇਲ ਵਿੱਚ ਯੋਗ ਦਿਵਸ ਮਨਾਉਣ ਪਿਛੇ ਮੁੱਖ ਮੰਤਵ ਕੈਦੀਆਂ ਨੂੰ ਤਨਾਅ ਮੁਕਤ ਕਰਕੇ ਆਪਣੀ ਸਿਹਤ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਯੋਗ ਰਾਹੀਂ ਭਗਤੀ ਭਾਵਨਾ ਨਾਲ ਜੋੜਣਾ ਹੈ।ਉਨ੍ਹਾਂ ਕਿਹਾ ਕਿ ਕੈਦੀਆਂ ਵੱਲੋਂ ਯੋਗ ਦੀਆਂ ਵੱਖ ਵੱਖ ਮੁਦਰਾਵਾਂ ਕੀਤੀਆਂ ਗਈਆਂ।
ਜੇਲ ਸੁਪਰਡੰਟ ਅਰਸ਼ਦੀਪ ਸਿੰਘ ਗਿੱਲ ਨੇ ਸਾਰੇ ਕੈਦੀਆਂ ਨੂੰ ਯੋਗ ਅਪਣਾਉਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਯੋਗ ਰਾਹੀਂ ਹਰ ਇਕ ਵਿਅਕਤੀ ਆਪਣੇ ਤਨ ਦੀ ਸ਼ੁਧੀ ਦੇ ਨਾਲ ਨਾਲ ਮਨ ਵਿੱਚ ਵੀ ਪਵਿੱਤਰਤਾ ਪੈਦਾ ਕਰ ਸਕਦਾ ਹੈ।ਇਸ ਮੌਕੇ ਮੰਤਰਾਲੇ ਦੇ ਗੀਤ ਤੇ ਨਾਟਕ ਵਿਭਾਗ ਦੇ ਕਲਾਕਾਰ ਨੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ।ਫੀਲਡ ਆਊਟਰੀਚ ਬਿਊਰੋ ਵਲੋਂ ਜੇਲ ਪ੍ਰਸਾਸ਼ਨ ਅਤੇ ਆਯੂਰਵੈਦਿਕ ਵਿਭਾਗ ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …