ਨਵੀਂ ਦਿੱਲੀ, 15 ਅਗਸਤ (ਬਿਊਰੋ) –
ਪਿਆਰੇ ਦੇਸ਼ ਵਾਸੀਓ
ਆਜ਼ਾਦੀ ਦਿਵਸ ਦੇ ਇਸ ਸ਼ੁਭ ਦਿਹਾੜੇ ਉਤੇ ਭਾਰਤ ਦੇ ਪ੍ਰਧਾਨ ਸੇਵਕ ਵੱਲੋਂ ਵਧਾਈ ਦਿੰਦਾ ਹਾਂ। ਮੈਂ ਇੱਕ ਪ੍ਰਧਾਨ ਮੰਤਰੀ ਨਹੀਂ ਸਗੋਂ ਇੱਥੇ ਇੱਕ ਪ੍ਰਧਾਨ ਸੇਵਕ ਦੇ ਤੌਰ ਉਤੇ ਹਾਂ ।
ਮੈਂ ਉਨਾਂ ਸੂਰਵੀਰਾਂ ਨੂੰ ਨਮਨ ਕਰਦਾ ਹਾਂ ਜਿਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ।
- ਆਜ਼ਾਦੀ ਦਿਵਸ ਦੇ ਮੌਕੇ ‘ਤੋਂ ਸਦੀਆਂ ਤੋਂ ਗਰੀਬ ਸੋਸ਼ਿਤ ਸਮਾਜ ਦੇ ਪਿਛੜੇ ਦਲਿਤ ਪੀੜਤ ਹੋਏ ਸਾਰੇ ਲੋਕਾਂ ਦੀ ਭਲਾਈ ਲਈ ਸਹੁੰ ਚੁੱਕਦਾ ਹਾਂ।
- ਉਨਾਂ ਨੇ ਕਿਹਾ ਕਿ ਦੇਸ਼ ਦੇ ਹਿੱਤ ਲਈ ਹਰੇਕ ਕਾਰਵਾਈ ਕੀਤੀ ਜਾਵੇਗੀ। ਆਜ਼ਾਦੀ ਦਾ ਤਿਉਹਾਰ ਭਾਰਤ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਲਈ ਪ੍ਰੇਰਣਾ ਦਾਇਕ ਬਣ ਸਕਦਾ ਹੈ।
- ਇਸ ਦੇਸ਼ ਦਾ ਨਿਰਮਾਣ ਸ਼ਾਸਕਾਂ ਵੱਲੋਂ ਨਹੀਂ ਕੀਤਾ ਗਿਆ ਸਗੋਂ ਕਿਸਾਨਾਂ,ਕਿਰਤੀਆਂ,ਮਾਤਾ ਅਤੇ ਭੈਣਾਂ , ਨੌਜਵਾਨਾਂ, ਰਿਸ਼ੀ ਅਤੇ ਸੰਤ, ਵਿਗਿਆਨੀ ਅਤੇ ਸਮਾਜਿਕ ਕਾਰਜਕਰਤਾਵਾਂ ਨੇ ਕੀਤਾ ਹੈ।
- ਉਨਾਂ ਨੇ ਕਿਹਾ ਕਿ ਇੱਕ ਛੋਟੇ ਜਿਹੇ ਕਸਬੇ ਵਿੱਚ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਬੱਚੇ ਨੂੰ ਅੱਜ ਲਾਲ ਕਿਲ੍ਹੇ ਦੀ ਫਸੀਲ ਤੱਕ ਭਾਰਤ ਦੇ ਤਰੰਗੇ ਅੱਗੇ ਝੁਕਣ ਦਾ ਮੌਕਾ ਮਿਲਿਆ ਹੈ ।
- ਆਜ਼ਾਦੀ ਤੋਂ ਬਾਅਦ ਦੇਸ਼ ਦੀ ਪ੍ਰਗਤੀ ਵਿੱਚ ਸਾਰੇ ਪ੍ਰਧਾਨ ਮੰਤਰੀਆਂ, ਦੇਸ਼ ਦੇ ਸਾਰੀਆਂ ਸਰਕਾਰਾਂ ਦੇ ਨਾਲ ਨਾਲ ਰਾਜ ਸਰਕਾਰਾਂ ਨੇ ਵੀ ਯੋਗਦਾਨ ਪਾਇਆ ਹੈ
- ਅਸੀਂ ਇਕੱਠੇ ਮਿਲ ਕੇ ਚਲੀਏ, ਮਿਲ ਕੇ ਸੰਕਲਪ ਕਰੀਏ, ਮਿਲ ਕੇ ਸੋਚੀਏ, ਮਿਲ ਕੇ ਚਲੀਏ ਤੇ ਅਸੀਂ ਦੇਸ਼ ਨੂੰ ਅੱਗੇ ਵਧਾਈਏ ਅਤੇ ਇਸ ਮੂਲ ਮੰਤਰ ਨੂੰ ਲੈ ਕੇ ਸਵਾ ਸੌ ਕਰੋੜ ਦੇਸ਼ਵਾਸੀਆਂ ਨੇ ਦੇਸ਼ ਨੂੰ ਅੱਗੇ ਵਧਾਉਣਾ ਹੈ।
- ਅਸੀਂ ਬਹੁਮਤ ਦੀ ਤਾਕਤ ਨਾਲ ਚੱਲਣ ਵਾਲੇ ਲੋਕ ਨਹੀਂ। ਅਸੀਂ ਸਹਿਮਤੀ ਦੇ ਮਜ਼ਬੂਤ ਆਧਾਰ ਉਤੇ ਅੱਗੇ ਵਧਣਾ ਚਾਹੁੰਦੇ ਹਾਂ।
- ਲਾਲ ਕਿਲ੍ਹੇ ਦੀ ਫਸੀਲ ਤੋਂ ਮਾਣ ਨਾਲ ਮੈਂ ਸਾਰੇ ਸਾਂਸਦ ਦਾ, ਸਾਰੇ ਰਾਜਨੀਤਕ ਦਲਾਂ ਦਾ ਵੀ ਮਾਣ ਕਰਦਾ ਹਾਂ, ਜਿਨਾਂ ਨੇ ਸਾਨੂੰ ਸਹਿਮਤੀ ਦੇ ਮਜ਼ਬੂਤ ਆਧਾਰ ਤੇ ਰਾਸ਼ਟਰ ਨੂੰ ਅੱਗੇ ਲੈ ਜਾਣ ਦੇ ਅਹਿਮ ਵਰਤੋਂ ਕਰਕੇ ਅਸੀਂ ਕੱਲ੍ਹ ਸੰਸਦ ਦੇ ਇਜਲਾਸ ਦਾ ਸੰਪੰਨ ਕੀਤਾ।
- ਜਦੋਂ ਦਿੱਲੀ ਆ ਕੇ ਇੱਕ ਅੰਦਰੂਨੀ ਨਜ਼ਰੀਆ ਦੇਖਿਆ ਤਾ ਇਸ ਤਰਾਂ ਲੱਗਾ ਜਿਵੇਂ ਇੱਕ ਸਰਕਾਰ ਅੰਦਰ ਦਰਜਨਾਂ ਵੱਖ ਵੱਖ ਸਰਕਾਰਾਂ ਚਲ ਰਹੀਆਂ ਹਨ। ਹਰੇਕ ਦੀ ਆਪੋ ਆਪਣੀ ਜਗੀਰ ਬਣੀ ਹੋਈ ਹੈ। ਮੈਨੂੰ ਬਿਖਰਾਵ ਨਜ਼ਰ ਆਇਆ, ਮੈਂਨੂੰ ਟੱਕਰਾ ਨਜ਼ਰ ਆਇਆ, ਮੇਰੀ ਸ਼ੁਰੂ ਦੀ ਕੋਸ਼ਿਸ਼ ਸੀ ਕਿ ਸਰਕਾਰ ਇੱਕ ਜੈਵਿਕ ਯੂਨਿਟ ਬਣੇ ।
- ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਸ਼ਾਸਨ ਵਿਵਸਥਾ ਨਾਂ ਦਾ ਉਹ ਪੁਰਜ਼ਾ ਹੈ ਜੋ ਮਸ਼ੀਨ ਹੈ ਉਸ ਨੂੰ ਹੋਰ ਧਾਰਦਾਰ ਅਤੇ ਤੇਜ਼ ਬਣਾਉਣਾ ਹੈ।
- ਚਪੜਾਸੀ ਤੋਂ ਲੈ ਕੇ ਮੰਤਰੀ ਮੰਡਲ ਦੇ ਸਕੱਤਰ ਤੱਕ ਹਰ ਕੋਈ ਸਮੱਰਥ ਹੈ। ਹਰੇਕ ਕੋਲ ਸ਼ਕਤੀ ਅਤੇ ਤਜ਼ਰਬਾ ਹੈ। ਮੈਂ ਉਨਾਂ ਦੀ ਸ਼ਕਤੀ ਨੂੰ ਜੋੜਨਾ ਚਾਹੁੰਦਾ ਹਾਂ, ਮੈਂ ਉਸ ਸ਼ਕਤੀ ਰਾਹੀਂ ਰਾਸ਼ਟਰ ਦੀ ਭਲਾਈ ਦੀ ਗਤੀ ਨੂੰ ਤੇਜ਼ ਕਰਨਾ ਚਾਹੁੰਦਾ ਹਾਂ ਤੇ ਮੈਂ ਕਰ ਕੇ ਰਹਾਂਗਾ।
- ਸਾਡੇ ਮਹਾਪੁਰਸ਼ਾਂ ਨੇ ਆਜ਼ਾਦੀ ਦਿਲਵਾਈ, ਕਿ ਉਨਾਂ ਦੇ ਸੁਪਨਿਆਂ ਨੇ ਭਾਰਤ ਲਈ ਸਾਡਾ ਵੀ ਕੋਈ ਫਰਜ਼ ਹੈ ਜਾਂ ਨਹੀਂ, ਸਾਡਾ ਵੀ ਕੋਈ ਰਾਸ਼ਟਰੀ ਚਰਿੱਤਰ ਹੈ ਜਾਂ ਨਹੀਂ ਹੈ। ਉਸ ਉਤੇ ਹੁਣ ਗੰਭੀਰਤਾ ਨਾਲ ਸੋਚਣ ਦਾ ਸਮੇਂ ਆ ਗਿਆ ਹੈ।
- ਕੀ ਸਵਾ ਕਰੋੜ ਦੇਸ਼ ਵਾਸੀਆਂ ਦਾ ਮੰਤਰ ਨਹੀਂ ਹੋਣਾ ਚਾਹੀਦਾ ਕਿ ਜੀਵਨ ਦਾ ਹਰ ਕਦਮ ਦੇਸ਼ ਹਿੱਤ ਵਿੱਚ ਹੋਵੇ।
- ਹਰੇਕ ਚੀਜ਼ ਆਪਣੇ ਲਈ ਨਹੀਂ ਹੁੰਦੀ, ਕੁਝ ਚੀਜ਼ਾ ਦੇਸ਼ ਲਈ ਵੀ ਹੁੰਦੀਆਂ ਹਨ। ਮੇਰਾ ਕੀ ਮੈਨੂੰ ਕੀ ਇਸ ਤੋਂ ਉਪਰ ਉਠ ਕੇ ਦੇਸ਼ ਹਿੱਤ ਦੇ ਕੰਮਾਂ ਲਈ ਮੈਂ ਆਇਆ ਹਾਂ।
- ਬੇਟੀ ਤੋਂ ਸੈਂਕੜੇ ਸਵਾਲ ਮਾਂ ਬਾਪ ਪੁੱਛਦੇ ਹਾਂ ਕੀ ਕਦੇ ਮਾਂ ਬਾਪ ਨੇ ਆਪਣੇ ਬੇਟੇ ਤੋਂ ਪੁੱਛਣ ਦੀ ਹਿੰਮਤ ਕੀਤੀ ਹੈ। ਆਖਿਰ ਬਲਾਤਕਾਰ ਕਰਨ ਵਾਲਾ ਕਿਸੇ ਨਾ ਕਿਸੇ ਦਾ ਬੇਟਾ ਤੇ ਹੈ ।
- ਹਥਿਆਰ ਛੱਡ, ਸਿੱਖਿਆ ਲੈਣ ਦੇ ਰਾਹ ਉਤੇ ਚੱਲਣ ਦਾ ਨੇਪਾਲ ਵਧੀਆ ਉਦਾਹਰਨ ਹੈ ਅਤੇ ਵਿਸ਼ਵ ਵਿੱਚ ਹਿੰਸਾ ਦੇ ਰਾਹ ਉਤੇ ਪਏ ਨੌਜਵਾਨਾਂ ਨੂੰ ਪ੍ਰੇਰਣਾ ਦੇ ਸਕਦਾ ਹੈ।
- ਆਜ਼ਾਦੀ ਤੋਂ ਬਾਅਦ ਵੀ ਕਦੀ ਜਾਤੀਵਾਦ ਦਾ ਜ਼ਹਿਰ ਕਦੇ ਸੰਪ੍ਰਦਾਇਕਤਾ ਦਾ ਜ਼ਹਿਰ ਦਾ ਇਹ ਪਾਪ ਕਦੋਂ ਤੱਕ ਚੱਲੇਗਾ ? ਕਿਸ ਦਾ ਭਲਾ ਹੋਵੇਗਾ ?
- ਮੈਂ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਜਾਤੀਵਾਦ ਦਾ ਜ਼ਹਿਰ ਹੋਵੇ , ਫਿਰਕਾਪ੍ਰਸਤੀ ਦਾ ਜਹਿਰ ਹੋਵੇ ਜਾਂ ਸੂਬੇਵਾਦ ਦਾ ਜ਼ਹਿਰ ਹੋਵੇ, ਉੂਚ ਨੀਚ ਦਾ ਭਾਵ, ਇਹ ਦੇਸ਼ ਨੂੰ ਅੱਗੇ ਵਧਾਉਣ ਵਿੱਚ ਰੁਕਾਵਟ ਹੈ। ਇੱਕਵਾਰ ਮਨ ਵਿੱਚ ਤੈਅ ਕਰੋ ਕਿ ਸਾਲ ਵਿੱਚ ੧੦ ਮੋਰੀਟੋਰੀਅਮ ਟਰਾਈ ਕਰੋ, ਕਿ ਅਸੀਂ ਇਨਾਂ ਸਾਰੇ ਤਨਾਵਾਂ ਤੋਂ ਮੁਕਤ ਸਮਾਜ ਵੱਲ ਜਾਣਾ ਚਾਹੁੰਦੇ ਹਾਂ।
- ਰਾਸ਼ਟਰਮੰਡਲ ਖੇਡਾਂ ਵਿੱਚ ੬੪ ਮੈਂਡਲ ਹਾਸਿਲ ਕੀਤੇ ਜਿਨਾਂ੍ਹ ਵਿਚੋਂ ੨੯ ਮੈਡਲ ਸਾਡੀਆਂ ਬੇਟੀਆਂ ਦੇ ਹਨ ਜਿਨਾਂ੍ਹ ਉਤੇ ਸਾਨੂੰ ਮਾਣ ਹੈ।
- ਦੇਸ਼ ਦੇ ਆਉਣ ਜਾਣ ਲਈ ਦੋ ਟਰੈਕ ਹਨ। ਚੰਗਾ ਗਵਰਨੈਸ ਅਤੇ ਵਿਕਾਸ, ਉਨਾਂ੍ਹ ਨੂੰ ਲੈ ਕੇ ਅੱਗੇ ਚਲ ਸਕਦੇ ਹਾਂ। ਉਨਾਂ੍ਹ ਉਪਰ ਚੱਲਣ ਦਾ ਇਰਾਦਾ ਲੈ ਕੇ ਅਸੀਂ ਅੱਗੇ ਚੱਲਣਾ ਚਾਹੁੰਦੇ ਹਾਂ।
- ਕਰੋੜਾਂ ਲੋਕਾ ਕੋਲ ਮੋਬਾਇਲ ਫੋਨ ਤਾਂ ਹਨ ਪਰ ਬੈਂਕ ਅਕਾਉਂਟ ਨਹੀ ਇਸ ਸਥਿਤੀ ਵਿੱਚ ਵੀ ਬਦਲਾਅ ਦੀ ਲੋੜ ਹੈ।
- ਸਰਕਾਰੀ ਸੇਵਾ ਨਾਲ ਜੁੜੇ ਲੋਕਾਂ ਨੂੰ ਨੌਕਰੀ ਨਹੀਂ ਸਗੋਂ ਸੇਵਾ ਭਾਵ ਨਾਲ ਕੰਮ ਕਰਨ ਦੀ ਲੋੜ ਹੈ।
- ਪ੍ਰਧਾਨ ਮੰਤਰੀ ਜਨਧੰਨ ਯੋਜਨਾ ਰਾਹੀਂ ਅਸੀਂ ਦੇਸ਼ ਦੇ ਗਰੀਬ ਲੋਕਾਂ ਨੂੰ ਬੈਂਕ ਖ਼ਾਤਿਆਂ ਦੀ ਸਹੂਲਤ ਨਾਲ ਜੋੜਨਾ ਚਾਹੁੰਦੇ ਹਾਂ।
- ਪ੍ਰਧਾਨ ਮੰਤਰੀ ਜਨਧੰਨ ਯੋਜਨਾ ਹੇਠ ਜੋ ਵੀ ਖਾਤਾ ਖੋਲ੍ਹੇਗਾ ਉਸ ਨੂੰ ਡੇਬਿਟ ਕਾਰਡ ਦਿੱਤਾ ਜਾਵੇਗਾ ਅਤੇ ਡੇਬਿਟ ਕਾਰਡ ਦੇ ਨਾਲ ਇੱਕ ਲੱਖ ਰੁਪਏ ਦਾ ਬੀਮਾ ਮਿਲ ਸਕਦਾ ਹੈ ।
- ਸਾਡਾ ਦੇਸ਼ ਵਿਸ਼ਵ ਦਾ ਸਭ ਤੋਂ ਨੌਜਵਾਨ ਦੇਸ਼ ਹੈ। ਦੇਸ਼ ਨੂੰੰ ਵਿਕਾਸ ਵੱਲ ਅੱਗੇ ਵਧਾਉਣਾ ਹੈ ਤੇ ਸਕਿੱਲ ਵਿਕਾਸ ਸਾਡਾ ਮਿਸ਼ਨ ਹੈ।
- ਤੁਸੀਂ ਕਲਪਨਾ ਕਰੋ ਸਵਾ ਸੌਂ ਕਰੋੜ ਦੇਸ਼ਵਾਸੀ ਇਕ ਕਦਮ ਅੱਗੇ ਚੱਲੇ ਤਾਂ ਦੇਸ਼ ਸਵਾ ਸੌਂ ਕਰੋੜ ਅੱਗੇ ਵੱਲ ਚੱਲੇਗਾ।
- ਮੈਂ ਅਜਿਹੇ ਨੌਜਵਾਨਾਂ ਨੂੰ ਤਿਆਰ ਕਰਨਾ ਚਾਹੁੰਦਾ ਹਾਂ ਜੋ ਜਾਬ ਕ੍ਰਿਏਟੇਰ ਹੋਣ।
- ਜੇ ਅਸੀਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਣਾ ਹੈ ਤਾਂ ਸਾਨੂੰ ਮੈਨੁਫੇਕਚੁਰਿੰਗ ਖੇਤਰ ਨੂੰ ਵਧਾਉਣਾ ਹੋਵੇਗਾ।
- ਸਾਡੇ ਕੋਲ ਹੁਨਰ ਪ੍ਰਤਿਭਾ ਅਤੇ ਅਨੁਸ਼ਾਸਨ ਹੈ ਅਤੇ ਪ੍ਰਦਰਸ਼ਨ ਕਰਨ ਦੀ ਸ਼ਕਤੀ ਹੈ। ਅਸੀਂ ਦੁਨੀਆਂ ਨੂੰ ਸਮੂਹਿਕ ਮੌਕਾ ਦੇਣਾ ਚਾਹੁੰਦੇ ਹਾਂ ਕਮ ਮੇਕ ਇਨ ਇੰਡੀਆ। ਸਾਡੇ ਕੋਲ ਤਾਕਤ ਹੈ, ਸਾਡੇ ਦੇਸ਼ ਵਿੱਚ ਆਓ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ।
- ਅਨਾਜ ਦੇ ਭੰਡਾਰ ਭਰ ਕੇ ਮੇਰਾ ਕਿਸਾਨ ਭਾਰਤ ਮਾਂ ਦੀ ਉਨੀਂ ਹੀ ਸੇਵਾ ਕਰਦਾ ਹੈ ਜਿਨਾਂ੍ਹ ਜਵਾਨ ਭਾਰਤ ਮਾਂ ਦੀ ਰੱਖਿਆ ਕਰਦਾ ਹੈ। ਇਹ ਵੀ ਦੇਸ਼ ਸੇਵਾ ਹੈ।
- ਨੌਜਵਾਨ ਇੱਕ ਫੈਸਲਾ ਕਰੇ ਕਿ ਮੈਂ ਆਪਣੇ ਛੋਟੇ ਛੋਟੇ ਕੰਮਾਂ ਰਾਹੀਂ ਦੇਸ਼ ਨੂੰ ਦਰਾਮਦ ਕਰਨ ਵਾਲੀ ਘੱਟੋਂ ਘੱਟ ਇੱਕ ਵਸਤੂ ਅਜਿਹੀ ਬਣਾਵਾ ਜੋ ਦੇਸ਼ ਨੂੰ ਕਦੇ ਦਰਾਮਦ ਨਾ ਕਰਨੀ ਪਵੇ।
- ਵਿਸ਼ਵ ਵਿੱਚ ਭਾਰਤ ਦੀ ਨਵੀਂ ਪਛਾਣ ਬਣਾਉਣ ਦਾ ਰਾਹ ਸਾਡੇ ਆਈ.ਟੀ. ਪੇਸ਼ੇ ਦੇ ਨੌਜਵਾਨਾਂ ਨੇ ਪੱਧਰਾ ਕਰ ਦਿੱਤਾ ਹੈ।
- ਦੇਸ਼ ਲਈ ਸਾਡਾ ਸੁਪਨਾ ਹੈ ਡਿਜ਼ੀਟਲ ਇੰਡੀਆ, ਜਦੋਂ ਮੈਂ ਡਿਜੀਟਲ ਇੰਡੀਆ ਕਹਿੰਦਾ ਹਾਂ ਤਾਂ ਇਹ ਅਮੀਰ ਲੋਕਾਂ ਦੀ ਗੱਲ ਨਹੀਂ ਇਹ ਗਰੀਬ ਲਈ ਹੈ।
- ਅਸੀਂ ਇਲੈਕਟ੍ਰੋਨਿਕਸ ਡਿਜ਼ੀਟਲ ਇੰਡੀਆ ਦਾ ਸੁਪਨਾ ਲੈ ਕੇ ਇਲੈਕਟ੍ਰੋਨਿਕਸ ਸਮਾਨ ਦੇ ਉਤਪਾਦਨ ਦਾ ਸੁਪਨਾ ਲੈ ਕੇ ਚਲੀਏ ਅਤੇ ਸਵੈ ਨਿਰਭਰ ਬਣ ਜਾਈਏ ਅਤੇ ਦੇਸ਼ ਨੂੰ ਇੱਕ ਮੁੱਖ ਲਾਭ ਹੋਵੇਗਾ।
- ਇੱਕ ਜ਼ਮਾਨਾ ਸੀ ਜਦੋਂ ਕਿਹਾ ਜਾਂਦਾ ਸੀ ਕਿ ਰੇਲਵੇ ਦੇਸ਼ ਨੂੰ ਜੋੜਦਾ ਹੈ। ਅਜਿਹਾ ਕਿਹਾ ਜਾਂਦਾ ਸੀ ਮੈਂ ਕਹਿੰਦਾ ਹਾਂ ਕਿ ਅੱਜ ਸੂਚਨਾ ਤਕਨਾਲੌਜੀ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਜੋੜਨ ਦੀ ਤਾਕਤ ਰੱਖਦੀ ਹੈ।
- ਅਸੀਂ ਸੈਰ ਸਪਾਟਾ ਨੂੰ ਪ੍ਰੋਤਸਾਹਨ ਕਰਨਾ ਚਾਹੁੰਦੈ ਹਾਂ ਸੈਰ ਸਪਾਟੇ ਨਾਲ ਗਰੀਬ ਤੋਂ ਗਰੀਬ ਵਿਅਕਤੀ ਨੂੰ ਰੋਜ਼ਗਾਰ ਮਿਲਦਾ ਹੈ। ਛੋਲੇ ਵੇਚਣ ਵਾਲਾ, ਆਟੋ ਰਿਕਸ਼ੇ ਵਾਲਾ, ਪਕੌੜੇ ਵੇਚਣ ਵਾਲਾ ਅਤੇ ਚਾਹ ਵੇਚਣ ਵਾਲਾ ਵੀ ਕਮਾਉਂਦਾ ਹੈ ਜਦੋਂ ਚਾਹ ਵੇਚਣ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਆਪਣਾਪਣ ਮਹਿਸੂਸ ਹੁੰਦਾ ਹੈ।
- ਰਾਸ਼ਟਰ ਦੇ ਚਰਿੱਤਰ ਦੇ ਤੌਰ ਉਤੇ ਸਭ ਤੋਂ ਵੱਡੀ ਰੁਕਾਵਟ ਹੈ ਕਿ ਸਾਡੇ ਆਲੇ ਦੁਆਲੇ ਦਿਖਾਈ ਦੇ ਰਹੀ ਗੰਦਗੀ । ਮੈਂ ਇੱਥੇ ਆ ਕੇ ਸਰਕਾਰ ਵਿੱਚ ਸਭ ਤੋਂ ਪਹਿਲਾਂ ਕੰਮ ਸਫਾਈ ਦਾ ਕੀਤਾ। ਲੋਕਾਂ ਨੂੰ ਹੈਰਾਨੀ ਹੋਈ ਕਿ ਕੀ ਇਹ ਪ੍ਰਧਾਨ ਮੰਤਰੀ ਦਾ ਕੰਮ ਹੈ। ਮੇਰੇ ਲਈ ਤਾਂ ਬਹੁਤ ਵੱਡਾ ਕੰਮ ਹੈ।
- ਜੇਕਰ ਸਵਾਂ ਕਰੋੜ ਦੇਸ਼ਵਾਸੀ ਇਹ ਤੈਅ ਕਰ ਲੈਣ ਕਿ ਮੈਂ ਕਦੇ ਗੰਦਗੀ ਨਹੀ ਫੈਲਾਉਣਗਾ ਤਾਂ ਦੁਨੀਆਂ ਦੀ ਕਿਹੜੀ ਤਾਕਤ ਹੈ ਜੋ ਸਾਡੇ ਸ਼ਹਿਰ ਪਿੰਡ ਆ ਕੇ ਗੰਦਾ ਕਰ ਸਕੇ।
- ਅਸੀਂ ਤੈਅ ਕਰੀਏ ਕਿ ਸਾਲ 2019ਵਿੱਚ ਜਦੋਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਵਾਂਗੇ, ਸਾਡਾ ਦੇਸ਼, ਸਾਡਾ ਸ਼ਹਿਰ, ਸਾਡਾ ਪਿੰਡ, ਮੁਹੱਲਾ, ਸਾਡੇ ਮੰਦਰ, ਸਾਡੇ ਸਕੂਲ, ਸਾਡੇ ਖੇਤਰ, ਸਾਡੇ ਹਸਪਤਾਲਾਂ ਵਿੱਚ ਗੰਦਗੀ ਦਾ ਨਾਮੋਨਿਸ਼ਾਨ ਨਹੀਂ ਰਹਿਣ ਦੇਵਾਂਗੇ ਜੇ ਸਰਕਾਰ ਤੋਂ ਨਹੀਂ ਹੁੰਦਾ ਤਾਂ ਜਨਤਕ ਭਾਈਵਾਲੀ ਨਾਲ ਹੋਵੇਗਾ।
- ਅੱਜ ਸਾਡੀਆਂ ਮਾਵਾ ਨੂੰ ਖੁੱਲੇ ਵਿੱਚ ਪਖ਼ਾਨਾ ਕਰਨਾ ਲਈ ਜਾਣਾ ਪੈਂਦਾ ਹੈ ਕਿ ਅਸੀਂ ਇਹ ਚਾਹੁੰਦੇ ਹਾਂ? ਕੀ ਇਹ ਸਾਡੇ ਸਾਰਿਆਂ ਦੀ ਜਿੰਮੇਂਵਾਰੀ ਨਹੀਂ ਹੈ? ਸਾਨੂੰ ਘੱਟੋਂ ਘੱਟ ਪਖ਼ਾਨਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
- ਮੈ ਸਵੱਛ ਭਾਰਤ ਦੀ ਮੁਹਿੰਮ ਇਸੇ 2 ਅਕਤੂਬਰ ਤੋਂ ਸ਼ੁਰੂ ਕਰਾਂਗਾ ਅਤੇ ਚਾਰ ਸਾਲ ਦੇ ਅੰਦਰ ਅਸੀਂ ਇਸ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ।
- ਇੰਕ ਕੰਮ ਜੋ ਮੈਂ ਅੱਜ ਹੀ ਸ਼ੁਰੂ ਕਰਨਾ ਚਾਹੁੰਦੇ ਹਾਂ ਉਹ ਇਹ ਹਿੰਦੋਸਤਾਨ ਦੇਸਾਰੇ ਸਕੂਲਾਂ ਵਿੱਚ ਪਖ਼ਾਨਾ ਹੋਵੇ, ਬਾਲੜੀਆਂ ਲਈ ਵੱਖਰਾ ਪਖ਼ਾਨਾ ਹੋਵੇ ਤਾਂ ਕਿ ਸਾਡੀਆਂ ਬਾਲੜੀਆਂ ਸਕੂਲ ਛੱਡ ਕੇ ਭੱਜਣਗੀਆਂ ਨਹੀਂ ਅਤੇ ਮੈਂ ਐਮ.ਪੀ. ਫੰਡ ਦੀ ਵਰਤੋਂ ਕਰਨ ਵਾਲੇ ਸਾਂਸਦਾਂ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਸਾਲ ਲਈ ਆਪਣਾ ਪੈਸਾ ਸਕੂਲਾਂ ਵਿੱਚ ਪਖ਼ਾਨੇ ਬਣਾਉਣ ਵਿੱਚ ਖਰਚ ਕਰਨ।
- ਅਗਲੀ ੧੫ ਅਗਸਤ ਨੂੰ ਜਦ ਅਸੀਂ ਇੱਥੇ ਵਿਸ਼ਵਾਸ ਦੇ ਨਾਲ ਖੜੇ ਹੋਈਏ ਤਾਂ ਹਿੰਦੋਸਤਾਨ ਦਾ ਕੋਈ ਸਕੂਲ ਅਜਿਹਾ ਨਾ ਹੋਵੇ ਜਿੱਥੇ ਬੱਚਿਆਂ ਅਤੇ ਬਾਲੜੀਆਂ ਲਈ ਵੱਖਰੇ ਪਖ਼ਾਨੇ ਦਾ ਨਿਰਮਾਣ ਹੋਣਾ ਬਾਕੀ ਹੋਵੇ।
- ਮੈਂ ਅੱਜ ਸਾਂਸਦ ਦੇ ਨਾਂ ਤੋਂ ਇੱਕ ਯੋਜਨਾ ਘੋਸ਼ਿਤ ਕਰਦਾ ਹਾਂ। ” ਸਾਂਸਦ ਆਦਰਸ਼ ਗ੍ਰਾਮ ਯੋਜਨਾ’ ਹਰ ਸਾਂਸਦ 2016 ਤੱਕ ਆਪਣੇ ਇਲਾਕੇ ਵਿੱਚ ਇੱਕ ਪਿੰਡ ਨੂੰ ਆਦਰਸ਼ ਪਿੰਡ ਬਣਾਵੇ।
- 2016 ਦੇ ਬਾਅਦ ਜਦੋਂ 2019 ਵਿੱਚ ਸਾਂਸਦ ਚੋਣ ਲਈ ਜਾਵੇ ਉਸ ਤੋਂ ਪਹਿਲਾਂ ਉਹ ਦੋ ਪਿੰਡਾਂ ਨੂੰ ਆਦਰਸ਼ ਪਿੰਡ ਬਣਾਈਏ ਅਤੇ 2019 ਦੇ ਬਾਅਦ ਹਰ ਸਾਂਸਦ ੫ ਸਾਲ ਦੇ ਕਾਰਜਕਾਲ ਵਿੱਚ ਘੱਟੋਂ ਘੱਟ ਪੰਜ ਆਦਰਸ਼ ਪਿੰਡ ਆਪਣੇ ਇਲਾਕੇ ਵਿੱਚ ਬਣਾਵੇ।
- 11 ਅਕਤੂਬਰ ਜੈ ਪ੍ਰਕਾਸ਼ ਨਰਾਇਣ ਦੀ ਜਯੰਤੀ ਉਤੇ ਇਸ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦਾ ਕੰਪਲੀਟ ਬਲੂ ਪ੍ਰਿੰਟ ਸਾਰੇ ਸਾਂਸਦਾਂ ਅਤੇ ਸਾਰੇ ਰਾਜ ਸਰਕਾਰਾਂ ਦੇ ਸਾਹਮਣੇ ਰੱਖ ਦੇਵਾਂਗਾ।
- ਸਾਡੇ ਸੰਘੀ ਢਾਂਚੇ ਨੂੰ ਵਿਕਾਸ ਦੇ ਆਧਾਰ ਤੌਰ ਉਤੇ ਕੰਮ ਲਈ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਟੀਮ ਦਾ ਗਠਨ ਹੋਵੇ ਕੇਂਦਰ ਅਤੇ ਰਾਜ ਦੀ ਟੀਮ, ਬਣ ਕੇ ਅੱਗੇ ਚਲੇ ਤਾਂ: ਇਸ ਲਈ ਹੁਣ ਯੋਜਨਾ ਕਮਿਸ਼ਨ ਦੇ ਨਵੀਂ ਸ਼ਕਲ ਦੇਣ ‘ਤੇ ਸੋਚਣਾ ਹੋਵੇਗਾ।
- ਰਾਜ ਸਰਕਾਰਾਂ ਸੰਘੀ ਢਾਂਚੇ ਨੂੰ ਮਜ਼ਬੂਤ ਬਣਾਉਣ, ਨਾ ਇੱਕ ਅਜਿਹੇ ਨਵੇਂ ਰੰਗਰੂਪ ਦੇ, ਨਵ ਸੰਭਵਤਾ, ਸ਼ਰੀਰ ਨਵੀਂ ਆਤਮਾ ਦੇ ਨਾਲ, ਨਵੀਂ ਦਿਸ਼ਾ ਦੇ ਨਾਲ, ਨਵੇਂ ਵਿਸ਼ਵਾਸ ਦੇ ਨਾਲ, ਨਵੀਂ ਸੰਸਥਾ ਦਾ ਅਸੀਂ ਨਿਰਮਾਣ ਕਰਾਂਗੇ। ਬਹੁਤ ਹੀ ਜਲਦੀ ਯੋਜਨਾ ਕਮਿਸ਼ਨ ਦੀ ਥਾਂ ਉਤੇ ਇਹ ਨਵੀਂ ਸੰਸਥਾ ਕੰਮ ਕਰੇਗੀ ਇਸ ਦਿਸ਼ਾ ਵਿੱਚ ਅਸੀਂ ਅੱਗੇ ਵਧਣ ਵਾਲੇ ਹਾਂ।
- ਭਾਰਤ ਦੀ ਬ੍ਰਹਮ ਸ਼ਕਤੀ ਅਤੇ ਭਾਰਤ ਦੀ ਰੂਹਾਨੀ ਵਿਰਾਸਤ,ਵਿਸ਼ਵ ਭਲਾਈ ਲਈ ਅਹਿਮ ਭੂਮਿਕਾ ਨਿਭਾਏਗੀ। ਇਸ ਤਰਾਂ੍ਹ ਦੇ ਵਿਚਾਰ ਮਹਾਰਿਸ਼ੀ ਅਰਬਿੰਦੋ ਨੇ ਪ੍ਰਗਟ ਕੀਤੇ ਸਨ।
- ਸਵਾਮੀ ਵਿਵੇਕਾਨੰਦ ਜੀ ਨੇ ਕਿਹਾ ਸੀ ਕਿ ਫਿਰ ਇੱਕ ਵਾਰ ਮੇਰੀ ਭਾਰਤ ਮਾਤਾ ਜਾਗ ਚੁੱਕੀ ਹੈ। ਮੇਰੀ ਭਾਰਤ ਮਾਤਾ ਜਗਤ ਗੁਰੂ ਦੀ ਥਾਂ ਉਤੇ ਵਿਰਾਜਮਾਨ ਹੋਵੇਗੀ। ਹਰ ਭਾਰਤੀ ਮਨੁੱਖਤਾ ਦੀ ਭਲਾਈ ਦੇ ਕੰਮ ਆਵੇਗੀ।
- ਕਿਉਂ ਨਾ ਅਸੀਂ ਸਾਰਕ ਦੇਸ਼ਾਂ ਨਾਲ ਮਿਲ ਕੇ ਗਰੀਬੀ ਦੇ ਖਿਲਾਫ ਲੜਾਈ ਲੜਨ ਦੀ ਯੋਜਨਾ ਬਣਾਈਏਂ। ਅਤੇ ਗਰੀਬੀ ਨੂੰ ਹਰਾਈਏ।
- ਮੈਂ ਭੂਟਾਨ ਗਿਆ, ਨੇਪਾਲ ਗਿਆ, ਸਾਰਕ ਦੇਸ਼ਾ ਦੇ ਸਾਰੇ ਤਜ਼ਰਬੇਕਾਰ ਸਹੁੰ ਸਮਾਰੋਹ ਵਿੱਚ ਆਏ। ਇੱਕ ਬਹੁਤ ਚੰਗੀ ਸਾਡੀ ਸ਼ੁਰੁਆਤ ਹੋਈ ਹੈ। ਨਿਸ਼ਚਿਤ ਤੌਰ ਉਤੇ ਚੰਗੇ ਨਤੀਜੇ ਮਿਲਣਗੇ।
ਮੇਂ ਆਪ ਨੂੰ ਵਿਸ਼ਵਾਸ ਦਿਲਾਉਂਦਾ ਹਾਂ ਜੇਕਰ ਤੁਸੀਂ 13 ਘੰਟੇਕੰਮ ਕਰੋਂਗੇ ਤਾਂ ਮੈਂ 12 ਘੰਟੇ ਕੰਮ ਕਰਾਂਗਾ ਕਿਉਂਕਿ ਮੈਂ ਪ੍ਰਧਾਨ ਮੰਤਰੀ ਨਹੀਂ, ਪ੍ਰਧਾਨ ਸੇਵਕ ਦੇ ਤੌਰ ਉਤੇ ਤੁਹਾਡੇ ਵਿੱਚ ਆਇਆ ਹਾਂ। ਮੈਂ ਸ਼ਾਸਕ ਦੇ ਤੌਰ ਉਤੇ ਨਹੀਂ ਸੇਵਕ ਦੇ ਤੌਰ ਉਤੇ ਮੈਂ ਸਰਕਾਰ ਲੈ ਕੇ ਆਇਆ ਹਾਂ।
ਮੈਂ ਦੇਸ਼ ਦੇ ਸੁਰੱਖਿਆ ਬਲਾਂ, ਨੀਂਮ ਸੈਨਿਕ ਬਲਾ ਦਾ ਭਾਰਤ ਦੀ ਰੱਖਿਆ ਲਈ ਉਨਾਂ ਦੀ ਤਪਸਿਆ ਅਤੇ ਬਲਿਦਾਨ ਦਾ ਸਨਮਾਨ ਕਰਦਾ ਹਾਂ।