Wednesday, December 25, 2024

ਰਾਹੁਲ ਦੀ ਸਦਬੁੱਧੀ ਲਈ ਸੱਚ ਦੀ ਕੰਧ ’ਤੇ `84 ਕਤਲੇਆਮ ਪੀੜਤ 28 ਨੂੰ ਕਰਨਗੇ ਅਰਦਾਸ

ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਸਿੱਖ ਕਤਲੇਆਮ ’ਚ ਕਾਂਗਰਸ ਪਾਰਟੀ ਦੀ ਸਮੂਲੀਅਤ ਨਾ ਹੋਣ Manjit Singh GKਦੇ ਕੀਤੇ ਗਏ ਦਾਅਵੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੈਰਾਨੀ ਜਤਾਈ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਦੇ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ’ਤੇ ਚਲਣ ਦੇ ਦਿੱਤੇ ਗਏ ਹਵਾਲੇ ਨੂੰ ਰਾਹੁਲ ਦੀ ਕਮਜੋਰ ਜਾਣਕਾਰੀ ਨਾਲ ਜੋੜਿਆ ਹੈ।ਉਨਾਂ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਉਸ ਦੀ ਕਮਜੋਰ ਦਿਮਾਗੀ ਤਾਕਤ ਵੱਲ ਇਸ਼ਾਰਾ ਕਰਦਾ ਹੈ। ਸਾਰੀ ਦੁਨੀਆ ਜਾਣਦੀ ਹੈ ਕਿ 1984 ਕਤਲੇਆਮ ਕਿਸ ਨੇ ਕਰਵਾਇਆ ਸੀ। ਰਾਹੁਲ ਦੇ ਪਿਤਾ ਰਾਜੀਵ ਗਾਂਧੀ ਵੱਲੋਂ ‘‘ਬੜਾ ਪੇੜ ਗਿਰਤਾ ਹੈ…’’ ਦੀ ਗੱਲ ਕਰਕੇ ਕਾਂਗਰਸੀ ਆਗੂਆਂ ਨੂੰ ਸਿੱਖਾਂ ਦੀ ਹੋਂਦ ਮਿਟਾਉਣ ਦੀ ਕਥਿਤ ਸੁਪਾਰੀ ਦਿੱਤੀ ਸੀ।
    ਜੀ.ਕੇ ਨੇ ਕਿਹਾ ਕਿ ਕਤਲੇਆਮ ਦੀ ਜਾਂਚ ਲਈ ਬਣੇ 11 ਜਾਂਚ ਕਮਿਸ਼ਨਾਂ ਅਤੇ ਕਮੇਟੀਆਂ ਦੇ ਸਾਹਮਣੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਨਾਂ ਇਸ ਕਤਲੇਆਮ ਦੇ ਜਿੰਮੇਵਾਰ ਵੱਜੋਂ ਸਾਹਮਣੇ ਆਏ ਹਨ। ਜਿਸ ਕਰਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੰਸਦ ’ਚ ਕਤਲੇਆਮ ਲਈ ਕਾਂਗਰਸ ਪਾਰਟੀ ਦੀ ਭੂਮਿਕਾ ’ਤੇ ਮੁਆਫੀ ਮੰਗੀ ਸੀ। ਇਸ ਕਰਕੇ ਰਾਹੁਲ ਦਾ ਦਾਅਵਾ ਕਾਂਗਰਸ ਦੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਦੀ ਕਾਰਜਪ੍ਰਣਾਲੀ ਦੇ ਉਲਟ ਨਜ਼ਰ ਆਉਂਦਾ ਹੈ।
    ਜੀ.ਕੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਹਿਣ ਦਾ ਜਿੱਗਰਾ ਦਿਖਾਇਆ ਸੀ।ਪਰ ਕਾਂਗਰਸ ਪਾਰਟੀ ਤਾਂ ਸਿੱਖਾਂ ਦੇ ਕਾਤਲਾਂ ਨੂੰ ਆਪਣੀ ਪਾਰਟੀ ’ਚੋਂ ਬਾਹਰ ਕੱਢਣ ਦੀ ਹਿੰਮਤ ਨਹੀਂ ਦਿਖਾ ਪਾਈ।ਬਾਬਰ ਵੱਲੋਂ ਨਿਰਦੋਸ਼ ਹਿੰਦੂਸਤਾਨੀਆਂ ਦੇ ਕੀਤੇ ਗਏ ਕਤਲੇਆਮ ਮੌਕੇ ਗੁਰੂ ਸਾਹਿਬ ਨੇ ‘ਤੈਂ ਕੀ ਦਰਦੁ ਨ ਆਇਆ…’ ਰਾਹੀਂ ਆਪਣੀ ਸੰਵੇਦਨਾ ਦਾ ਇਜ਼ਹਾਰ ਕੀਤਾ ਸੀ। ਪਰ ਕਾਂਗਰਸ ਮੁੱਖੀ 1984 ਕਤਲੇਆਮ ਲਈ ਇਹ ਸੰਵੇਦਨਾ ਦਿਖਾਉਣ ਤੋਂ ਵਾਂਝੇ ਰਹੇ ਹਨ। ਫਿਰ ਕਿਸ ਤਰੀਕੇ ਨਾਲ ਕਾਂਗਰਸ ਪਾਰਟੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ’ਤੇ ਚੱਲਣ ਦਾ ਦਾਅਵਾ ਕਰ ਸਕਦੀ ਹੈ।ਰਾਹੁਲ ਦੇ ਬਿਆਨ ’ਤੇ ਕਤਲੇਆਮ ਪੀੜਤ ਪਰਿਵਾਰਾਂ ਦੇ ਮਨਾਂ ’ਚ ਗੁੱਸਾ ਹੋਣ ਦਾ ਦਾਅਵਾ ਕਰਦੇ ਹੋਏ ਜੀ.ਕੇ ਨੇ 28 ਅਗਸਤ ਨੂੰ ਸੱਚ ਦੀ ਕੰਧ ’ਤੇ ਪੀੜਤਾਂ ਵੱਲੋਂ ਰਾਹੁਲ ਦੀ ਸਦਬੁੱਧੀ ਲਈ ਅਰਦਾਸ ਕਰਨ ਦੀ ਜਾਣਕਾਰੀ ਦਿੱਤੀ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply