ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਸਾਲ ਦੇ ਸ਼਼ੁੱਭ ਅਵਸਰ `ਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ `ਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਉਨ੍ਹਾਂ ਨੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨਾਲ ਮਿਲ ਕੇ ਹਵਨ ਦੀ ਪਾਵਨ ਅਗਨੀ `ਚ ਅਹੂਤੀਆਂ ਅਰਪਿਤ ਕਰਦੇ ਹੋਏ ਪ੍ਰਮਾਤਮਾ ਪਾਸੋਂ ਸੁਖੀ ਅਤੇ ਤੰਦਰੁਸਤ ਨਵੇਂ ਸਾਲ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਨਵਾਂ ਸਾਲ ਹਮੇਸ਼ਾਂ ਨਵੇਂ ਉਤਸ਼ਾਹ, ਨਵੀਂ ਊਰਜਾ ਅਤੇ ਨਵੀਂ ਉਮੰਗ ਦਾ ਸੰਦੇਸ਼ ਲੈ ਕੇ ਆਉਂਦਾ ਹੈ।ਨਵੇਂ ਸਾਲ ਦਾ ਸਵਾਗਤ ਸਾਨੂੰ ਮਨ ਤੋਂ ਕਰਨਾ ਚਾਹੀਦਾ ਹੈ।ਟੀਚਿੰਗ ਸਟਾਫ ਨੂੰ ਪ੍ਰੇਰਨਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਸਕੂਲ ਦੀ ਨਿਰੰਤਰ ਤਰੱਕੀ ਲਈ ਹਮੇਸ਼ਾਂ ਆਪਣਾ ਯੋਗਦਾਨ ਪਾਉਂਦੇ ਰਹਿਣ।ਉਨ੍ਹਾਂ ਨੇ ਇਹ ਵੀ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਅਤੇ ਵੈਦਿਕ ਸੰਸਕ੍ਰਿਤੀ ਦਾ ਪਾਲਣ ਕਰਨਾ ਡੀ.ਏ.ਵੀ ਪਰਿਵਾਰ ਦੇ ਹਰੇਕ ਮੈਂਬਰ ਦਾ ਪਹਿਲਾ ਕਾਰਜ ਹੈ।ਇਸ ਲਈ ਸਭ ਨੂੰ ਆਪਣਾ ਇਹ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ।ਡੀ.ਏ.ਵੀ ਪ੍ਰਬੰਧਕ ਸਮਿਤੀ ਨਵੀਂ ਦਿੱਲੀ ਦੇ ਪ੍ਰਧਾਨ ਆਰਿਆ ਰਤਨ ਪਦਮਸ੍ਰੀ ਡਾ. ਪੂਨਮ ਸੂਰੀ, ਜੇ.ਪੀ ਸ਼ੂਰ ਨਿਰਦੇਸ਼ਕ ਪਬਲਿਕ ਸਕੂਲਜ਼-1 ਡੀ.ਏ.ਵੀ ਪ੍ਰਬੰਧ ਸਮਿਤੀ ਨਵੀਂ ਦਿੱਲੀ, ਸਕੂਲ ਦੇ ਚੇਅਰਮੈਨ ਮਾਨਯੋਗ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਡੀ.ਏ.ਵੀ ਇੰਟਰਨੈਸ਼ਨਲ ਪਰਿਵਾਰ ਨੂੰ ਨਵੇਂ ਸਾਲ ਦੀ ਸ਼ੁੱਭ ਕਾਮਨਾਵਾਂ ਦਿੱਤੀਆਂ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …