Friday, October 18, 2024

ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਵਿਦਿਆਰਥੀਆਂ ਸਦਕਾ ਫੈਂਸਿੰਗ ਮੁਕਾਬਲੇ ‘ਚ ਅੰਮ੍ਰਿਤਸਰ ਜ਼ਿਲੇ ਨੂੰ ਮਿਲਿਆ ਦੂਸਰਾ ਸਥਾਨ

PPN04091410ਜੰਡਿਆਲਾ ਗੁਰੂ, 4 ਸਤੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਪ੍ਰਾਂਤ ਦੇ ਸਕੂਲਾਂ ਦਾ ਫੈਂਸਿੰਗ ਮੁਕਾਬਲਾ ਸਰਕਾਰੀ ਮਾਡਲ ਹਾਈ ਸਕੂਲ ਪਟਿਆਲਾ ਵਿਖੇ 26 ਅਗਸਤ ਤੋਂ 31 ਅਗਸਤ 2014 ਤੱਕ ਕਰਵਾਇਆ ਗਿਆ। ਇਸ ਵਿੱਚ ਕੁਲ 16 ਜ਼ਿਲ੍ਹਿਆ ਨੇ ਭਾਗ ਲਿਆ।ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਇਸ ਮੁਕਾਬਲੇ ਵਿੱਚ ਭਾਗ ਲੈ ਕੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਦੂਸਰਾ ਸਥਾਨ ਦਿਵਾਇਆ।ਅਕੈਡਮੀ ਦੇ 7ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਪਰਮਸੁਖਪਾਲ ਸਿੰਘ ਅਤੇ ਆਫਤਾਬਦੀਪ ਸਿੰਘ ਨੇ ਸੈਬਰ ਟੀਮ ਈਵੈਂਟ ਵਿੱਚੋਂ ਚਾਂਦੀ ਦੇ ਤਗਮੇ, EIPEE  ਟੀਮ ਈਵੈਂਟ ਵਿੱਚ ਨੌਵੀਂ ਜਮਾਤ ਦੇ ਪ੍ਰਭਪਾਲ ਸਿੰਘ ਨੇ ਕਾਂਸੀ, Foil team Event ਵਿੱਚ ਕੰਵਰਪਾਲ ਸਿੰਘ ਨੇ ਚਾਂਦੀ ਦਾ ਅਤੇ ਸ਼ੳਬਰੲ ਵਿਅਕਤੀਗਤ ਮੁਕਾਬਲੇ ਵਿਚ ਆਫਤਾਬਦੀਪ ਸਿੰਘ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।ਅਕੈਡਮੀ ਹਰ ਸਮ ਮਾਹਰ ਕੋਚਾਂ ਦੀਆਂ ਸੇਵਾਵਾਂ ਵਿਦਿਆਰਥੀਆਂ ਨੂੰ ਮੁਹਈਆ ਕਰਵਾਉਦੀਂ ਹੈ, ਤਾਂ ਜੋ ਵਿਦਿਆਰਥੀਆਂ ਦਾ ਹੁਨਰ ਨਿਖਾਰ ਕੇ ਸਾਹਮਣੇ ਲਿਆਂਦਾ ਜਾ ਸਕੇ।ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਵੀ ਹਰ ਸਮੇਂ ਵਿਦਿਆਰਥੀਆਂ ਦੀ ਸਹਾਇਤਾ ਕਰਨ ਲਈ ਤੱਤਪਰ ਰਹਿੰਦੇ ਹਨ। ਉਹਨਾਂ ਦੀ ਅਗਾਂਹ ਵਧੂ ਸੋਚ ਕਾਰਨ ਹੀ ਅੱਜ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਧਰੂ ਤਾਰੇ ਵਾਂਗ ਚਮਕ ਰਹੀ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply