Thursday, November 21, 2024

ਪੁਸਤਕ ਰੀਵਿਊ – ਛੰਦ ਬਗੀਚਾ

ਲੇਖਕ-ਦਰਸ਼ਨ ਸਿੰਘ ਭੰਮੇਂ
(ਅਦਬੀ ਪਰਵਾਜ਼ ਪ੍ਰਕਾਸ਼ਨ ਮਾਨਸਾ)
ਪੁਸਤਕ -ਛੰਦ ਬਗੀਚਾਮਾਲਵੇ ਦੀ ਕਵੀਸ਼ਰੀ ਦਾ ਚਮਕਦਾ ਸਿਤਾਰਾ ਹੈ ਦਰਸ਼ਨ ਸਿੰਘ ਭੰਮੇਂ।ਬੇਸ਼ੱਕ ਭੰਮੇਂ ਸਾਹਿਬ ਦੀ ਇਸ ਛੰਦ ਬੰਦੀ ਵਾਲੀ ਪੁਸਤਕ ਤੋਂ ਪਹਿਲਾਂ ਵੀ ਅਣਗਿਣਤ ਪੁਸਤਕਾਂ ਸਾਹਿਤ ਦੀ ਝੋਲੀ ਪੈ ਚੁੱਕੀਆਂ ਨੇ, ਪਰ ਦਾਸ ਨੇ ਇਹਨਾਂ ਦੀ ਹੀ ਪੁਸਤਕ ਪੜ੍ਹੀ ਹੈ! ਜੇਕਰ ਮੈਂ ਭੁੱਲਦਾ ਨਾਂ ਹੋਵਾਂ ਤਾਂ ਬਾਬੂ ਰਜ਼ਬ ਅਲੀ ਜੋ ਕਿ ਬਹੁਤ ਹੀ ਪਹੁੰਚੇ ਹੋਏ ਤੇ ਕਵੀਸ਼ਰੀ ਲਿਖਣ ਦੇ ਉਸਤਾਦ ਸ਼ਾਇਰ ਹਨ, ਨੇ ਉਨਾਂ ਤੋਂ ਬਾਅਦ ਬੇਸ਼ੱਕ ਹੋਰ ਵੀ ਬਹੁਤ ਨਾਮਵਰ ਕਵੀਸ਼ਰੀ ਜਥੇ ਤੇ ਪ੍ਰੋੜ੍ਹ ਲੇਖਕ ਹਨ, ਉਨਾਂ ਨੂੰ ਵੀ ਦਾਸ ਨਮਨ ਕਰਦਾ ਹੈ।ਪਰ ਭੰਮੇਂ ਦੀ ਛੰਦ ਬੰਦੀ ਚੋਂ ਬਿਲਕੁੱਲ ਬਾਬੂ ਜੀ ਵਾਲੀ ਮਹਿਕ ਦਾਸ ਨੇ ਅਨੁਭਵ ਕੀਤੀ ਹੈ।
        ਇਸ ਹੱਥਲੀ 96 ਪੰਨਿਆਂ ਦੀ ਪੁਸਤਕ ਵਿਚ ਭੰਮਾ ਸਾਹਿਬ ਨੇ ਹਰ ਵਿਸ਼ੇ ਨੂੰ ਛੋਹ ਕੇ ਕਮਾਲ ਦੀ ਸ਼ਬਦਾਵਲੀ ਨਾਲ ਇਸ ਨੂੰ ਯਾਦਗਾਰ, ਪੜ੍ਹਨਯੋਗ ਤੇ ਸਾਂਂਭਣਯੋਗ ਦਸਤਾਵੇਜ ਬਣਾ ਦਿੱਤਾ ਹੈ! ਪਰੰਪਰਾ ਤਹਿਤ ਮੰਗਲਾ ਚਰਣ ਭਾਵ ਅਰਦਾਸ ਨੂੰ ਵੀ ਕੁੰਡਲੀਆ ਛੰਦ ਨਾਲ ਸ਼ੁਰੂ ਕਰਕੇ ਇਸ ਕਿਤਾਬ ਨੂੰ ਇਕੋ ਸਾਹ ਭਾਵ ਇਕੋ ਬੈਠਕ ਵਿਚ ਸਾਰੀ ਕਿਤਾਬ ਨੂੰ ਪੜ੍ਹਨ ਲਈ ਪਾਠਿਕ ਨੂੰ ਮਜਬੂਰ ਕਰ ਦਿੰਦੀ ਹੈ ਪੁਸਤਕ! ਬ੍ਰਹਮਲੀਨ ਬਾਪੂ ਰਾਮ ਸਿੰਘ ਭੰਮੇਂ ਨੀੰ ਅਨੋਖੇ ਢੰਗ ਨਾਲ ਸ਼ਰਧਾਂਜਲੀ ਵੀ ਕਵਿਤਾ ਰਾਹੀਂ ਦਿੰਦਿਆਂ ਨਮਨ ਕਰਨਾ ਵੀ ਨਿਵੇਕਲੀ ਪਹਿਲ ਕਹੀ ਜਾ ਸਕਦੀ ਹੈ! ਜਿਥੇ ਦਾਦਾ ਗੁਰੂ ਬ੍ਰਹਮਾ ਨੰਦ ਡਿਖਾਂ ਵਾਲਿਆਂ ਨੂੰ ਸਮਰਪਿਤ ਰਚਨਾ ਛੰਦਾਬੰਦੀ ਦੀ ਸ਼ੋਭਾ ਵਧਉਂਦੀ ਹੈ ਓਥੇ ਭੰਮਾ ਜੀ ਨੇ ਕਰਮ ਸਿੰਘ ਚੌਹਾਨ ਜੋ ਕਿ ਦੋਦਤੀ ਦੇ ਨਾਲ ਅੰਗਾਂ ਦਾ ਜਾਣਕਾਰ ਦੀ ਆਪਣੀ ਰਚਨਾ ਰਾਹੀਂ ਸਰਾਹਣਾ ਨਾਲ ਯਾਦ ਕੀਤਾ ਹੈ।ਕਰਨੈਲ ਸਿੰਘ ਜੀ ਪਾਰਸ ਨੂੰ ਵੀ ਵਧੀਆ ਢੰਗ ਤੇ ਛੰਦਾਬੰਦੀ ਰਾਹੀਂ ਜਿਥੇ ਯਾਦ ਕੀਤਾ ਓਥੇ ਦੇਸ਼ ਦੇ ਤਰੰਗੇ ਝੰਡੇ ਨੂੰ ਸਦਾ ਉੱਚਾ ਝੂਲਦੇ ਰਹਿਣ ਦੀ ਅਰਦਾਸ ਵੀ ਵਾਹਿਗੁਰੂ ਦੇ ਚਰਨਾਂ ਚ ਕੀਤੀ ਹੈ।ਇਸੇ ਤਰਾਂ ਕਿ ਰਚਨਾਂ ਦੇ ਵਿਚ ਮੱਲ ਕਵੀਸ਼ਰ ਤੇ ਸ਼ਾਇਰਾਂ ਦਾ ਖੂਬ ਜਿਕਰ ਕਰਕੇ ਪਿੰਡਾਂ ਦੀ ਜ਼ਿੰਦਜਾਨ ਦੱਸਿਆ ਹੈ ਇਨਾਂ ਤਿੰਨਾਂ ਨੂੰ! ਇਸੇ ਛੰਦ ਵਿਚ ਹੀ ਬਾਬੂ ਜੀ ਦੀ ਢਾਲ ਵਾਂਗ ਬਹੁਤ ਸਾਰੇ ਪਿੰਡਾਂ ਤੇ ਓਥੋਂ ਦੀ ਮਸ਼ਹੂਰੀ ਤੇ ਉਨਾਂ ਦੀ ਪਛਾਣ ਦਾ ਜਿਕਰ ਵਿਲੱਖਣ ਢੰਗ ਨਾਲ ਕਰਕੇ ਯਾਦਗਾਰੀ ਗੱਲ ਕੀਤੀ ਹੈ!ਪੜ੍ਹਾਈ ਕਰਨ ਲੀ ਜਿਥੇ ਕਵਿਤਾ ਕਿਤਾਬ ਦਾ ਹਿੱਸਾ ਬਣਾਈ ਹੈ, ਓਥੇ ਨਕਲ ਦੇ ਰੁਝਾਨ ਤੋਂ ਬੱਚਿਆਂ ਨੂੰ ਪ੍ਰਮੁੱਖਤਾ ਨਾਲ ਵਰਜਿਆ ਹੈ! ਸਾਂਭੋ ਰੁੱਖ ਹਵਾ ਤੇ ਪਾਣੀ ਕਵਿਤਾ ਰਾਹੀਂ ਸਾਡੇ ਅਜੋਕੇ ਸਮੇਂ ਦੀ ਮੰਗ ਦੀ ਪ੍ਰੋੜ੍ਹਤਾ ਕੀਤੀ ਹੈ!ਕਿਤਾਬ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।
ਦੂਜੇ ਭਾਗ ਨੇ ਕਿਤਾਬ ਨੂੰ ਪੂਰੀ ਤਰਾਂ ਧਾਰਮਿਕ ਦਿੱਖ ਦਿੱਤੀ ਹੈ।ਜਿਸ ਵਿਚ ਮਾਤਾ ਦੀ ਬਾਬਾ ਸ਼੍ਰੀ ਚੰਦ ਜੀ ਪਾਤਸ਼ਾਹ ਨੂੰ ਪੁਕਾਰ ਸੰਤਾਂ ਦੀ ਮਹਿੰਮਾ ਬਾਬਾ ਨਾਨਕ ਜੀ ਬਾਬਾ ਯੋਗੀ ਪੀਰ ਦਰਗਾਹ ਤੇ ਬੰਦੇ ਦੇ ਆਵਣ ਜਾਵਣ ਦੀ ਗੱਲ ਛੰਦਬੰਦੀ ਵਿੱਚ ਐਸੀ ਪਰੋਈ ਹੈ ਕਿ ਪਾਠਕ ਪੂਰੀ ਕਿਤਾਬ ਪੜ੍ਹ ਕੇ ਉਠਣ ਨੂੰ ਹੀ ਪਹਿਲ ਦਿੰਦਾ ਹੈ, ਇਹ ਦਾਸ ਨਾਲ ਖੁਦ ਬੀਤਿਆ ਹੈ! ਇਸੇ ਤਰਾਂ ਤੀਜੇ ਭਾਗ ਵਿਚ ਦੁਨੀਆਂਦਾਰੀ ਦੀਆਂ ਗੱਲਾਂ ਨਾਲ ਪੂਰੀ ਲਬਰੇਜ਼ ਕਿਤਾਬ ਵਿਚ ਹਰ ਰੰਗ ਲਿਖਿਆ ਹੈ, ਗਿਰਗਟ ਵਾਂਗ ਰੰਗ ਬਦਲਦੀ ਅਜੋਕੀ ਦੁਨੀਆਂ, ਖੂਨ ਦੇ ਰਿਸ਼ਤਿਆਂ ਦੀ ਗੱਲ, ਨਵੇਂ ਸਾਲ ਦੀ ਗੱਲ, ਜੈਸੀ ਸੰਗਤ ਵੈਸੀ ਰੰਗਤ, ਮਰਿਆਂ ਬਾਅਦ ਪੂਜਾ, ਔਰਤ ਕਿ ਸ਼ਕਤੀ, ਪਾਣੀ ਵਰਗੇ ਯਾਰ, ਬੋਲੀ ਨਾ ਪੁੱਤਾਂ ਦੀ ਲਾਓ, ਨਸ਼ਿਆਂ ਤੇ ਜੱਟ ਦੇ ਕਰਜ਼ੇ ਦੀ ਗੱਲ, ਕਿਸੇ ਸਮੇਂ ਜ਼ਮੀਨਾਂ ਦੇ ਭਾਅ ਸੱਤਵੇਂ ਅਸਮਾਨ ਨੂੰ ਛੂੰਹਦੇ ਰਹੇ ਨੇ ਪੰਜਾਬ ਵਿੱਚ, ਦੀ ਵੀ ਗੱਲ ਕਵਿਤਾਵਾਂ ਰਾਹੀਂ ਭੰਮੇਂ ਨੇ ਦੁਨੀਆਂਦਾਰੀ ਦੇ ਹਰ ਇਕ ਵਿਸ਼ੇ ਨੂੰ ਪ੍ਰੋੜ੍ਹਤਾ ਨਾਲ ਛੂਹ ਕੇ ਕਮਾਲ ਦੀ ਛੰਦਾਬੰਦੀ ਤੇ ਸ਼ਬਦਾਵਲੀ ਨਾਲ ਓਤ ਪੋਤ ਕੀਤਾ ਹੈ ਸਾਰੀ ਪੁਸਤਕ ਨੂੰ।ਸਾਜਿਲਦ ਇਸ ਪੁਸਤਕ ਦੇ ਅਖੀਰਲੇ ਪੰਨੇ `ਤੇ ਆਪਣੀ ਆਦਮਕੱਦ ਫੋਟੋ ਪੂਰੇ ਕਵੀਸ਼ਰੀ ਦੇ ਬਾਣੇ ਵਿਚ ਲਾ ਕੇ ਸੋਨੇ ਤੇ ਸੁਹਾਗੀ ਵਾਲੀ ਗੱਲ ਕੀਤੀ ਹੈ!
 ਜਿਥੇ ਦਾਸ ਵਲੋਂ ਪਾਠਕਾਂ ਨੂੰ ਇਹ ਕਿਤਾਬ ਪੜ੍ਹਨ ਦਾ ਅਪੀਲ ਹੈ, ਓਥੇ ਦਰਸ਼ਨ ਸਿੰਘ ਭੰਮੇਂ ਦੀ ਲੰਬੀ ਉਮਰ ਦੀ ਕਾਮਨਾ ਤੇ ਉਸ ਦੀ ਕਲਮ ਲਈ ਸਦਾ ਬੁਲੰਦੀਆਂ ਨੂੰ ਛੋਹਣ ਦੀ ਪ੍ਰਾਰਥਨਾ ਵੀ ਦਾਸ ਕਰਦਾ ਹੈ!
Jasveer Shrma Dadahoor 94176-22046

 

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋ – 94176-22046

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply