ਭੀਖੀ/ਮਾਨਸਾ, 16 ਫਰਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਜ਼ਿਲ੍ਹਾ ਮਾਨਸਾ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਪੰਜਾਬ ਸਰਕਾਰ ਵੱਲੋਂ 1 ਤੋਂ 15 ਫਰਵਰੀ 2019 ਤੱਕ ਦੰਦਾਂ ਦੇ ਚੱਲ ਰਹੇ ਪੰਦਰਵਾੜੇ ਦਾ ਸਮਾਪਤੀ ਦਿਵਸ ਮਨਾਇਆ ਗਿਆ। ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਵੱਲੋਂ ਲੋੜਵੰਦ ਅਤੇ ਗਰੀਬ ਮਰੀਜ਼ਾਂ ਨੂੰ ਦੰਦਾਂ ਦੇ ਪੀੜ ਵੰਡੇ ਗਏ। ਇਸ ਮੌਕੇ ਸੀ.ਐਚ.ਸ. ਖਿਆਲਾ ਕਲਾਂ ਵਿਖੇ 13 ਲਾਭਪਾਤਰੀਆਂ ਨੂੰ ਦੰਦਾਂ ਦੇ ਪੀੜ ਸੈਟ ਵੰਡੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰਮਨ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ 513 ਮਰੀਜ਼ਾਂ ਦੇ ਦੰਦਾਂ ਦਾ ਨਿਰੀਖਣ ਕੀਤਾ ਗਿਆ।ਇਹਨਾਂ ਵਿਚ ਆਰ.ਸੀ.ਟੀ. (ਰੂਟ ਕਨਾਲ ਥਰੈਪੀ) ਅਤੇ ਸਕੇਲਿੰਗ ਦੇ ਬਹੁਤ ਸਾਰੇ ਮਰੀਜ਼ ਸਨ।ਇਸ ਪੰਦਰਵਾੜੇ ਦੌਰਾਨ ਸਕੂਲੀ ਬੱਚਿਆ ਨੂੰ ਰੋਜ਼ਾਨਾ ਦੰਦ ਸਾਫ਼ ਕਰਨ ਸਬੰਧੀ ਕੁੱਝ ਨੁਕਤੇ ਦੱਸੇ ਗਏ।
ਇਸ ਮੌਕੇ ਦੰਦਾਂ ਦੇ ਮਾਹਿਰ ਡਾਕਟਰ ਡਾ. ਮਨੀਤਾ ਨੇ ਦੱਸਿਆ ਕਿ ਸਿਵਲ ਹਸਪਤਾਲ ਮਾਨਸਾ ਵਿਖੇ ਗਰੀਬ ਅਤੇ ਲੋੜਵੰਦ 14 ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਗਿਆ।ਜਿਸ ਵਿੱਚ ਇਲਾਜ਼ ਕਰਵਾਉਣ ਆਏ ਵਿਅਕਤੀਆਂ ਦੀਆਂ ਕੱਚੀਆਂ ਅਤੇ ਪੱਕੀਆਂ ਦਾੜ੍ਹਾਂ ਭਰਨਾ ਸ਼ਾਮਿਲ ਸੀ।ਉਨ੍ਹਾਂ ਦੱਸਿਆ ਕਿ ਇਸ ਪਦਰਵਾੜੇ ਦੌਰਾਨ ਮਰੀਜਾਂ ਦੇ ਐਕਸਰੇ ਵੀ ਕੀਤੇ ਗਏ ਅਤੇ ਮਰੀਜ਼ਾਂ ਦੀ ਮਾਈਨਰ ਸਰਜਰੀ ਵੀ ਕੀਤੀ ਗਈ।
ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮਾਨਸਾ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ 31ਵੇਂ ਪੰਦਰਵਾੜੇ ਦੌਰਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ੋ ਟੀਚਾ ਦਿੱਤਾ ਗਿਆ ਸੀ, ਉਹ ਪ੍ਰਾਪਤ ਕਰ ਲਿਆ ਗਿਆ ਹੈ।ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੰਜੀਵ ਓਬਰਾਏ, ਡਾ ਰਣਜੀਤ ਸਿੰਘ ਰਾਏ ਸ਼ਾਮਿਲ ਸਨ।ਇਸ ਦੰਦ ਵੰਡ ਸਮਾਰੋਹ ਦੇ ਅਖ਼ੀਰ ਵਿੱਚ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮਿੰਦਰ ਸਿੰਘ ਨੇ ਬਾਹਰੋ ਆਏ ਮਰੀਜ਼ਾਂ ਅਤੇ ਲਾਭਪਾਤਰੀਆਂ ਦਾ ਧੰਨਵਾਦ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …