Friday, November 22, 2024

ਅੰਤਰਰਾਸ਼ਟਰੀ ਹੈਂਡਬਾਲ ਚੈਂਪੀਅਨਸ਼ਿਪ 2019 ਦੇ ਲੀਗ ਮੁਕਾਬਲੇ ਸੰਪਨ

ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਕੁਰਕਸ਼ੇਤਰ ਦੀਆਂ ਟੀਮਾਂ ਸੈਮੀਫਾਈਨਲ ’ਚ ਦਾਖਲ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੰਧੂ) – ਰਾਸ਼ਟਰ ਪੱਧਰੀ ਨੌਰਥ ਜੋਨ ਹੈਂਡਬਾਲ ਪ੍ਰਤੀਯੋਗਤਾ ਵਿਚ ਮੋਹਰੀ ਰਹੀਆਂ ਗੁਰੂ ਨਾਨਕ PUNJ1203201905ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਯੂਨੀਵਰਸਿਟੀ ਆੱਫ ਕੁਰਕਸ਼ੇਤਰ ਦੀਆਂ ਪਰਸ਼ ਹੈਂਡਬਾੱਲ ਟੀਮਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲ ਰਹੀ ਆੱਲ ਇੰਡੀਆ ਇੰਟਰਵਰਸਿਟੀ ਹੈਂਡਬਾਲ ਪ੍ਰਤੀਯੋਗਤਾ ਦੇ ਸੈਮੀਫਾਈਨਲ ਮੁਕਾਬਲਿਆਂ ਲਈ ਕੁਆਲਈਫਾਈ ਕੀਤਾ ਹੈ।
 ਚਾਰੇ ਟੀਮਾਂ ਨੇ ਲੀਗ ਮੁਕਾਬਲਿਆਂ ਵਿਚ ਵਿਰੋਧੀ ਟੀਮਾਂ ਨੂੰ ਰੋਚਕ ਤੇ ਸੰਘਰਸ਼ਪੂਰਨ ਮੁਕਾਬਲਿਆਂ ਦੋਰਾਨ ਖੂਬ ਧੂੱਲ ਚਟਾ ਕੇ ਬਾਹਰ ਦਾ ਰਸਤਾ ਵਿਖਾਇਆ ਹੈ।ਜੀ.ਐਨ.ਡੀ.ਯੂ ਦੇ ਸਾਈਂ ਹੈਂਡਬਾਲ ਸੈਂਟਰ ਵਿਖੇ ਡਾਇਰੈਕਟਰ ਸਪੋਰਟਸ ਪ੍ਰੌਫੈਸਰ ਡਾ. ਸੁਖਦੇਵ ਸਿੰਘ, ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ ਦੇ ਪ੍ਰਬੰਧਾਂ ਤੇ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਦੀ ਦੇਖਰੇਖ ਹੇਠ ਚੱਲ ਰਹੀ ਪੁਰਸ਼ ਵਰਗ ਦੀ ਰਾਸ਼ਟਰ ਪੱਧਰੀ ਇਸ ਖੇਡ ਪ੍ਰਤੀਯੋਗਤਾ ਵਿਚ ਦੇਸ਼ ਭਰ ਦੇ ਵੱਖ-ਵੱਖ ਜੋਨਾਂ ਦੀਆਂ ਹੈਂਡਬਾਲ ਟੀਮਾਂ ਨੇ ਦੇ ਚੋਟੀ ਦੇ ਖਿਡਾਰੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ।ਪਰ ਲੀਗ ਮੁਕਾਬਲੇ ਦੋਰਾਨ ਹੀ ਪਿੱਛੜ ਕੇ ਰਹਿ ਗਏ।
ਪਹਿਲੇ ਲੀਗ ਮੁਕਾਬਲੇ ਦੋਰਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਆਪਣੀ ਵਿਰੋਧੀ ਰਾਇਲਸੀਮਾ ਯੂਨੀਵਰਸਿਟੀ ਕੂਰਨੂਰ ਦੀ ਟੀਮ ਨੂੰ 22 ਦੇ ਮੁਕਾਬਲੇ 36 ਗੋਲਾਂ ਦੇ ਫਰਕ ਨਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਟੀਮ ਨੇ ਆਪਣੀ ਵਿਰੋਧੀ ਭਾਰਤਤਿਹਾਰ ਕੌਇਬੇਟੂਰ ਦੀ ਟੀਮ ਨੂੰ 37 ਦੇ ਮੁਕਾਬਲੇ 53 ਗੋਲਾਂ ਦੇ ਫਰਕ ਨਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਆਪਣੀ ਵਿਰੋਧੀ ਬੀਬੀ ਯੂਨੀਵਰਸਿਟੀ ਪੂਨਾ ਨੂੰ 26 ਦੇ ਮੁਕਾਬਲੇ 31 ਗੋਲਾਂ ਦੇ ਫਰਕ ਨਾਲ, ਕੁਰਕਸ਼ੇਤਰ ਯੂਨੀਵਰਸਿਟੀ ਨੇ ਆਪਣੀ ਵਿਰੋਧੀ ਟੀਮ ਆਰ.ਟੀ.ਐਮ ਯੂਨੀਵਰਸਿਟੀ ਨਾਗਪੂਰ ਨੂੰ 28 ਦੇ ਮੁਕਾਬਲੇ 39 ਗੋਲਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ਼ ਕੀਤੀ।
 ਇਸ ਮੋਕੇ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ, ਰਿਟਾ. ਡਾਇਰੈਕਟਰ ਸਪੋਰਟਸ ਕਵਲਜੀਤ ਸਿੰਘ, ਸਹਾਇਕ ਡਿਪਟੀ ਡਾਇਰੈਕਟਰ ਕਵਰਮਨਦੀਪ ਸਿੰਘ, ਐਲਕੇਸੀ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਜਸਪਾਲ ਸਿੰਘ, ਰਾਸ਼ਟਰੀ ਰੈਫਰੀ ਦਰਸ਼ਪਾਲ ਸ਼ਰਮਾ, ਇੰਚਾਰਜ ਕੋਚ ਬਲਦੀਪ ਸਿੰਘ ਸੋਹੀ, ਕੌਮੀ ਰੈਫਰੀ ਸੁਰਿੰਦਰ ਸਿੰਘ ਗੱਬਰ, ਰਿਟਾ. ਸੁਪਰਡੈਂਟ ਪੀ.ਐਸ ਧਾਰੀਵਾਲ, ਸੁਖਪਾਲ ਸਿੰਘ, ਜਸਵੰਤ ਸਿੰਘ, ਪ੍ਰਦੀਪ ਕੁਮਾਰ, ਬਿੱਟੂ ਮਾਹਲ, ਸ਼ਮਸ਼ੇਰ ਸਿੰਘ ਵਡਾਲੀ ਆਦਿ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply