Sunday, December 22, 2024

ਐਮ.ਐਸ.ਸੀ. (ਫਿਜਿਕਸ) ਚੌਥਾ ਸਮੈਸਟਰ ਦੇ ਨਤੀਜੇ 100 ਪ੍ਰਤੀਸ਼ਤ ਰਹੇ

PPN09091405

ਬਠਿੰਡਾ, ੯ ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਐਲਾਨੇ ਗਏ ਐਮ.ਐਸ.ਸੀ.( ਫਿਜਿਕਸ) ਚੌਥਾ ਸਮੈਸਟਰ ਦੇ ਨਤੀਜੇ ਵਿੱਚ ਬਾਬਾ ਫਰੀਦ ਕਾਲਜ ਦਿਉਣ ਦੇ ਵਿਦਿਆਰਥੀਆਂ ਨੇ 100 ਫੀਸਦੀ ਸਫਲਤਾ ਹਾਸਲ ਕੀਤੀ ਹੈ। ਇਸ ਪ੍ਰੀਖਿਆ ਵਿਚ ਇਸ ਕਾਲਜ ਦੇ ਕੁੱਲ 27  ਵਿਦਿਆਰਥੀ ਸ਼ਾਮਲ ਹੋਏ ਜਿਨ੍ਹਾਂ ਵਿਚੋਂ 23 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਹਿਲੇ ਦਰਜੇ ਵਿਚ ਪਾਸ ਕੀਤੀ ਹੈ। ਇਹਨਾਂ ਨਤੀਜਿਆ ਅਨੁਸਾਰ ੩ ਵਿਦਿਆਰਥੀਆਂ ਨੇ 75% ਤੋਂ ਵੱਧ ਅੰਕ, 12 ਵਿਦਿਆਰਥੀਆਂ ਨੇ 70% ਤੋਂ ਵੱਧ ਅੰਕ, 20 ਵਿਦਿਆਰਥੀਆਂ ਨੇ 65% ਤੋਂ ਵੱਧ ਅੰਕ ਅਤੇ 23 ਵਿਦਿਆਰਥੀਆਂ ਨੇ 60% ਤੋਂ ਵੀ ਵੱਧ ਅੰਕ ਪ੍ਰਾਪਤ ਕੀਤੇ ਹਨ। ਇਸ ਨਤੀਜੇ ਅਨੁਸਾਰ ਐਮ.ਐਸ.ਸੀ.( ਫਿਜਿਕਸ) ਚੌਥਾ ਸਮੈਸਟਰ ਦੀ ਵਿਦਿਆਰਥਣ ਦੀਪਿਕਾ ਮਹਾਜਨ ਨੇ ੭੯.੨੫% ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਸਪਨਾ ਗਰਗ ਨੇ ੭੫.੩੫% ਅੰਕ ਪ੍ਰਾਪਤ ਕਰਕੇ ਕਾਲਜ ਵਿਚ ਦੂਜੀ ਅਤੇ ਬਬੀਤਾ ਗੁਪਤਾ ਨੇ 75.20% ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਨੇ ਕਿਹਾ ਕਿ ਪੋਸਟ ਗਰੈਜੂਏਸ਼ਨ ਦੇ ਇਹੋ ਜਿਹੇ ਸ਼ਾਨਦਾਰ ਨਤੀਜੇ ਸੰਸਥਾ ਵਿਖੇ ਅਪਣਾਏ ਜਾ ਰਹੇ ਟੀਚਿੰਗ ਦੇ ਆਧੁਨਿਕ ਨਵੀਨ ਢੰਗਾਂ (ਟੀਚਿੰਗ ਮੈਥਡੋਲੋਜੀ) ਅਤੇ ਆਧੁਨਿਕ ਸਾਇੰਸ ਲੈਬਾਰਟਰੀਆਂ ਸਦਕਾ ਹਨ। ਇਸ ਤੋਂ ਇਲਾਵਾ ਇਹਨਾਂ ਸ਼ਾਨਦਾਰ ਨਤੀਜਿਆ ਦਾ ਸਿਹਰਾ ਸੰਸਥਾ ਦੇ ਮਿਹਨਤੀ ਅਤੇ ਯੋਗ ਸਟਾਫ ਸਿਰ ਬੰਨਦਿਆਂ ਉਹਨਾਂ ਨੇ ਕਿਹਾ ਕਿ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਕਰਕੇ ਵੀ ਅਜਿਹੇ ਚੰਗੇ ਨਤੀਜੇ ਪ੍ਰਾਪਤ ਹੋਏ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply