ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮਿ੍ਰਤਸਰ ਦੀ ਚੋਣ ਲਈ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ਉਤੇ ਨਿਗ੍ਹਾ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਤਿੰਨ ਖਰਚਾ ਅਬਜ਼ਰਵਰ ਭੇਜੇ ਗਏ ਹਨ, ਜੋ ਕਿ ਸਾਰੇ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਚੋਣ ਖਰਚੇ ਨੂੰ ਆਪਣੇ ਰਜਿਸਟਰਾਂ ਵਿਚ ਸਬੂਤਾਂ ਸਮੇਤ ਨੋਟ ਕਰਨਗੇ, ਤਾਂ ਜੋ ਕੋਈ ਵੀ ਉਮੀਦਵਾਰ ਕਮਿਸ਼ਨ ਵੱਲੋਂ ਤੈਅ ਕੀਤੀ ਖਰਚਾ ਹੱਦ ਨੂੰ ਪਾਰ ਕਰਨ ਨਾ ਕਰੇ।
ਅੱਜ ਜਿਲ੍ਹੇ ਵਿਚ ਕੰਮ ਕਰ ਰਹੀਆਂ ਵੱਖ-ਵੱਖ ਟੀਮਾਂ, ਜੋ ਕਿ ਉਮੀਦਾਵਰਾਂ ਦੇ ਖਰਚੇ ਉਤੇ ਬਰਾਬਰ ਨਜ਼ਰ ਰੱਖ ਰਹੀਆਂ ਹਨ ਨਾਲ ਚੋਣ ਅਬਜ਼ਰਵਰ ਸਿਧਾਰੰਪਾ ਕਪਟਨਵਾਰ, ਅਖਿਲੇਸ਼ ਗੁਪਤਾ ਅਤੇ ਸੁਧਾਕਰ ਪਾਂਡੇ, ਜੋ ਕਿ ਆਈ.ਆਰ.ਐਸ ਅਧਿਕਾਰੀ ਹਨ, ਨੇ ਵਿਸਥਾਰ ਵਿਚ ਮੀਟਿੰਗ ਕੀਤੀ ਅਤੇ ਉਨਾਂ ਕੋਲੋਂ ਕੀਤੇ ਜਾ ਰਹੇ ਕੰਮ ਦੀ ਜਾਣਕਾਰੀ ਲੈਂਦੇ ਹੋਏ ਕੁੱਝ ਜ਼ਰੂਰੀ ਨਿਰਦੇਸ਼ ਦਿੱਤੇ।ਉਨਾਂ ਕਿਹਾ ਕਿ ਸਾਡਾ ਕੰਮ ਉਮੀਦਾਵਰਾਂ ਦੇ ਖਰਚੇ ਉਤੇ ਨਜ਼ਰ ਰੱਖਣੀ ਅਤੇ ਉਸ ਨੂੰ ਸਬੂਤਾਂ ਸਮੇਤ ਆਪਣੇ ਰਜਿਸਟਰਾਂ ਵਿਚ ਨੋਟ ਕਰਨਾ ਹੈ।ਉਨਾਂ ਸਪੱਸ਼ਟ ਕੀਤਾ ਕਿ ਚੋਣਾਂ ਵਿਚ ਨੋਟ, ਨਸ਼ਾ, ਸ਼ਰਾਬ ਆਦਿ ਦੀ ਰੋਕ ਲਈ ਸਾਰੀਆਂ ਟੀਮਾਂ ਵੱਲੋਂ ਗੱਡੀਆਂ ਦੀ ਜਾਂਚ ਲਗਾਤਾਰ ਕੀਤੀ ਜਾਵੇ ਪਰ ਇਸ ਵਿਚ ਆਮ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਜਦੋਂ ਵੀ ਕੋਈ ਨਗਦੀ ਜਾਂ ਸੋਨਾ ਆਦਿ ਫੜਿਆ ਜਾਂਦਾ ਹੈ ਤਾਂ ਉਸਦੀ ਜਾਂਚ ਵਿਚ ਇਹ ਵੇਖਿਆ ਜਾਵੇ ਕਿ ਇਹ ਕਿਥੋਂ ਅਤੇ ਕਿਸ ਕੰਮ ਲਈ ਆਇਆ ਹੈ। ਇਸ ਤੋਂ ਇਲਾਵਾ ਫੜੇ ਗਏ ਸਮਾਨ ਦੀ ਰਿਪੋਰਟ ਆਮਦਨ ਕਰ ਵਿਭਾਗ ਨੂੰ ਵੀ ਕੀਤੀ ਜਾਵੇ, ਤਾਂ ਜੋ ਉਹ ਆਪਣੇ ਐਕਟ ਅਨੁਸਾਰ ਕਾਰਵਾਈ ਵੀ ਕਰ ਸਕਣ।
ਸਿਧਾਰੰਪਾ ਕਪਟਨਵਾਰ ਨੇ ਦੱਸਿਆ ਕਿ ਹਰੇਕ ਉਮੀਦਵਾਰ ਨੂੰ 70 ਲੱਖ ਰੁਪਏ ਤੱਕ ਦਾ ਚੋਣ ਖਰਚਾ ਕਰਨ ਦੀ ਆਗਿਆ ਹੈ ਅਤੇ ਸਾਡਾ ਕੰਮ ਖਰਚੇ ਦੀ ਸਬੂਤਾਂ ਸਮੇਤ ਜਾਣਕਾਰੀ ਇਕੱਠੀ ਕਰਨੀ ਹੈ। ਉਨਾਂ ਕੰਮ ਕਰ ਰਹੀਆਂ ਸਾਰੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਖਰਚਾ ਸੈਲ ਨੂੰ ਰੋਜ਼ਾਨਾ ਆਪਣੀ ਆਪਣੀ ਰਿਪੋਰਟ ਭੇਜਣੀ ਯਕੀਨੀ ਬਨਾਉਣ, ਤਾਂ ਜੋ ਰਿਕਾਰਡ ਰੱਖਿਆ ਜਾ ਸਕੇ। ਉਨਾਂ ਸਪੱਸ਼ਟ ਕੀਤਾ ਕਿ ਹਰੇਕ ਜਾਂਚ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇ ਅਤੇ ਫੜੇ ਗਏ ਨਗਦੀ ਜਾਂ ਸੋਨੇ ਨੂੰ ਡਿੳੂਟੀ ਮੈਜਿਸਟਰੇਟ ਦੀ ਹਾਜ਼ਰੀ ਵਿਚ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨਾਂ ਬੈਂਕਾਂ ਅਤੇ ਏ.ਟੀ.ਐਮ ਨੂੰ ਨਕਦੀ ਸਪਲਾਈ ਕਰਦੇ ਵਾਹਨਾਂ ਅਤੇ ਐਬੂਲੈਂਸ ਉਤੇ ਨਜਰ ਰੱਖਣ ਦੀ ਵੀ ਹਦਾਇਤ ਕੀਤੀ ਤਾਂ ਜੋ ਸ਼ਰਾਰਤੀ ਲੋਕ ਇਸ ਦੀ ਓਟ ਵਿਚ ਪੈਸੇ ਜਾਂ ਨਸ਼ਾ ਸਪਲਾਈ ਨਾ ਕਰ ਸਕਣ।
ਇਸ ਮੌਕੇ ਖਰਚਾ ਸੈਲ ਦੇ ਨੋਡਲ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਡੀ.ਸੀ.ਪੀ ਭੁਪਿੰਦਰ ਸਿੰਘ, ਐਸ.ਪੀ ਬਲਜੀਤ ਸਿੰਘ, ਐਸ.ਡੀ.ਐਮ ਰਜਤ ਉਬਰਾਏ, ਐਸ.ਡੀ.ਐਮ ਸ੍ਰੀਮਤੀ ਪਲਵੀ ਚੌਧਰੀ, ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ, ਐਸ.ਡੀ.ਐਮ ਦੀਪਕ, ਡਿਪਟੀ ਡਾਇਰੈਕਟਰ ਸ੍ਰੀਮਤੀ ਐਨਮਜੋਤ ਕੌਰ, ਸਹਾਇਕ ਕਮਿਸ਼ਨਰ ਨਿਤਿਸ਼ ਸਿੰਗਲਾ, ਏ.ਸੀ.ਪੀ ਸਰਤਾਜ ਸਿੰਘ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …