ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ – ਅਮਨ) – ਪੰਜਾਬੀ ਗਾਇਕ ਹੀਰੋ ਮਾਨ ਦਾ ਗਾਇਆ ਸਿੰਗਲ ਟ੍ਰੈਕ ਗੀਤ `ਜੱਟ ਦਾ ਦਿਲ` `ਗੈਵਿਨ ਰਿਕਾਰਡਜ਼` ਕੰਪਨੀ ਦੇ ਬੈਨਰ ਹੇਠ ਰਲੀਜ਼ ਕੀਤਾ ਗਿਆ।ਇਸ ਦੇ ਗੀਤਕਾਰ ਗੁਰੀ ਮਜੀਠੀਆ ਹਨ, ਜਦਕਿ ਗੀਤ ਦਾ ਸੰਗੀਤ ਪੰਜਾਬੀ ਕੋਪਸ ਵਲੋਂ ਤਿਆਰ ਕੀਤਾ ਗਿਆ ਹੈ।ਪ੍ਰੋਡਿਊਸਰ ਜਰਮਨ ਸੋਢੀ, ਹੀਰੋ ਮਾਨ, ਅਮਨ ਸੋਢੀ, ਜਸ਼ਨਪ੍ਰੀਤ ਸਿੰਘ ਅਤੇ ਸਪਨਾ ਵਲੋਂ ਸਥਾਨਕ ਮਾਲ ਰੋਡ ਵਿਖੇ ਇਹ ਗੀਤ ਰਲੀਜ਼ ਕੀਤਾ ਗਿਆ।ਦੱਸਣਯੋਗ ਹੈ ਕਿ ਹੀਰੋ ਮਾਨ ਵਲੋਂ ਇਸ ਤੋਂ ਪਹਿਲਾਂ ਵੀ ਗਾਏੇ ਗੀਤਾਂ `ਇੱਕ ਆਉਂਦੀ ਤੇਰੀ ਯਾਦ`, `ਲਲਕਾਰਾ` ਅਤੇ `ਗੁਚੀ ਗੈਂਗ` ਆਦਿ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …