Friday, November 22, 2024

ਪੁਰਾਤਨ ਸੱਭਿਆਚਾਰ ਤੇ ਰੀਤੀ ਰਿਵਾਜ਼ਾਂ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕ ਫ਼ਿਲਮ `ਮੁਕਲਾਵਾ`

      ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੁਹਣ ਵਾਲਾ ਗਾਇਕ ਐਮੀ ਵਿਰਕ ਇਨੀਂ ਦਿਨੀਂ ਆਪਣੀ PUNJ2305201907ਫਿਲਮ `ਮੁਕਲਾਵਾ` ਨਾਲ ਕਾਫੀ ਚਰਚਾ `ਚ ਹੈ।ਐਮੀ ਵਿਰਕ ਪੰਜਾਬੀ ਸਿਨਮੇ ਦਾ ਇਕ ਉਹ ਅਦਾਕਾਰ ਹੈ, ਜਿਸ ਦੀਆਂ ਫ਼ਿਲਮਾਂ ਨੇ ਦਰਸ਼ਕਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ।ਉਸ ਦੀਆਂ ਫ਼ਿਲਮਾਂ ਦਾ ਇਕ ਵੱਖਰਾ ਦਰਸ਼ਕ ਵਰਗ ਹੈ, ਜੋ ਉਸ ਦੀ ਹਰੇਕ ਫ਼ਿਲਮ ਦੀ ਉਡੀਕ ਕਰਦਾ ਹੈ।
ਇੰਨ੍ਹੀਂ ਦਿਨੀਂ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ `ਮੁਕਲਾਵਾ` ਫਿਲਮ  ਨਾਲ ਮੁੜ ਚਰਚਾ ਵਿੱਚ ਹਨ। 24 ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਮਾਣ ਪੰਜਾਬੀ ਫ਼ਿਲਮ ਅਤੇ ਸੰਗੀਤ  ਖੇਤਰ ਵਿੱਚ ਵੱਡੀ ਪ੍ਰੋਡਕਸ਼ਨ ਹਾਊਸ `ਵਾਈਟ ਹਿੱਲ ਸਟੂਡੀਓਜ਼`  ਵਲੋਂ ਕੀਤਾ ਗਿਆ ਹੈ।ਪੁਰਾਤਨ ਵਿਆਹ ਕਲਚਰ ਅਤੇ ਅਲੋਪ ਹੋਏ ਰੀਤੀ ਰਿਵਾਜ਼ਾਂ ਬਾਰੇ ਬਣੀ ਇਹ ਫ਼ਿਲਮ 1965 ਦੇ ਜ਼ਮਾਨੇ ਦੀ ਗੱ ਕਰਦੀ ਹੈ। `ਮੁਕਲਾਵਾ` ਵਿਆਹ ਨਾਲ ਸਬੰਧਤ ਇੱਕ ਰਸਮ ਹੁੰਦੀ ਸੀ, ਜੋ ਅੱਜ ਦੇ ਸਮੇਂ `ਚ ਖਤਮ ਹੋ ਚੁੱਕੀ ਹੈ।ਪਹਿਲੇ ਸਮਿਆਂ ਵਿੱਚ ਮਾਂ-ਬਾਪ ਆਪਣੇ ਬੱਚਿਆਂ ਦਾ ਵਿਆਹ ਨਿੱਕੀ ਉਮਰੇ ਹੀ ਕਰ ਦਿੰਦੇ ਸਨ ਤੇ ਕਈ ਸਾਲਾਂ ਬਾਅਦ ਬੱਚਿਆਂ ਦੇ ਜਵਾਨ ਹੋਣ `ਤੇ ਮੁਕਲਾਵਾ ਦਿੱਤਾ ਜਾਂਦਾ ਸੀ।ਫ਼ਿਲਮ ਦਾ ਨਾਇਕ ਛਿੰਦਾ (ਐਮੀ ਵਿਰਕ) ਜਦ ਜਵਾਨ ਹੁੰਦਾ ਹੈ ਤਾਂ ਉਸ ਦੇ ਮਨ ਵਿਚ ਵੀ ਆਪਣੀ ਵਹੁਟੀ ਤਾਰੋ (ਸੋਨਮ ਬਾਜਵਾ) ਦਾ ਮੂੰਹ ਵੇਖਣ ਦੀ ਰੀਝ ਉਠਦੀ ਹੈ।ਮੁਕਲਾਵੇ ਤੋਂ ਪਹਿਲਾਂ ਹੀ ਆਪਣੀ ਵਹੁਟੀ ਵੇਖਣ ਲਈ ਉਹ ਆਪਣੇ ਯਾਰਾਂ-ਦੋਸਤਾਂ ਦੇ ਕਹਿਣ `ਤੇ ਕਈ ਢੰਗ ਤਰੀਕੇ ਵਰਤਦਾ ਹੈ।ਤਾਰੋ ਤੇ ਛਿੰਦੇ ਦੀ ਇਸ ਰੁਮਾਂਸ ਭਰੀ ਕਹਾਣੀ `ਚ ਕਈ ਮੋੜ ਆਉਦੇਂ ਹਨ। ਵਾਇਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰਡ ਸਿੱਧੂ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਨੇ ਦਿੱਤਾ ਹੈ।
ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐਨ ਸ਼ਰਮਾ, ਸੁਖਬੀਰ ਸਿੰਘ ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਰਾਖੀ ਹੁੰਦਲ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ, ਤਰਸੇਮ ਪੌਲ, ਅਨੀਤਾ ਸਬਦੀਸ਼, ਸੁਖਵਿੰਦਰ ਚਹਿਲ ਆਦਿ ਕਲਾਕਾਰਾਂ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ ਤੇ ਡਾਇਲਾਗ ਰਾਜੂ ਵਰਮਾ ਨੇ ਲਿਖੇ ਹਨ।ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ  ਨੇ ਦਿੱਤਾ ਹੈ।ਫ਼ਲਮ ਦੇ ਗੀਤ ਹੈਪੀ ਰਾਏਕੋਟੀ, ਹਰਮਨਜੀਤ , ਵਿੰਦਰ ਨੱਥੂਮਾਜਰਾ ਅਤੇ ਵੀਤ ਬਲਜੀਤ ਨੇ ਲਿਖੇ ਹਨ।  
24 ਮਈ ਨੂੰ ਇਹ ਫ਼ਿਲਮ ਵਾਈਟਹਿੱਲ ਸਟੂਡੀਓਜ਼ ਵਲੋਂ ਪੰਜਾਬ, ਹਰਿਆਣਾ, ਮੁੰਬਈ, ਦਿੱਲੀ ਅਤੇ ਅਮਰੀਕਾ, ਕਨੇਡਾ, ਇੰਗਲੈਂਡ, ਨਿਊਜੀਲੈਂਡ, ਆਸਟਰੇਲੀਆ ਸਮੇਤ 20 ਮੁਲਕਾਂ ਵਿੱਚ ਵੱਡੇ ਪੱਧਰ `ਤੇ ਰਿਲੀਜ਼ ਹੋਵੇਗੀ।   
Harjinder Singh Jawanda
ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply