Monday, December 23, 2024

ਏ.ਡੀ.ਸੀ ਮੈਡਮ ਡਾ: ਰਿਚਾ ਸ਼ਰਮਾ ਵਲੋਂ ਅਧਿਆਪਕਾਂ ਦਾ ਸਨਮਾਨ

PUNJ2905201916ਮਲੋਟ, 29 ਮਈ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਇੱਕ ਸਾਦੇ ਸਮਾਗਮ `ਚ ਉਹਨਾਂ ਟੀਚਰਾਂ  ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਦਾ 2018-19 ਸੈਸ਼ਨ ਵਿੱਚ 100% ਨਤੀਜਾ ਆਇਆ ਸੀ।ਸਮਾਗਮ ਦੇ ਮੁੱਖ ਮਹਿਮਾਨ ਮੈਡਮ ਡਾ: ਰਿਚਾ ਆਈ.ਏ.ਐਸ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸਨ, ਜਦਕਿ ਉਨ੍ਹਾਂ ਦੇ ਨਾਲ ਮੈਡਮ ਹੀਰਾਵੰਤੀ ਨਾਇਬ ਤਹਿਸੀਲਦਾਰ ਲੰਬੀ ਵੀ ਮੌਜੂਦ ਸਨ।ਮੈਡਮ ਡਾ: ਰਿਚਾ ਵਲੋਂ ਅਮਰਜੀਤ ਸਿੰਘ ਲੈਕਚਰਾਰ, ਮੈਡਮ ਸਰੇਸ਼ਟਾ ਲੈਕਚਰਾਰ, ਮੈਡਮ ਪੂਨਮ ਲੈਕਚਰਾਰ, ਮੈਡਮ ਅੰਜਲੀ ਲੈਕਚਰਾਰ, ਧਰਮਵੀਰ ਲੈਕਚਰਾਰ, ਕੇਵਲ ਕ੍ਰਿਸ਼ਨ ਲੈਕਚਰਾਰ, ਮੈਡਮ ਰਵਿੰਦਰ ਪਾਲ, ਮੈਡਮ ਸੁਨੀਤਾ ਰਾਣੀ, ਮੈਡਮ ਨਿੱਧਾ ਨਾਰੰਗ, ਮੈਡਮ ਸੀਮਾ ਅਰੋੜਾ, ਸੰਦੀਪ ਮੱਕੜ, ਮੈਡਮ ਇੰਦਰਜੀਤ ਕੌਰ, ਮੈਡਮ ਸੰਤੋਸ਼ ਕੁਮਾਰੀ, ਮੈਡਮ ਰਮਨਦੀਪ ਕੌਰ, ਮੈਡਮ ਕਰਮਜੀਤ ਕੌਰ, ਮੈਡਮ ਸੁਨੀਤਾ ਸੇਠੀ, ਮੈਡਮ ਰੇਨੂੰ ਬਾਲਾ, ਮੈਡਮ ਸੁਮਨ ਲਤਾ, ਸੁਰੇਸ਼ ਸ਼ਰਮਾ, ਮੈਡਮ ਰੇਖਾ ਰਾਣੀ, ਸੁਰੇਸ਼ ਕੁਮਾਰ, ਜਸਵੀਰ ਸਿੰਘ, ਮੈਡਮ ਸੋਨੀਆ, ਜਸਵਿੰਦਰ ਕੌਰ, ਜਸਵਿੰਦਰ ਸਿੰਘ, ਮੈਡਮ ਪ੍ਰਿਅੰਕਾ ਗੁਪਤਾ, ਮੈਡਮ ਮਨਦੀਪ ਕੌਰ, ਮੈਡਮ ਰਮਨਜੀਤ ਕੌਰ, ਮੈਡਮ ਸੰਤੋਸ਼ ਗਰਗ, ਬਹਾਦਰ ਰਾਮ ਅਤੇ ਸੁਰਿੰਦਰ ਪਾਲ ਨੂਮ ਸਨਮਾਨਿਤ ਕੀਤਾ ਗਿਆ।
ਏ.ਡੀ.ਸੀ ਡਾਕਟਰ ਰਿਚਾ ਮੈਡਮ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹ ਸਰਕਾਰੀ ਸਕੂਲ ਵਿਚੋਂ ਪੜ੍ਹਾਈ ਕਰਕੇ ਇਸ ਮੁਕਾਮ `ਤੇ ਪਹੁੰਚੁ ਹਨ।ਉਨ੍ਹਾਂ ਬੱਚਿਆ ਨੂੰ ਮਿਹਨਤ ਕਰਕੇ ਕੁੱਝ ਬਨਣ ਲਈ ਉਤਸ਼ਾਹਿਤ ਕੀਤਾ।ਸਕੂਲ ਪ੍ਰਿੰਸੀਪਲ ਵਿਜੇ ਗਰਗ ਨੇ ਮਹਿਮਾਨਾਂ ਸ਼ੀਮਤੀ ਡਾ: ਰਿਚਾ ਸ਼ਰਮਾ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ `ਜੀ ਆਇਆ` ਕਿਹਾ ਅਤੇ ਸਨਮਾਨ ਪ੍ਰਾਪਤ ਕਰਨ ਵਾਲੇ ਟੀਚਰਾਂ ਨੂੰ ਵਧਾਈ ਦਿੱਤੀ।ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply