Friday, September 20, 2024

ਦਿੱਲੀ ਤੋਂ ਆਈ ਤੀਰਥ ਯਾਤਰਾ ਸਪੈਸ਼ਲ ਟ੍ਰੇਨ ਅੱਜ ਆਨੰਦਪੁਰ ਸਾਹਿਬ ਲਈ ਹੋਵੇਗੀ ਰਵਾਨਾ

ਦਿੱਲੀ ਸਰਕਾਰ ਵਲੋਂ ਸੰਗਤਾਂ ਲਈ ਮੁਫ਼ਤ ਤੀਰਥ ਯਾਤਰਾ ਟ੍ਰੇਨ ਦਾ ਅੰਮ੍ਰਿਤਸਰ `ਚ ਭਰਵਾਂ ਸਵਾਗਤ
ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) –     ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵਲੋਂ ਸੰਗਤਾਂ ਲਈ ਸ਼ੁਰੂ ਕੀਤੀ PUNJ1407201904ਗਈ, ਮੁਫ਼ਤ ਤੀਰਥ ਯਾਤਰਾ ਸਕੀਮ ਤਹਿਤ ਪਹਿਲੀ ਟ੍ਰੇਨ ਅੱਜ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗੀ।
    ਅੰਮ੍ਰਿਤਸਰ ਰੇਲਵੇ ਸਟੇਸ਼ਨ ਵਿਖੇ ਕੱਲ ਪਹੁੰਚੀ ਇਸ ਟ੍ਰੇਨ ਨੂੰ ਬੀਤੇ ਦਿਨ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰਵਾਨਾ ਕੀਤਾ ਸੀ।ਜਿਸ ਦਾ ਅੰਮ੍ਰਿਤਸਰ ਪਹੁੰਚਣ ‘ਤੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ, ਉਪ ਪ੍ਰਧਾਨ ਰਜਿੰਦਰ ਪਲਾਹ ਦੀ ਅਗਵਾਈ ਹੇਠ ਵੱਡੀ ਗਿਣਤੀ `ਚ ਵਲੰਟੀਅਰਾਂ ਵਲੋਂ ਸਵਾਗਤ ਕੀਤਾ ਗਿਆ।ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਸ ਟ੍ਰੇਨ ਵਿੱਚ ਆਏ ਸਾਰੇ ਯਾਤਰੀਆਂ ਦਾ ਰਹਿਣ-ਖਾਣ ਅਤੇ ਆਉਣ ਦਾ ਪ੍ਰਬੰਧ ਦਿੱਲੀ ਸਰਕਾਰ ਵਲੋਂ ਆਪਣੇ ਖ਼ਰਚੇ `ਤੇ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਹੁਣ ਇਹ ਟ੍ਰੇਨ 15 ਜੁਲਾਈ ਨੂੰ ਇਹਨਾਂ ਯਾਤਰੀਆਂ ਨੂੰ ਲੈ ਕੇ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗੀ।ਧਾਲੀਵਾਲ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਵਲੋਂ ਇਹ ਬਹੁਤ ਹੀ ਚੰਗਾ ਉਪਰਾਲਾ ਕੀਤਾ ਗਿਆ ਹੈ।ਇਸ ਪਹਿਲੀ ਟ੍ਰੇਨ ਵਿੱਚ ਦਿੱਲੀ ਸਰਕਾਰ ਦੇ ਦੋ ਵਿਧਾਇਕ ਵੀ ਯਾਤਰੀਆਂ ਦੇ ਨਾਲ ਆਏ ਹਨ।ਧਾਲੀਵਾਲ ਨੇ ਕਿਹਾ ਕਿ ਅਗਲੇ ਹਫ਼ਤੇ ਦਿੱਲੀ ਤੋਂ ਵੈਸ਼ਨੋ ਦੇਵੀ ਦੀ ਯਾਤਰਾ ਲਈ ਟ੍ਰੇਨ ਜਾਵੇਗੀ।ਟ੍ਰੇਨ ਵਿਚ ਆਏ ਯਾਤਰੀ ਵੀ ਦਿੱਲੀ ਸਰਕਾਰ ਦੇ ਇਸ ਉਪਰਾਲੇ ਤੋਂ ਬਹੁਤ ਖੁਸ਼ ਦਿਖਾਈ ਦਿੱਤੇ।
             ਇਸ ਮੌਕੇ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ, ਹਰਭਜਨ ਸਿੰਘ ਈ.ਟੀ.ਓ, ਡਾ. ਇੰਦਰਪਾਲ, ਸਰਬਜੋਤ ਸਿੰਘ, ਯੂਥ ਪ੍ਰਧਾਨ ਵੇਦ ਪ੍ਰਕਾਸ਼ ਬਬਲੂ, ਪਦਮ ਐਂਥਨੀ, ਅਨਿਲ ਮਹਾਜਨ, ਵਿਪਿਨ ਕੁਮਾਰ, ਸੋਹਣ ਸਿੰਘ ਨਾਗੀ, ਨਰਿੰਦਰ ਮਰਵਾਹਾ, ਅਜੈ ਨੋਈਲ ਮਸੀਹ ਸਮੇਤ ਵੱਡੀ ਗਿਣਤੀ `ਚ ਵਰਕਰ ਹਾਜ਼ਰ ਸਨ।   

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply