Friday, September 20, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਪ੍ਰਿੰਸੀਪਲ ਵੱਲੋਂ ਕੈਂਬਰਿਜ `ਚ ਹਰਿਮੰਦਰ ਸਾਹਿਬ: ਗੁਰੂ ਦੀ ਨਗਰੀ `ਤੇ ਚਰਚਾ

 ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਬੁੱਡਾਪੇਸਟ `ਚ ਪੇਸ਼ ਕੀਤਾ ਖੋਜ ਪੱਤਰ
ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ) – “ਵੈਨ ਦ ਗੁਰੂ ਕਾਲਜ਼ – ਗੋਲਡਨ ਟੈਂਪਲ ਐਂਡ ਦੀ ਕਮਿੰਗ Pushpinder Walia BBKਏਜ਼ ਆਫ਼ ਟੂਰਿਜਮ ਇਨ ਅੰਮ੍ਰਿਤਸਰ” ਸਿਰਲੇਖ ਅਧੀਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖੋਜ ਪੱਤਰ ਪੇਸ਼ ਕੀਤਾ ਗਿਆ।ਇਹ ਅੰਤਰਰਾਸ਼ਟਰੀ ਕਾਨਫਰੰਸ 15 ਤੇ 16 ਜੂਨ 2019 ਨੂੰ ਲੂਸੀ ਕੇਵਨਡਿਸ਼ ਕਾਲਜ ਕੈਂਬਰਿਜ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤੀ ਗਈ।ਇਹ ਖੋਜ ਪੱਤਰ ਸਿੱਖਾਂ ਦੇ ਪਵਿੱਤਰ ਸਥਾਨ ਹਰਿਮੰਦਰ ਸਾਹਿਬ `ਤੇ ਕੇਂਦਰਿਤ ਹੈ, ਕਿ ਇਸ ਨਾਲ ਕਿਸ ਪ੍ਰਕਾਰ ਅੰਮ੍ਰਿਤਸਰ ਸ਼ਹਿਰ ਦੇਸ਼ ਦੇ ਇੱਕ ਪ੍ਰਮੁੱਖ ਸੈਲਾਨੀ ਕੇਂਦਰ `ਚ ਪਰਿਵਰਤਿਤ ਹੋ ਗਿਆ ਹੈ।ਇਸ ਦੇ ਨਾਲ ਉਹਨਾਂ ਨੇ `ਦੀ ਜਰਨੀ ਵਿਦ ਇੰਨ: ਆਸਪੈਕਟ ਆਫ਼ ਲਾਈਫ, ਆਰਟ ਐਂਡ ਲੈਗਸੀ ਇਨ ਲਿਮੀਨਲ ਪ੍ਰੋਗਰੈਸ਼ਨਸ` ਸੈਸ਼ਨ ਦੀ ਪ੍ਰਧਾਨਗੀ ਵੀ ਕੀਤੀ।ਜੋ ਅੰਤਰਰਾਸ਼ਟਰੀ ਕਾਨਫਰੰਸ ਕੈਂਬਰਿਜ ਯੂਨੀਵਰਸਿਟੀ ਲੰਡਨ ਵਿਖੇ ਆਯੋਜਿਤ ਹੋਈ।ਦੋਵਾਂ ਕਾਨਫਰੰਸਾਂ ਵਿੱਚ ਵਿਆਪਕ ਤੌਰ `ਤੇ ਦੁਨੀਆਂ ਦੇ ਹਰ ਕੋਨੇ ਤੋਂ ਭਾਗੀਦਾਰਾਂ ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਵਾਲੀਆ ਨੇ ਹੰਗਰੀ ਵਿਖੇ ਵੀ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਵਿਚ “ਆਊਟ ਆਫ਼ ਜੁਆਇੰਟ” ਹਾਓ ਮੈਡਨੈਂਸ ਡੀਫਾਈਨਜ਼ ਹਿਸਟਰੀ ਇਨ ਸਾਅਦਤ ਹਸਨ ਮੰਟੋਜ਼ ਸਟੋਰੀਜ਼ `ਟੋਭਾ ਟੇਕ ਸਿੰਘ` ਐਂਡ `ਕੋਲਡ ਮੀਟ`” ਨਾਂ ਦੇ ਸਿਰਲੇਖ ਅਧੀਨ ਪੇਪਰ ਪੇਸ਼ ਕੀਤਾ।ਇਹ ਇੰਟਰਨੈਸ਼ਨਲ ਕਾਨਫਰੰਸ 4 ਤੋਂ 7 ਜੂਨ 2019 ਤੱਕ ਸੈਂਟਰਲ ਯੂਰਪੀਅਨ ਯੂਨੀਵਰਸਿਟੀ ਬੁੱਡਾਪੇਸਟ ਹੰਗਰੀ ਵਿਖੇ ਆਯੋਜਿਤ ਕੀਤੀ ਗਈ।
ਡਾ. ਵਾਲੀਆ ਯੂ.ਕੇ, ਕੇਨੇਡਾ, ਜਰਮਨੀ, ਯੂ.ਐਸ.ਏ ਅਤੇ ਆਸਟਰੀਆ ਆਦਿ ਦੇਸ਼ਾਂ ਵਿਚ ਸਮੇਂ-ਸਮੇਂ ਪੇਪਰ ਪੇਸ਼ ਕਰਦੇ ਰਹੇ ਹਨ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply