ਅੰਜੂ ਗੁਪਤਾ ਨੇ ਤੀਜ਼, ਪੂਨਮ ਗਰਗ ਨੇ ਬੈਂਗਲ ਤੇ ਨੀਸ਼ੂ ਬਾਂਸਲ ਨੇ ਜਿਤਿਆ ਮਹਿੰਦੀ ਕੁਈਨ ਦਾ ਖਿਤਾਬ
ਧੂਰੀ, 11 ਅਗਸਤ (ਪੰਜਾਬ ਪੋਸਟ -ਪ੍ਰਵੀਨ ਗਰਗ, ਵਾਸੂ ਗਰਗ) – ਸਥਾਨਕ ਸਨਾਤਨ ਧਰਮ ਚੈਰੀਟੇਬਲ ਧਰਮਸ਼ਾਲਾ ਵਿਖੇ ਵੂਮੈਨ ਅਗਰਵਾਲ ਸਭਾ ਵੱਲੋਂ ਤੀਂਆਂ ਦੇ ਤਿਓਹਾਰ ਨੂੰ ਸਮਰਪਿੱਤ ਸਮਾਗਮ ਸਭਾ ਦੀ ਪ੍ਰਧਾਨ ਪੂਜਾ ਜਿੰਦਲ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਰਾਈਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਪ੍ਰਸ਼ੋਤਮ ਕਾਲਾ ਦੀ ਧਰਮਪਤਨੀ ਕਾਂਤਾ ਗਰਗ, ਅਗਰੋਹਾ ਵਿਕਾਸ ਟਰੱਸਟ ਪੰਜਾਬ ਦੀ ਪ੍ਰਧਾਨ ਰੇਵਾ ਛਾੜੀਆ ਅਤੇ ਨਗਰ ਕੌਂਸਲ ਧੂਰੀ ਦੇ ਪ੍ਰਧਾਨ ਸੰਦੀਪ ਤਾਇਲ ਦੀ ਧਰਮਪਤਨੀ ਸਵਿਤਾ ਤਾਇਲ ਮੁੱਖ ਮਹਿਮਾਨ ਵਜੋਂ ਪੁੱਜੀਆਂ।ਵੂਮੈਨ ਅੱਗਰਵਾਲ ਸਭਾ ਦੀਆਂ ਮੁਟਿਆਰਾਂ ਵੱਲੋਂ ਗਿੱਧਾ, ਭੰਗੜਾ ਅਤੇ ਕਈ ਹੋਰ ਆਇਟਮਾਂ ਦੀ ਲਾਜਵਾਬ ਪੇਸ਼ਕਾਰੀ ਕੀਤੀ ਗਈ।ਜਿਸ ਵਿੱਚ ਰੀਟਾ ਐਂਡ ਰਾਖੀ ਗਰੁੱਪ ਦਾ ਗਿੱਧਾ, ਚੇਸ਼ਟਾ ਐਂਡ ਗਰੁੱਪ ਦਾ ਭੰਗੜਾ ਅਤੇ ਨਿਧੀ ਜੈਨ ਐਂਡ ਡਾਕਟਰ ਭਾਰਤੀ ਦਾ ਫੋਕ ਡਾਂਸ ਮੁੱਖ ਆਕਰਸ਼ਣ ਦਾ ਕੇਂਦਰ ਬਣੇ ਰਹੇ ਅਤੇ ਦਰਸ਼ਕਾਂ ਨੇ ਇਹਨਾਂ ਦੀ ਖੂਬ ਸ਼ਲਾਘਾ ਕੀਤੀ ਗਈ।
ਪ੍ਰੋਗਰਾਮ ਦੌਰਾਨ ਅੰਜੂ ਗੁਪਤਾ ਨੂੰ ਤੀਜ਼ ਕੁਈਨ, ਪੂਨਮ ਗਰਗ ਨੂੰ ਬੈਂਗਲ ਕੁਈਨ, ਨੀਸ਼ੂ ਬਾਂਸਲ ਨੂੰ ਮਹਿੰਦੀ ਕੁਈਨ ਅਤੇ ਗੁਨੀਕਾ ਗੋਇਲ ਨੂੰ ਮਿਸੇਜ਼ ਪੰਜਾਬਨ ਦਾ ਖਿਤਾਬ ਦਿੱਤਾ ਗਿਆ।ਮੁੱਖ ਮਹਿਮਾਨਾਂ ਨੇ ਅਗਰਵਾਲ ਵੂਮੈਨ ਸਭਾ ਨੂੰ ਇਸ ਸਮਾਗਮ ਦੀ ਸਫਲਤਾ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਔਰਤਾਂ ਵੱਲੋਂ ਤੀਂਆਂ ਦੇ ਪੁਰਾਤਨ ਤਿਓਹਾਰ ਨਾਲ ਸਬੰਧਤ ਸਮਾਗਮ ਭਾਵੇਂ ਅੱਜਕਲ ਹੋਟਲਾਂ, ਪੈਲੇਸਾਂ ਅਤੇ ਬੰਦ ਕਮਰਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ, ਫਿਰ ਵੀ ਅਜਿਹੇ ਸਮਾਗਮ ਸਾਨੂੰ ਸਾਡੇ ਪੁਰਾਤਨ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …