ਭਿੱਖੀਵਿੰਡ, 22 ਸਤੰਬਰ (ਰਾਣਾ ਬੁੱਗ) – ਐਲ.ਪੀ.ਜੀ ਗੈਸ ਦੇ ਗ੍ਰਾਹਕਾਂ ਨੂੰ ਗੈਸ ਦੀ ਵਰਤੋਂ ਪ੍ਰਤੀ ਜਾਗਰੁਕ ਕਰਨ ਲਈ ਭਾਰਤ ਗੈਸ ਏਜੰਸੀ ਭਿੱਖੀਵਿੰਡ ਵੱਲੋ ਰੈਲੀ ਕੱਢੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੈਸ ਏਜੰਸੀ ਮਾਲਕ ਵਨੀਤ ਕਪੂਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਉਪਦੇਸ਼ ਗ੍ਰਾਹਕਾਂ ਨੂੰ ਗੈਸ ਦਾ ਇਸਤੇਮਾਲ ਸੁਰਖਸ਼ਿਤ ਤਰੀਕੇ ਨਾਲ ਕਰਨ ਸਬੰਧੀ ਹੈ।ਉਹਨਾਂ ਅੱਗੇ ਕਿਹਾ ਕਿ ਸੁਰੱਖਿਆ ਦੇ ਪੰਜ ਮੰਤਰ ਵਾਲੇ ਪੈਂਪਲਟ ਵੰਡ ਕਿ ਗੈਸ ਦੀ ਵਰਤੋ ਤੇ ਸੁਰੱਖਿਆ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ।ਇਸ ਮੌਕੇ ਅੇਸ.ਅੇਚ.ਓ ਜਸਪਾਲ ਸਿੰਘ ਭਿੱਖੀਵਿੰਡ, ਦੀਪਕ ਕੁਮਾਰ,ਸੁਖਦੇਵ ਸਿੰਘ, ਰਘੂਬੀਰ ਸਿੰਘ, ਗੁਰਮੀਤ ਸਿੰਘ, ਸਾਬਾ ਸਿੰਘ, ਰਣਜੀਤ ਸਿੰਘ, ਰਾਣਾ ਪੱਧਰੀ ਆਦਿ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …