Friday, September 20, 2024

ਜੀ.ਐਨ.ਡੀ.ਯੂ ਵਿਖੇ ਖੋਜ ਕਾਰਜ ਪ੍ਰਣਾਲੀ ਬਾਰੇ ਸ਼ਾਰਟ ਟਰਮ ਕੋਰਸ ਸ਼ੁਰੂ

ਤਕਨਾਲੋਜੀ ਮਨੁੱਖੀ ਬੁੱਧੀ ਦਾ ਬਦਲ ਨਹੀਂ ਹੋ ਸਕਦੀ – ਪੋ੍: ਠੁਕਰਾਲ
ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ PUNJ1309201905ਇਨਵਾਰਨਮੈਂਟਲ ਸਾਇੰਸਜ ਦੇ ਅਮੀਰੇਟਸ ਪੋ੍ਰਫੈਸਰ ਅਤੇ ਸਾਬਕਾ ਡਾਇਰੈਕਟਰ ਰਿਸਰਚ ਪ੍ਰੋਫੈਸਰ ਏ.ਕੇ ਠੁਕਰਲ ਨੇ ਇਸ ਸਮੇਂ ਦੇਸ਼ ਵਿਚ ਉਚੇਰੀ ਸਿਖਿਆ ਦੇ ਖੇਤਰ ਵਿੱਚ ਖੋਜ ਦੀ ਘਾਟ `ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਆਉਣ ਵਾਲੀਆਂ ਚੁਣੌਤੀਆਂ ਨੂੰ ਧਿਆਨ ਵਿਚ ਰੱਖ ਕੇ ਖੋਜ `ਤੇ ਧਿਆਨ ਕੇਂਦ੍ਰਿਤ ਕਰਨ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਹਿਉਮਨ ਰਿਸੋਰਸ ਡਿਵੈਲਪਮੈਂਟ ਸੈਂਟਰ (ਐਚ.ਆਰ.ਡੀ.ਸੀ) ਵਿਖੇ ਖੋਜ ਵਿਧੀ ਸੰਬੰਧੀ ਇਕ ਹਫ਼ਤੇ ਦੇ ਸ਼ਾਰਟ ਟਰਮ ਕੋਰਸ ਦੇ ਉਦਘਾਟਨ ਸਮੇਂ ਪੰਜਾਬ ਅਤੇ ਦੇਸ਼ ਦੇ ਹੋਰ ਰਾਜਾਂ ਦੇ ਵਿਦਿਅਕ ਵਿਸ਼ੇ ਮਾਹਿਰ ਅਧਿਆਪਕ ਨੂੰ ਸੰਬੋਧਂ ਕਰ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਭਾਵੇਂ ਵਿਗਿਆਨਿਕ ਤਕਨੀਕਾਂ ਵਿਚ ਬੜੀ ਤੇਜੀ ਨਾਲ ਵਿਕਾਸ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਤਕਨਾਲੋਜੀ ਮਨੁੱਖੀ ਬੁੱਧੀ ਦਾ ਬਦਲ ਨਹੀਂ ਹੋ ਸਕਦੀ।ਉਨ੍ਹਾਂ ਨੇ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਉਚੇਰੀ ਸਿੱਖਿਆ ਦੇ ਖੇਤਰ ਵਿਚ ਪ੍ਰਾਪਤ ਕੀਤੀਆਂ ਉਪਲੱਬਧੀਆਂ ਦਾ ਜ਼ਿਕਰ ਕੀਤਾ ਉਥੇ ਖੋਜ ਦੇ ਖੇਤਰ ਵਿਚ ਨਿਭਾਏ ਜਾ ਰਹੇ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਖੇਤਰ ਵਿਚ ਯੂਨੀਵਰਸਿਟੀ ਨੇ ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਨੂੰ ਪਛਾੜ ਦਿੱਤਾ ਹੈ।
ਪ੍ਰੋ: ਠੁਕਰਾਲ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਸ ਦੇ ਭੂਗੋਲਿਕ ਸਥਾਨ, ਵਿੱਤੀ ਸੰਕਟ, ਘੱਟ ਰਹੀ ਫੈਕਲਟੀ ਅਤੇ ਸਰੋਤਾਂ ਆਦਿ ਦੇ ਕੁੱਝ ਹਲਾਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੁਣੌਤੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਕੇ ਸਾਰੇ ਖੇਤਰਾਂ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।ਹਾਲਾਂਕਿ ਕੰਪਿਉਂਟਰ ਸਾਇੰਸਜ਼ ਅਤੇ ਇਨਫਰਮੇਸ਼ਨ ਟੈਕਨਾਲੌਜੀ ਦੇ ਆਉਣ ਨਾਲ ਡਾਟਾ ਵਿਸ਼ਲੇਸ਼ਣ ਅਤੇ ਵਿਆਖਿਆ ਦਾ ਕੰਮ ਕਾਫੀ ਅਸਾਨ ਹੋ ਗਿਆ ਹੈ, ਪਰ ਇਸ ਦੇ ਬਵਜੂਦ ਐਸ.ਪੀ.ਐਸ ਵਰਗੇ ਆਸਾਨੀ ਨਾਲ ਉਪਲਬਧ ਸਾਫਟਵੇਅਰ ਦੀ ਵਧੇਰੀ ਵਰਤੋਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਨੁੱਖੀ ਬੁੱਧੀ ਨੂੰ ਕਿਸੇ ਵੀ ਟੈਕਨੋਲੋਜੀ ਨਾਲ ਤਬਦੀਲ ਨਹੀਂ ਕੀਤਾ ਜਾ ਸਕਦਾ।
               ਯੂਨੀਵਰਸਿਟੀ ਦੇ ਵਿੱਤ ਅਤੇ ਵਿਕਾਸ ਪ੍ਰੋਫੈਸਰ ਇੰਚਾਰਜ ਅਤੇ ਸ਼ਾਰਟ ਟਰਮ ਕੋਰਸ ਦੇ ਕੋਆਰਡੀਨੇਟਰ  ਡਾ. ਬਲਵਿੰਦਰ ਸਿੰਘ ਨੇ ਖੋਜ ਵਿਧੀ ਤੋਂ ਅਜੋਕੇ ਸਮੇਂ ਵਿੱਚ ਅਕਾਦਮਿਕ ਵਿਗਿਆਨੀਆਂ ਲਈ ਇਸ ਅਨੁਸ਼ਾਸਨ ਦੀ ਮਹੱਤਤਾ `ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜੀ.ਐਨ.ਡੀ.ਯੂ ਦੇ ਉਪ ਕੁਲਪਤੀ ਜਸਪਾਲ ਸਿੰਘ ਸੰਧੂ ਦੇ ਨਿਰਦੇਸ਼ਾਂ ਅਨੁਸਾਰ ਇਸ ਡੋਮੇਨ ਵਿੱਚ ਅਜਿਹੀਆਂ ਹੋਰ ਕਈ ਵਰਕਸ਼ਾਪਾਂ ਐਫ.ਡੀ.ਸੀ, ਐਚ.ਆਰ.ਡੀ.ਸੀ ਜਾਂ ਸੈਂਟਰ ਫਾਰ ਡੇਟਾ ਐਨਾਲਿਟਿਕਸ ਅਤੇ ਖੋਜ ਅਧੀਨ ਚੱਲ ਰਹੀਆਂ ਹਨ।ਯੂਨੀਵਰਸਿਟੀ ਸਕੂਲ ਆਫ਼ ਫਾਇਨੈਂਸ਼ੀਅਲ ਸਟੱਡੀਜ਼ ਮੁੱਖੀ ਪ੍ਰੋਫੈਸਰ ਜਸਪਾਲ ਸਿੰਘ ਨੇ ਇਸ ਕੋਰਸ ਦੀ ਸਫਲਤਾ ਲਈ ਵਿਭਾਗ ਨੂੰ ਦਿਲੋਂ ਸਹਿਯੋਗ ਦਾ ਭਰੋਸਾ ਦਿੱਤਾ।ਯੂਨੀਵਰਸਿਟੀ ਸਕੂਲ ਆਫ਼ ਵਿੱਤੀ ਅਧਿਐਨ ਅਤੇ ਡਿਪਟੀ ਕੋਆਰਡੀਨੇਟਰ ਡਾ: ਹਰਸਨਦਲਦੀਪ ਕੌਰ  ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
     ਇਸ ਤੋਂ ਪਹਿਲਾਂ ਸੈਂਟਰ ਦੇ ਡਾਇਰੈਕਟਰ ਪ੍ਰੋ: ਆਦਰਸ਼ ਪਾਲ ਵਿੱਜ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ ਅਤੇ ਮੁੱਖ ਮਹਿਮਾਨ ਨੂੰ ਹਰਿਆਲੀ ਦਾ ਪ੍ਰਤੀਕ ਪੌਦੇ ਭੇਟ ਕੀਤੇ।ਉਨ੍ਹਾਂ ਯੂਨੀਵਰਸਿਟੀ ਦੇ ਐਫ.ਡੀ.ਸੀ ਅਤੇ  ਐਚ.ਆਰ.ਡੀ.ਸੀ ਪ੍ਰੋਗਰਾਮਾਂ ਦੇ ਵਿਕਾਸ ਲਈ ਨਵੀਂ ਇਮਾਰਤ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਾਈਸ-ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ ।
 

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply