Friday, September 20, 2024

ਸੀਨੀਅਰ ਸਿਟੀਜ਼ਨ ਦਿਹਾੜੇ ‘ਤੇ ਮੈਡੀਕਲ ਕੈਂਪ ਦੌਰਾਨ ਬਣਾਏ ਬੁਢਾਪਾ, ਪੈਨਸ਼ਨ ਕਾਰਡ

ਪਠਾਨਕੋਟ, 8 ਨਵੰਬਰ (ਪੰਜਾਬ ਪੋਸਟ ਬਿਊਰੋ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਭਾਗ ਵਲੋਂ ਸੈਲੀ PUNJ0811201924ਰੋਡ ਸਥਿਤ ਆਡੀਟੋਰੀਅਮ ਵਿਖੇ ਸੀਨੀਅਰ ਸਿਟੀਜਨ ਦਿਹਾੜਾ ਜਿਲ੍ਹਾ ਸਮਾਜਿਕ ਸੁਰੱਖਿਆ ਅਫਸ਼ਰ ਅਸੀਸਇੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ। ਸਮਾਰੋਹ ਵਿੱਚ ਰਾਮਵੀਰ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਅਤੇ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਹੋਏ।ਜਦਕਿ ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਵੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿੱਚ ਹਰੇਕ ਬੁੱਧਵਾਰ ਦਾ ਦਿਨ ਰੱਖਿਆ ਗਿਆ ਹੈ ਕਿ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਸਮੱਸਿਆਵਾਂ ਹੋਣ ਤੇ ਸਬੰਧਤ ਅਧਿਕਾਰੀ ਜਾਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ (ਜ) ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਪਰਿਵਾਰ ਟੁੱਟ ਰਹੇ ਹਨ ਇਸ ਲਈ ਇੱਕ ਉਪਰਾਲਾ ਕੀਤਾ ਜਾਵੇ ਕਿ ਪਰਿਵਾਰ ਜੁੜੇ ਰਹਿਣ ।
     ਸਮਾਰੋਹ ਵਿੱਚ ਵਿਭਾਗ ਵੱਲੋਂ ਸੀਨੀਅਰ ਸਿਟੀਜਨ ਲਈ ਮਿਉਜੀਕਲ ਚੇਅਰ, ਗੁਬਾਰੇ ਫੁਲਾਣੇ ਆਦਿ ਗੇਮਜ਼ ਵੀ ਕਰਵਾਈਆਂ ਗਈਆਂ।ਐਵਲਨ ਗਰਲਜ ਸੀਨੀਅਰ ਸੈਕੰਡਰੀ ਸਕੂਲ ਦੀਆਂ ਬੱਚੀਆਂ ਵੱਲੋਂ ਕੋਰਿਓਗ੍ਰਾਫੀ ਤੇ ਡਾਂਸ ਪੇਸ਼ ਕੀਤਾ ਗਿਆ। ਹਰਿਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਨਾਟਕ ਖੇਡਿਆ। ਸਰਕਾਰੀ ਹਾਈ ਸਕੂਲ ਸੈਲੀ ਕੁਲੀਆਂ ਦੀ ਕਨਿਕਾ ਵਿਦਿਆਰਥਣ ਨੇ ਸੋਲੋ ਸਾਂਗ ਪੇਸ ਕਰ ਸਮਾਂ ਬੰਨਿਆ।ਵਣ ਵਿਭਾਗ ਵੱਲੋਂ ਸੀਨੀਅਰ ਸਿਟੀਜਨ ਨੂੰ ਹਰਬਲ ਪੋਦੇ ਵੰਡੇ ਗਏ।ਸਿਵਲ ਹਸਪਤਾਲ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਰੋਗੀਆਂ ਦੀ ਜਾਂਚ ਕਰ ਕੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ।ਸੀ.ਡੀ.ਪੀ.ਓ ਦਫਤਰ ਵੱਲੋਂ ਬੱਸ ਪਾਸ, ਸੀਨੀਅਰ ਸਿਟੀਜਨ ਆਈ.ਡੀ ਤੇ ਬੁਢਾਪਾ ਪੈਨਸ਼ਨ ਕਾਰਡ ਵੀ ਮੋਕੇ ਤੇ ਬਣਾ ਕੇ ਦਿੱਤੇ ਗਏ।ਅੰਤ ੀ ’ਚ ਸ਼ਹੀਦ ਮੱਖਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗੀਤ ਪੇਸ਼ ਕਰ ਕੇ ਸਮਾਰੋਹ ਦਾ ਸਮਾਪਨ ਕੀਤਾ ਗਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply