ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਸਰਕਾਰੀ ਕੰਨਿਆਂ ਐਲੀਮੈਂਟਰੀ ਸਕੂਲ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ-1 ਵਿਖੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ ਜਨਮ ਦਿਨ ਸਕੂਲ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ।ਸ਼ਹੀਦ ਭਗਤ ਸਿੰਘ ਦੀ ਤਸਵੀਰ ਤੇ ਫੁੱਲ ਮਾਲਾ ਅਰਪਿਤ ਕਰਦੇ ਹੋਏ ਮੁੱਖ ਅਧਿਆਪਕ ਰੋਸ਼ਨ ਲਾਲ ਸ਼ਰਮਾ ਸਟੇਟ ਅਤੇ ਨੈਸ਼ਨਲ ਐਵਾਰਡੀ ਨੇ ਸਕੂਲ ਸਟਾਫ ਅਤੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 1925 ਵਿੱਚ ਸਾਈਮਨ ਕਮਿਸ਼ਨ ਦੇ ਬਾਈਕਾਟ ਲਈ ਜੋਰਦਾਰ ਮੁਜਾਹਰੇ ਹੋਏ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਭਾਗ ਲੈਣ ਵਾਲਿਆਂ ਤੇ ਅਗ੍ਰੇਜ਼ੀ ਸ਼ਾਸ਼ਨ ਨੇ ਲਾਠੀਚਾਰਜ ਵੀ ਕੀਤਾ। ਇਸ ਲਾਠੀਚਾਰਜ ਨਾਲ ਜਖਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਹੁਣ ਉਨ੍ਹਾਂ ਤੋਂ ਰਿਹਾ ਨਹੀਂ ਗਿਆ। ਇੱਕ ਗੁਪਤ ਯੋਜਨਾ ਦੇ ਤਹਿਤ ਉਨ੍ਹਾਂ ਨਵੇਂ ਪੁਲਿਸ ਸੁਪਰਿਟੇਂਡੈਂਟ ਸਕਾਟ ਨੂੰ ਮਾਰਨ ਦੀ ਸੋਚੀ। ਸੋਚੀ ਗਈ ਯੋਜਨਾ ਦੇ ਅਨੁਸਾਰ ਭਗਤ ਸਿਘ ਅਤੇ ਰਾਜਗੁਰੂ ਪੁਲਿਸ ਥਾਣੇ ਦੇ ਸਾਹਮਣੇ ਘਾਤ ਲਾ ਕੇ ਖੜ ਗਏ। ਉਧਰ ਬਟੁਕੇਸ਼ਵਰ ਦੱਤ ਆਪਣੀ ਸਾਈਕਲ ਨੂੰ ਲੈ ਕੇ ਇਸ ਤਰ੍ਹਾਂ ਬੈਠ ਗਏ ਜਿਵੇਂ ਕਿ ਉਹ ਖਰਾਬ ਹੋ ਗਈ ਹੋਵੇ। ਦੱਤ ਦੇ ਇਸ਼ਾਰੇ ਤੇ ਦੋਨੇਂ ਸੁਚੇਤ ਹੋ ਗਏ। ਉਧਰ ਚਦਰਸ਼ੇਖਰ ਆਜ਼ਾਦ ਨਾਲ ਦੇ ਡੀ.ਏ.ਵੀ. ਸਕੂਲ ਦੀ ਚਾਰ ਦੀਵਾਰੀ ਦੇ ਕੋਲ ਛਿਪੇ ਉਨ੍ਹਾਂ ਦੇ ਘਟਨਾ ਨੂੰ ਅਜਾਮ ਦੇਣ ਵਿੱਚ ਰਖਿਅਕ ਦਾ ਕਮ ਕਰ ਰਹੇ ਸਨ। ਅਦਰੋਂ ਸਕਾਟ ਦੀ ਥਾਂ ਸਾਂਡਰਸ ਬਾਹਰ ਆਇਆ ਤਾਂ ਰਾਜਗੁਰੂ ਨੇ ਇੱਕ ਗੋਲੀ ਸਿੱਧੀ ਉਸਦੇ ਸਿਰ ਵਿੱਚ ਮਾਰੀ ਜਿਸਦੇ ਤੁਰਨ ਬਾਅਦ ਉਹ ਹੋਸ਼ ਖੋਹ ਬੈਠਾ। ਇਸਦੇ ਬਾਅਦ ਭਗਤ ਸਿਘ ਨੇ 3 ਤੋਂ 7 ਗੋਲੀਆਂ ਦਾਗ ਕੇ ਉਸਦੇ ਮਰਨ ਦਾ ਪੂਰਾ ਇਤਜ਼ਾਮ ਕਰ ਦਿੱਤਾ। ਇਹ ਦੋਨੋਂ ਭੱਜਣ ਲੱਗੇ ਤਾਂ ਇੱਕ ਸਿਪਾਹੀ ਨੇ, ਜੋ ਇੱਕ ਹਿਦੁਸਤਾਨੀ ਹੀ ਸੀ, ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਚਦਰਸ਼ੇਖਰ ਆਜ਼ਾਦ ਨੇ ਉਸਨੂੰ ਲਲਕਾਰਿਆ – ਅੱਗੇ ਵਧੇ ਤਾਂ ਗੋਲੀ ਮਾਰ ਦੇਵਾਂਗਾ। ਪਰ ਜਦੋਂ ਉਹ ਨਾ ਟਲਿਆ ਤਾਂ ਆਜ਼ਾਦ ਨੇ ਉਸਨੂੰ ਗੋਲੀ ਮਾਰ ਦਿੱਤਾ। ਇਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਲਾਲਾ ਲਾਜਪਤ ਰਾਏ ਦੇ ਮਰਨ ਦਾ ਬਦਲਾ ਲੈ ਲਿਆ। ਇਸ ਮੌਕੇ ਸ੍ਰੀ ਮਤੀ ਮਨਜੀਤ ਕੌਰ, ਸ੍ਰੀ ਮਤੀ ਭੁਪਿੰਦਰ ਕੌਰ, ਹਰਵਿੰਦਰ ਕੌਰ, ਸ੍ਰ. ਪਰਮਿੰਦਰਜੀਤ ਸਿੰਘ, ਮਮਤਾ ਰਾਨੀ, ਸ੍ਰ. ਬਿਕਰਮਜੀਤ ਸਿੰਘ, ਸੰਦੀਪ ਕੌਰ ਅਤੇ ਰਜਿੰਦਰ ਕੌਰ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …