ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਕਾਲਜ ਲੜਕੀਆਂ ਦੀ ਬਾਸਕੇਟ ਬਾਲ ਟੀਮ ਨੇ ਜੀ.ਐਨ.ਡੀ.ਯੂ ਕੈਂਪਸ ‘ਚ ਕਰਵਾਈ ਗਈ ਬੀ-ਡਵੀਜ਼ਨ ਟੂਰਨਾਮੈਂਟ ਵਿੱਚ ਰਨਰਅਪ ਪੁਜੀਸ਼ਨ ਹਾਸਲ ਕੀਤੀ ਹੈ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਕਾਲਜ ਦੀਆਂ ਵਿਦਿਆਰਥਣਾਂ ਮਮਤਾ, ਚੇਤਨਾ, ਕਾਜਲ, ਸ਼ਰਨਜੀਤ ਕੌਰ, ਕੰਵਲਜੀਤ ਕੌਰ, ਨੇਹਾ ਸ਼ੁਕਲਾ, ਪਰਮਪ੍ਰੀਤ ਕੌਰ, ਮਨਜਿੰਦਰ ਕੌਰ, ਸ਼ਿਖਾ, ਮੁਸਕਾਨ ਵਰਮਾ, ਮੌਲੀ, ਗਰੀਨਾ ਸ਼ਰਮਾ ਨੂੰ ਭਵਿੱਖ ਵਿੱਚ ਅੀਹਮ ਪੁਜੀਸ਼ਨਾਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।
ਸਪੋਰਟਸ ਤੇ ਫਿਜੀਕਲ ਐਜੂਕੇਸ਼ਨ ਵਿਭਾਗ ਮੁਖੀ ਡਾ. ਬੀ.ਬੀ ਯਾਦਵ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਉਨਾਂ ਦੇ ਕਾਲਜ ਤੋਂ ਇਲਾਵਾ ਐਚ.ਕੇ ਕਪੂਰਥਲਾ, ਐਸ.ਡੀ.ਐਸ.ਡੀ.ਐਮ ਕਾਲਜ ਰਈਆ, ਖਾਲਸਾ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਹੇਅਰ ਦੀਆਂ ਟੀਮਾਂ ਨੇ ਵੀ ਭਾਗ ਲਿਆ।ਇਸ ਸਮੇਂ ਡਾ. ਵਿਕਾਸ ਭਰਦਵਾਜ, ਡਾ. ਸੰਦੀਪ ਕੁਮਾਰ ਅਤੇ ਪ੍ਰੋ. ਜਗਜੀਤ ਸਿੰਘ ਵੀ ਮੌਜੂਦ ਸਨ।