ਸਮਰਾਲਾ, 18 ਦਸਬੰਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨਜਦੀਕੀ ਪਿੰਡ ਦੀਵਾਲਾ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਪੋਰਟਸ ਕਲੱੱਬ ਦੇ ਅਗਾਂਹਵਧੂ ਨੌਜਵਾਨਾਂ ਨੇ ਨੌਜਵਾਨਾਂ ਪ੍ਰਤੀ ਇੱਕ ਨਵੀਂ ਸੋਚ ਦੇ ਉੁਪਰਾਲੇ ਨਾਲ ਅਤੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡ ਦੇ ਸਕੂਲ ਦੀ ਗਰਾਊਂਡ ਦੀ ਸਾਫ ਸਫਾਈ ਕੀਤੀ ਅਤੇ ਗਰਾਊਂਡ ਦੇ ਆਲੇ ਦੁਆਲੇ ਸਜਾਵਟੀ ਤੇ ਛਾਂਦਾਰ ਬੂਟੇ ਵੀ ਲਗਾਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਮਾਜਸੇਵੀ ਅਤੇ ਪੁਰਾਤਨ ਚੀਜਾਂ ਨੂੰ ਸੰਭਾਲਣ ਵਾਲੇ ਤਸਵਿੰਦਰ ਸਿੰਘ ਬੜੈਚ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਸ ਖੇਡ ਗਰਾਊਂਡ ਦੀ ਚਾਰਦੀਵਾਰੀ ਕਰ ਕੇ ਪਿੰਡ ਦੇ ਲੋਕਾਂ ਲਈ ਸੈਰ ਕਰਨ ਵਾਸਤੇ ਫੁੱਟਪਾਥ ਵੀ ਬਣਾਇਆ ਜਾਵੇਗਾ ਤੇ ਬੈਠਣ ਲਈ ਸੀਮਿੰਟ ਦੀ ਕੁਰਸੀਆਂ ਤੇ ਬੱਚਿਆਂ ਦੇ ਖੇਡਣ ਲਈ ਝੂਲੇ ਵੀ ਲਗਾਏ ਜਾਣਗੇ।
ਇਸ ਮੌਕੇ ਸਤਬਲਿਹਾਰ ਸਿੰਘ ਬੜੈਚ, ਗੁਰਪ੍ਰੀਤ ਸਿੰਘ, ਸੁਖਜੀਤ ਸਿੰਘ, ਸੁਖਪ੍ਰੀਤ ਸਿੰਘ ਸੁੱਖਾ ਫੌਜੀ, ਤਸਵਿੰਦਰ ਸਿੰਘ ਬੜੈਚ, ਹਰਦੀਪ ਸਿੰਘ ਫੌਜੀ, ਹਰਭਜਨ ਸਿੰਘ ਭੋਲੀ, ਸਮਸ਼ੇਰ ਸਿੰਘ ਨੰਬੜਦਾਰ, ਸਤਨਾਮ ਸਿੰਘ ਬੜੈਚ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …