ਪੋਹ ਦੇ ਮਹੀਨੇ ਹਰ ਅੱਖ ਭਰੇ ਦਿਲ ਭਰੇ।
ਚੋਹਾਂ ਸਾਹਿਬਜ਼ਾਦਿਆਂ ਨੂੰ ਸਿਜ਼ਦਾ ਜਹਾਨ ਕਰੇ…
ਦਸ ਲੱਖ ਫੌਜ਼ ਨੇ ਸੀ ਗੜ੍ਹੀ ਚਮਕੌਰ ਘੇਰੀ,
ਅਜੀਤ ਤੇ ਜੁਝਾਰ ਦੀ ਵੀ ਵੇਖੀ ਪਿਤਾ ਨੇ ਦਲੇਰੀ,
ਜੱਗ `ਤੇ ਮਿਸਾਲ ਨਹੀਂਉ ਸਭ ਨੂੰ ਹੈਰਾਨ ਕਰੇ,
ਚੋਹਾਂ ਸਾਹਿਬਾਜ਼ਾਦਿਆ ਨੂੰ ਸਿਜ਼ਦਾ ਜਹਾਨ ਕਰੇ…
ਦਾਦੀ ਪੋਤਿਆਂ ਨੂੰ ਦਿੱਤੇ ਜਾਂਦੇ ਨਾ ਤਸੀਹੇ ਗਿਣੇ,
ਜ਼ੋਰਾਵਰ, ਫਤਿਹ ਸਿੰਘ ਨੀਹਾਂ ਵਿੱਚ ਜਿਊਂਦੇ ਚਿਣੇ,
ਬੱਚਿਆਂ ਦੀ ਅਣਖ ਕੋਲੋਂ ਸੂਬਾ ਸਰਹੰਦ ਡਰੇ,
ਚੋਹਾਂ ਸਾਹਿਬਜ਼ਾਦਿਆਂ ਨੂੰ ਸਿਜ਼ਦਾ ਜਹਾਨ ਕਰੇ…
ਦਾਦਾ ਜੀ ਦੇ ਵਾਂਗੂੰ ਉਹਨਾਂ ਸਿਦਕ ਵਿਖਾਇਆ ਸੀ,
ਪਿਤਾ ਜੀ ਦੇ ਮੂੰਹੋਂ ਕੱਢੇ ਬੋਲਾਂ ਨੂੰ ਪੁਗਾਇਆ ਸੀ,
`ਰੰਗੀਲਪੁਰੇ` ਵਾਲਾ ਸਦਾ ਚਰਨਾਂ `ਚ ਸੀਸ ਧਰੇ,
ਚੋਹਾਂ ਸਾਹਿਬਜ਼ਾਦਿਆਂ ਨੂੰ ਸਿਜ਼ਦਾ ਜਹਾਨ ਕਰੇ…
ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 98552 07071