Monday, December 23, 2024

ਜੀ.ਐਨ.ਡੀ.ਯੂ ਮਹਿਲਾ ਫੁੱਟਬਾਲ ਟੀਮ ਨਾਰਥ ਜੋਨ ਚੈਂਪੀਅਨ ਬਣੀ

ਕੋਚ ਪ੍ਰਦੀਪ ਕੁਮਾਰ ਤੇ ਭੁਪਿੰਦਰ ਲੂਸੀ ਦੀ ਅਗਵਾਈ ‘ਚ ਟੀਮ ਬੇਹਤਰੀਨ ਪ੍ਰਦਰਸ਼ਨ

ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ- ਸੰਧੂ) – ਮੰਡੀ ਗੋਬਿੰਦਗੜ੍ਹ ਵਿਖੇ ਸੰਪੰਨ ਹੋਏ ਮਹਿਲਾਵਾਂ ਦੇ ਨਾਰਥ ਜੋਨ ਇੰਟਰਵਰਸਿਟੀ ਫੁੱਟਬਾਲ ਮੁਕਾਬਲਿਆਂ ਦੇ PPNJ0401202005ਦੌਰਾਨ ਜੀ.ਐਨ.ਡੀ.ਯੂ ਦੀ ਮਹਿਲਾ ਫੁੱਟਬਾਲ ਟੀਮ ਨੇ ਮੋਹਰੀ ਰਹਿ ਕੇ ਚੈਂਪੀਅਨ ਟਰਾਫੀ ‘ਤੇ ਕਬਜ਼ਾ ਕਰਦੇ ਹੋਏ ਆਲ ਇੰਡੀਆ ਇੰਟਰਵਰਸਿਟੀ ਫੁੱਟਬਾਲ ਚੈਂਪੀਅਸ਼ਿਪ 2020 ਦੇ ਲਈ ਰਾਹ ਪੱਧਰਾ ਕੀਤਾ ਹੈ।
ਜਿਕਰਯੋਗ ਹੈ ਕਿ ਇੰਚਾਰਜ ਕੋਚ ਪ੍ਰਦੀਪ ਕੁਮਾਰ ਤੇ ਕੋਚ ਭੁਪਿੰਦਰ ਸਿੰਘ ਲੂਸੀ ਦੀ ਅਗੁਵਾਈ ਵਿੱਚ ਜੀ.ਐਨ.ਡੀ.ਯੂ ਦੀ ਮਹਿਲਾ ਫੁੱਟਬਾਲ ਟੀਮ ਨੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਸਾਰੇ ਲੀਗ ਮੈਚਾਂ ਵਿੱਚ ਆਪਣੀਆਂ ਵਿਰੋਧੀ ਟੀਮਾਂ ਨੂੰ ਪਛਾੜਦੇ ਹੋਏ ਫਾਈਨਲ ਪ੍ਰਤੀਯੋਗਤਾ ਵਿੱਚ ਪ੍ਰਵੇਸ਼ ਕੀਤਾ ਤੇ ਆਪਣੀ ਵਿਰੋਧੀ ਟੀਮ ਨੂੰ ਹਰਾ ਕੇ ਨਾਰਥ ਜੋਨ ਚੈਂਪੀਅਨ ਖਿਤਾਬ ਆਪਣੀ ਝੌਲੀ ਵਿੱਚ ਪੁਵਾਇਆ।ਟੀਮ ਇੰਚਾਰਜ ਕੋਚ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜੀ.ਐਨ.ਡੀ.ਯੂ ਪਹਿਲੇ, ਦਿੱਲੀ ਯੂਨੀਵਰਸਿਟੀ ਦੂਜੇ ਅਤੇ ਚੰਡੀਗੜ੍ਹ ਯੂਨੀਵਰਸਿਟੀ ਤੀਜੇ ਸਥਾਨ ‘ਤੇ ਰਹੀ।ਉਨ੍ਹਾਂ ਕਿਹਾ ਕਿ ਟੀਮ ਦੀ ਇਸ ਪ੍ਰਾਪਤੀ ਦਾ ਸਿਹਰਾ ਵੀ.ਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. ਡਾ. ਕੇ.ਐਸ ਕਾਹਲੋਂ, ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ, ਸਹਾਇਕ ਡਿਪਟੀ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਦੇ ਸਿਰ ਜਾਂਦਾ ਹੈ।ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਨੇ ਕੋਚ ਪ੍ਰਦੀਪ ਕੁਮਾਰ, ਕੋਚ ਭੁਪਿੰਦਰ ਸਿੰਘ ਲੂਸੀ ਤੇ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਹੁਣ ਟੀਮ ਰਾਸ਼ਟਰ ਪੱਧਰੀ ਆਲ ਇੰਡਿਆ ਇੰਟਰਵਰਸਿਟੀ ਮੁਕਾਬਲੇ ਵਿੱਚ ਹਿੱਸਾ ਲਵੇਗੀ।ਜਿਸ ਲਈ ਟੀਮ ਜੀ.ਐਨ.ਡੀ.ਯੂ ਖੇਡ ਮੈਦਾਨ ਵਿਖੇ ਦਿਨ-ਰਾਤ ਕਰੜਾ ਅਭਿਆਸ ਕਰ ਰਹੀ ਹੈ।ਚੈਂਪੀਅਨ ਬਣੀ ਮਹਿਲਾ ਫੁੱਟਬਾਲ ਟੀਮ ਦਾ ਜੀ.ਐਨ.ਡੀ.ਯੂ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply