ਬਟਾਲਾ, 2 ਅਕਤੂਬਰ (ਨਰਿੰਦਰ ਬਰਨਾਲ) -ਗਾਂਧੀ ਜੇਅੰਤੀ ਦੇ ਮੌਕੇ ‘ਤੇ ‘ਸਵੱਛ ਭਾਰਤ’ ਮੁਹਿੰਮ ਤਹਿਤ ਐੱਸ.ਡੀ.ਐੱਮ ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਅੱਜ ਆਪਣੇ ਦਫਤਰ ਵਿਖੇ ਸਮੂਹ ਦਫਤਰੀ ਕਰਮਚਾਰੀਆਂ ਨੂੰ ਸਾਫ-ਸਫਾਈ ਰੱਖਣ ਸਬੰਧੀ ਸਹੁੰ ਚੁਕਾਈ। ਇਸ ਮੌਕੇ ਸਮੂਹ ਕਰਮਚਾਰੀਆਂ ਨੇ ਸਹੁੰ ਚੁੱਕੀ ਕਿ ‘ਮੈਂ ਸਾਫ-ਸਫਾਈ ਲਈ ਹਰ ਸਾਲ 100 ਘੰਟੇ ਭਾਵ ਹਰ ਹਫਤੇ ਦੋ ਘੰਟੇ ਸਾਫ-ਸਫਾਈ ਕਰਕੇ ਸਫਾਈ ਦੇ ਪ੍ਰਣ ਨੂੰ ਪੂਰਾ ਕਰਾਂਗਾ। ਨਾ ਮੈਂ ਗੰਦ ਪਾਵਾਂਗ, ਨਾ ਹੀ ਪਾਉਣ ਦਿਆਂਗਾ। ਮੈਂ ਸਭ ਤੋਂ ਪਹਿਲਾਂ ਆਪਣੇ ਆਪ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਮਹੱਲੇ ਤੋਂ, ਆਪਣੇ ਕਾਰਜ ਸਥਾਨ ਤੋਂ ਸਾਫ-ਸਫਾਈ ਦੀ ਸ਼ੁਰੂਆਤ ਕਰਾਂਗਾ। ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆਂ ਦੇ ਉਹੀ ਦੇਸ਼ ਸਾਫ-ਸੁਥਰੇ ਹਨ, ਜਿਨ੍ਹਾਂ ਦੇ ਨਾਗਰਿਕ ਸਫਾਈ ਪਸੰਦ ਹਨ। ਅਸੀਂ ਪਿੰਡ-ਪਿੰਡ, ਗਲੀ-ਗਲੀ ਸਫਾਈ ਮੁਹਿੰਮ ਦਾ ਪ੍ਰਚਾਰ ਕਰਾਂਗੇ। ਮੈਂ ਅੱਜ ਜੋ ਸਹੁੰ ਲੈ ਰਿਹਾ ਹਾਂ ਇਹ ਸਹੁੰ ਹੋਰ 100 ਵਿਅਕਤੀਆਂ ਨੂੰ ਦੁਆਵਾਂਗਾ, ਜਿਹੜੇ ਹਰ ਸਾਲ 100 ਘੰਟੇ ਸਾਫ-ਸਫਾਈ ਦੇ ਕੰਮ ਵਿੱਚ ਲਗਾਉਣਗੇ। ਗਾਂਧੀ ਜੀ ਦੇ ਸੁਪਨਿਆਂ ਦਾ ਭਾਰਤ ਕੇਵਲ ਅਜ਼ਾਦ ਭਾਰਤ ਨਹੀਂ ਬਲਕਿ ਸਾਫ-ਸੁਥਰਾ ਭਾਰਤ ਹੈ, ਇਸ ਦੇ ਲਈ ਮੈਂ ਵਚਨਬੱਧ ਰਹਾਂਗਾ’।
ਸਹੁੰ ਚੁਕਾਉਣ ਤੋਂ ਬਾਅਦ ਐੱਸ.ਡੀ.ਐੱਮ. ਸ. ਗਰੇਵਾਲ ਨੇ ਕਿਹਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜੋ ਸਾਫ-ਸੁਥਰੇ ਭਾਰਤ ਦਾ ਸੁਪਨਾ ਲਿਆ ਹੈ ਉਸ ਨੂੰ ਪੂਰਿਆਂ ਕਰਨਾ ਹਰ ਦੇਸ ਵਾਸੀ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਸਫਾਈ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ ਤਾਂ ਜੋ ਸਾਡਾ ਸੂਬਾ ਪੰਜਾਬ ‘ਸਵੱਛ ਭਾਰਤ’ ਮੁਹਿੰਮ ਦੀ ਅਗਵਾਈ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਸਫਾਈ ਮੁਹਿੰਮ ਨੂੰ ਸਫਲ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਨੂੰ ਆਪਣੇ ਘਰ ਤੋਂ ਸ਼ੁਰੂ ਕਰਕੇ ਆਪਣੇ ਆਲੇ-ਦੁਆਲੇ ਅਤੇ ਆਪਣੇ ਕਾਰਜ ਖੇਤਰ ਤੱਕ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਕਰਮਚਾਰੀਆਂ ਨੂੰ ਕਿਹਾ ਕਿ ਸਫਾਈ ਮੁਹਿੰਮ ‘ਚ ਵੱਧ ਤੋਂ ਵੱਧ ਲੋਕਾਂ ਦਾ ਸਾਥ ਵੀ ਲਿਆ ਜਾਵੇ। ਇਸ ਮੌਕੇ ਐੱਸ.ਡੀ.ਐੱਮ. ਸ. ਗਰੇਵਾਲ ਦੀ ਅਗਵਾਈ ਹੇਠ ਸਮੂਹ ਕਰਮਚਾਰੀਆਂ ਨੇ ਆਪਣੇ ਦਫਤਰ ਤੇ ਤਹਿਸੀਲ ਕੰਪਲੈਕਸ ਦੀ ਸਫਾਈ ਵੀ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …