Friday, September 20, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਨਾਇਆ ਗਣਤੰਤਰ ਦਿਵਸ

ਅੰਮ੍ਰਿਤਸਰ, 25 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ 24 ਜਨਵਰੀ, 2020 ਨੂੰ ਸਕੂਲ ਦੀ ਪ੍ਰਿੰਸੀਪਲ PPNJ2501202008ਡਾ: ਅੰਜਨਾ ਗੁਪਤਾ ਦੀ ਪ੍ਰਧਾਨਗੀ ਹੇਠ ਗਣਤੰਤਰ ਦਿਵਸ ਸਬੰਧੀ ਵਿਸ਼ਾਲ ਪੋ੍ਰਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੇ ਅੰਤਰਗਤ ਨੰਨ੍ਹੇ-ਮੰੁਨ੍ਹੇ ਬੱਚਿਆਂ ਨੇ ਦੇਸ ਭਗਤੀ ਦੇ ਸੰੁਦਰ ਗੀਤ ਪੇਸ਼ ਕੀਤੇ ਗਏ।ਲਘੂ-ਨਾਟਕ ਦੁਆਰਾ ਮਹਾਨ ਦੇਸ ਭਗਤ ਲਾਲ ਲਾਜਪਤਰਾਏ ਦੁਆਰਾ ਅਜ਼ਾਦੀ ਦੇ ਸੰਘਰਸ ਵਿੱਚ ਦਿੱਤੇ ਯੋਗਦਾਨ ਸਬੰਧੀ ਜਾਣੂ ਕਰਵਾਇਆ ਗਿਆ।ਦੇਸ ਭਗਤਾਂ ਦੇ ਪਹਿਰਾਵੇ ਵਿੱਚ ਸੱਜੇ ਨੰਨ੍ਹੇ-ਨੰਨ੍ਹੇ ਬੱਚੇ ਬਹੁਤ ਆਕਰਸ਼ਕ ਲੱਗ ਰਹੇ ਸਨ।
ਲਾਲਾ ਲਾਜਪਤ ਰਾਏ ‘ਪੰਜਾਬ ਦੇ ਸ਼ੇਰ’ ਮੰਨੇ ਜਾਂਦੇ ਸਨ।ਉਨ੍ਹਾਂ ਨੇ ਜਿਸ ਵੀਰਤਾ ਨਾਲ ਅੰਗਰੇਜ਼ਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਦੇ ਅੱਤਿਆਚਾਰ ਸਹਿਣ ਕੀਤੇ, ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਮਹਾਨ ਕ੍ਰਾਂਤੀਕਾਰੀ ਅਤੇ ਵੀਰ ਲਾਲਾ ਲਾਜਪਤ ਰਾਏ ਨੇ ਸਮਾਜ ਕਲਿਆਣ ਅਤੇ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਭਰਪੂਰ ਯੋਗਦਾਨ ਦਿੱਤਾ ।
ਪ੍ਰਿੰਸੀਪਲ ਡਾ: ਅੰਜਨਾ ਗੁਪਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਵਾਲੇ ਦਿਨ ਭਾਰਤ ਧਰਮ-ਨਿਰਪੱਖ, ਸਮਾਜਵਾਦੀ, ਲੋਕਤੰਤਰਿਕ ਗਣਰਾਜ ਐਲਾਨਿਆ ਗਿਆ।ਅਜ਼ਾਦੀ ਦੀ ਲੰਬੀ ਲੜ੍ਹਾਈ ਲੜਨ ਮਗਰੋਂ ਸੁਤੰਤਰ ਭਾਰਤ ਨੂੰ ਆਪਣਾ ਸੰਵਿਧਾਨ ਮਿਲਿਆ।ਇਸ ਦਿਨ ਨੂੰ ਬੜੇ ਹੀ ਉਤਸ਼ਾਹ ਅਤੇ ਚਾਅ ਨਾਲ ਮਨਾਇਆ ਜਾਂਦਾ ਹੈ ਅਤੇ ਇਹ ਸਾਡੀ ਰਾਸ਼ਟਰੀ ਏਕਤਾ ਅਤੇ ਸ਼ਕਤੀ ਦਾ ਸੂਚਕ ਹੈ।ਭਾਰਤੀਆਂ ਨੂੰ ਚਾਹੀਦਾ ਹੈ ਕਿ ਲੰਮੇ ਸੰਘਰਸ਼ ਕਰਕੇ ਮਿਲੀ ਇਸ ਅਜ਼ਾਦੀ ਦੀ ਕਦਰ ਕਰਨ ਅਤੇ ਦੇਸ ਪ੍ਰਤੀ ਵਫ਼ਾਦਾਰ ਰਹਿਣ।ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਸਮਾਜਕ ਤੱਤਾਂ ਦਾ ਵਿਰੋਧ ਕਰਨ ਅਤੇ ਉਨ੍ਹਾਂ ਦੇਸ ਭਗਤਾਂ ਨੂੰ ਸਦਾ ਯਾਦ ਰੱਖਣ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅਜ਼ਾਦੀ ਮਾਣ ਰਹੇ ਹਾਂ ।
ਅੰਤ ‘ਚ ਬੱਚਿਆਂ ਨੇ ਸਹੰੁ ਖਾਧੀ ਕਿ ਉਹ ਸਦਾ ਦੇਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਮੌਕੇ ’ਤੇ ਜਮਾਤਾਂ ਵਿੱਚ ‘ਦੇਸ ਪ੍ਰੇਮ’ ਸਬੰਧੀ ਵਿਸਿਆਂ ’ਤੇ ਭਾਸ਼ਣ ਪ੍ਰਤੀਯੋਗਤਾ ਵੀ ਕਰਵਾਈ ਗਈ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply