Friday, November 22, 2024

ਹਨੀ ਚੁੱਘ ਨੂੰ ਮਹਿਲਾ ਦਿਵਸ ਮੌਕੇ ਮਿਲਿਆ ਵਿਸ਼ੇਸ਼ ਸਨਮਾਨ

‘ਮਿਸਿਜ਼ ਪੰਜਾਬ-2019 ਵਾਏਵੇਸ਼ੀਅਜ਼’ ਤੇ ‘ਮਿਸ ਜੈਪੁਰ ਫਰੈਸ਼ਰ’ ਵੀ ਰਹਿ ਚੁੱਕੀ ਹੈ ਹਨੀ ਚੁੱਘ

ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਸੰਧੂ) – ਸਥਾਨਕ ਪ੍ਰਭਾਕਰ ਸੀਨੀਅਰ ਸੰਕੈਡਰੀ ਸਕੂਲ ਛੇਹਰਟਾ ਵਿਖੇ ਉਘੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ PPNJ1603202009‘ਤੇ ਸਮਾਜ ਭਲਾਈ ਸੁਸਾਇਟੀ (ਰਜਿ) ਵਲੋਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਅਗਵਾਈ ਅਤੇ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ ਦੀ ਦੇਖ-ਰੇਖ ਹੇਠ ਕੌਮਾਂਤਰੀ ਮਹਿਲਾ ਦਿਵਸ ਮੌਕੇ ‘ਮਿਸਿਜ਼ ਪੰਜਾਬ-2019 ਵਾਏਵੇਸ਼ੀਅਜ਼’ ਦਾ ਖਿਤਾਬ ਜਿੱਤਣ ਵਾਲੀ ਹਨੀ ਚੁੱਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਐਸ.ਡੀ.ਐਮ ਖਡੂਰ ਸਾਹਿਬ ਰਾਜੇਸ਼ ਸ਼ਰਮਾ ਅਤੇ ਸ੍ਰੀਮਤੀ ਸੁਖਬੀਰ ਕੌਰ ਮਾਹਲ ਸਾਬਕਾ ਪ੍ਰਿੰ. ਖਾਲਸਾ ਕਾਲਜ ਨੇ ਸਾਂਝੇ ਤੌਰ ‘ਤੇ ਦਿੱਤਾ।ਜਦਕਿ ਏ.ਡੀ.ਸੀ.ਪੀ ਟੈਫ੍ਰਿਕ ਜਸਵੰਤ ਕੋਰ ਰਿਆੜ, ਉਪ ਜਿਲ੍ਹਾ ਸਿੱਖਿਆ ਅਫਸਰ (ਅ) ਰੇਖਾ ਮਹਾਜਨ, ਈ.ਟੀ.ਓ ਸੁਖਨੰਦਨ ਕੌਰ ਆਦਿ ਵੀ ਮੌਜੂਦ ਸਨ।ਜਿਕਰਯੋਗ ਹੈ ਕਿ ‘ਮਿਸਿਜ਼ ਪੰਜਾਬ-2019 ਸੀਜਨ-5’ ਵਿਚ ‘ਮਿਸਿਜ਼ ਪੰਜਾਬ-2019 ਵਾਏਵੇਸ਼ੀਅਜ਼’ ਦਾ ਖਿਤਾਬ ਜਿੱਤਿਆ ਹੈ।
                ਹਨੀ ਚੁੱਘ ਨੇ ਦੱਸਿਆ ਕਿ ਉਹ ਪਿਛੋਕੜ ਤੋਂ ਜੈਪੁਰ ਦੀ ਰਹਿਣ ਵਾਲੀ ਹੈ ਅਤੇ ਪੇਕਾ ਪਰਿਵਾਰ ਵੀ ਜੈਪੁਰ ਹੈ। ਜੈਪੁਰ ਦੇ ਮਹਾਰਾਣੀ ਕਾਲਜ ਤੋਂ ਹੀ ਬੀ.ਸੀ.ਏ ਤੱਕ ਸਿੱਖਿਆ ਹਾਸਲ ਕੀਤੀ ਹੈ।ਕਾਲਜ ਦੇ ਸਮੇਂ ਦੌਰਾਨ ਯੂਥ ਫੈਸਟੀਵਲਾਂ, ਫਰੈਸ਼ਰ ਪਾਰਟੀਆਂ ਵਿਚ ਹਿੱਸਾ ਲੈ ਕੇ ਡਾਂਸ, ਸਿੰਗਿੰਗ ਅਤੇ ਐਕਟਿੰਗ ਦੇ ਨਾਲ-ਨਾਲ ਮਾਡਲਿੰਗ ਜਰੀਏ ਕਈ ਇਨਾਮ ਜਿੱਤੇ ਸਨ ਅਤੇ ‘ਮਿਸ ਜੈਪੁਰ ਫਰੈਸ਼ਰ’ ਵੀ ਰਹਿ ਚੁੱਕੀ ਹੈ।ਪੰਜਾਬ ਵਿਚ ਅੰਮ੍ਰਿਤਸਰ ਦੇ ਰੋਹਿਤ ਚੁੱਘ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਬਾਅਦ ਉਹ ‘ਮਿਸਿਜ਼ ਸਲੈਮੋਨ-2019’ ਦੀ ਫਾਈਨਲਿਸਟ ਵੀ ਬਣੀ।ਵਿਆਹ ਦੇ 14 ਸਾਲ ਬਾਅਦ ਹੁਣ ਉਹ ਆਪਣੇ ਪਤੀ ਅਤੇ ਬੱਚਿਆਂ ਦੀ ਪ੍ਰੇਰਨਾ ਸਦਕਾ ‘ਮਿਸਿਜ਼ ਪੰਜਾਬ-2019 ਸੀਜਨ-5’ ਵਿੱਚ ਹਿੱਸਾ ਲਿਆ ਸੀ।ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ) ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਹਨੀ ਚੁੱਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਔਰਤਾਂ ਨੂੰ ਆਪਣੀ ਵਿਲੱਖਣ ਪਛਾਣ ਬਣਾਉਣ ਦਾ ਮੌਕਾ ਦਿੰਦੇ ਹਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …