Friday, October 18, 2024

ਭਵਾਨੀਗੜ ਇਲਾਕੇ ਦੀਆਂ ਬਸਤੀਆਂ ’ਚ ਕੈਬਨਿਟ ਮੰਤਰੀ ਸਿੰਗਲਾ ਨੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

ਲੌਂਗੋਵਾਲ, 27 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਵਲੋਂ ਮੁੱਖ ਮੰਤਰੀ ਕੈਪਟਨ PPNJ2701202008ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਫਿਊ ਦੌਰਾਨ ਜ਼ਰੂਰਤ ਦਾ ਸਾਮਾਨ ਪੁੱਜਦਾ ਕਰਨ ਲਈ ਲਗਾਤਾਰ ਦੂਸਰੇ ਦਿਨ ਆਪਣੀ ਕਵਾਇਦ ਨੂੰ ਜਾਰੀ ਰੱਖਿਆ।ਸਿੰਗਲਾ ਵੱਲੋਂ ਭਵਾਨੀਗੜ ਇਲਾਕੇ ਦੀਆਂ ਝੁੱਗੀਆਂ-ਬਸਤੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਆਪਣੇ ਹੱਥੀਂ ਰਾਸ਼ਨ ਦਾ ਸਾਮਾਨ ਵੰਡਣ ਤੋਂ ਬਾਅਦ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਉਨਾਂ ਦੇ ਵਲੰਟੀਅਰਾਂ ਵਲੋਂ ਵੀ ਲਗਾਤਾਰ ਆਪਣੇ ਖੇਤਰ ਦੇ ਲੋੜਵੰਦ ਪਰਿਵਾਰਾਂ ਦੀ ਸ਼ਨਾਖ਼ਤ ਕਰਕੇ ਉਨਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਰਾਮਪੁਰਾ, ਬਲਿਆਲ ਅਤੇ ਸ਼ਹਿਰ ਦੀਆਂ ਇਨਾਂ ਬਸਤੀਆਂ ਵਿੱਚ ਘਰਾਂ ਵਿੱਚ ਰਾਸ਼ਨ ਦੀ ਲੋੜ ਦਾ ਪਤਾ ਚੱਲਦਿਆਂ ਤੁਰੰਤ ਹੀ ਉਨਾਂ ਅੱਜ   ਇਨਾਂ ਥਾਂਵਾਂ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਤਾਂ ਜੋ ਲੋੜਵੰਦ ਪਰਿਵਾਰਾਂ ਨੂੰ ਤੁਰੰਤ ਰਾਹਤ ਮੁਹੱਈਆ ਕਰਵਾਈ ਜਾ ਸਕੇ।
               ਸਿੰਗਲਾ ਨੇ ਜ਼ਿਲਾ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਕਿ ਉਹ ਹਲਕੇ ਦੇ ਹਰ ਇੱਕ ਪਿੰਡ ਅਤੇ ਸ਼ਹਿਰ ਵਿਚ ਜ਼ਰੂਰੀ ਵਸਤਾਂ ਦੀ ਪੁਹੰਚ ਨੂੰ ਯਕੀਨੀ ਬਣਾਉਣ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …