ਰੂਪਨਗਰ, 2 ਮਈ (ਪੰਜਾਬ ਪੋਸਟ ਬਿਊਰੋ) – ਕਰਫਿਊ ਤੇ ਲੋਕਡਾਊਨ ਦੌਰਾਨ ਜ਼ਿਲ੍ਹੇ ‘ਚ ਜੰਮੂ ਕਸ਼ਮੀਰ ਦੇ 165 ਵਿਅਕਤੀਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 6 ਬੱਸਾਂ ਅਤੇ 2 ਪ੍ਰਾਈਵੇਟ ਵਾਹਣਾਂ ਰਾਹੀਂ ਜੰਮੂ ਕਸ਼ਮੀਰ ਵਾਪਿਸ ਭੇਜਿਆ ਗਿਆ ਹੈ।ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਸਮੂਹ ਵਿਅਕਤੀਆਂ ਨੂੰ ਪੂਰੀ ਅਹਿਤਿਆਤ ਤੇ ਕਰੋਨਾ ਵਾਇਰਸ ਦੇ ਬਚਾਅ ਪਕ੍ਰਿਰਿਆ ਵਰਤ ਕੇ ਜ਼ਿਲ੍ਹੇ ਵਿਚੋਂ ਵਾਪਿਸ ਭੇਜਿਆ ਗਿਆ।6 ਬੱਸਾਂ ਨੂਰਪੁਰ ਬੇਦੀ, ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਦੇ ਖੇਤਰਾਂ ਵਿਚੋਂ ਭੇਜੀਆਂ ਗਈਆਂ ਹਨ।ਬੱਸਾਂ ਦੇ ਵਿੱਚ ਸਕਿਊਰਟੀ ਦੇ ਤੌਰ ‘ਤੇ ਪੁਲਿਸ ਮੁਲਾਜ਼ਮ ਵੀ ਨਾਲ ਭੇਜੇ ਗਏ ਹਨ।ਇਸ ਤੋਂ ਇਲਾਵਾ ਬੱਸ ਵਿੱਚ ਸਵਾਰ ਯਾਤਰੀਆਂ ਦੇ ਲਈ ਰਿਫਰੈਂਸ਼ਮੈਂਟ ਅਤੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਰਸਤੇ ਵਿੱਚ ਇਨ੍ਹਾਂ ਨੂੰ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …