ਸੰਗੀਤ ਜਗਤ ਨਾਲ ਜੁੜੀਆਂ ਅਨੇਕਾਂ ਹਸਤੀਆਂ ਨੇ ਦਿੱਤੀ ਮੁਬਾਰਕਬਾਦ
ਲੋਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੂਰੀ ਦੁਨੀਆਂ ਵਿੱਚ ਫੈਲ ਰਹੀ ਕਰੋਨਾ ਵਾਇਰਸ ਦੀ ਬਿਮਾਰੀ ਦੌਰਾਨ ਸੰਗੀਤ ਜਗਤ ਨਾਲ ਜੁੜੇ
ਗਾਇਕ, ਸਜ਼ਿੰਦੇ, ਸਾਊਂਡ ਡੀ.ਜੇ ਅਤੇ ਗੀਤਕਾਰ ਆਦਿ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ।ਅਜਿਹੇ ਹਾਲਾਤਾਂ ‘ਚ ਪ੍ਰਸਿੱਧ ਗਾਇਕ ਤੇ ਗੀਤਕਾਰ ਪੰਜਾਬ ਹਾਕਮ ਬਖ਼ਤੜੀਵਾਲਾ ਵਲੋਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੀ ਸਥਾਪਨਾ ਕਰ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਅਤੇ ਤਹਿਸੀਲ ਪੱਧਰ ‘ਤੇ ਸੰਗੀਤ-ਜਗਤ ਨਾਲ ਜੁੜੇ ਲੋਕਾਂ ਨੂੰ ਨਾਲ ਲੈ ਕੇ ਮੰਚ ਦੀਆਂ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।
ਇਸੇ ਲੜੀ ਤਹਿਤ ਮੰਚ ਦੇ ਪ੍ਰਧਾਨ ਹਾਕਮ ਬਖਤੜੀਵਾਲਾ ਵਲੋਂ ਸ਼ਾਇਰ ਨਾਹਰ ਸਿੰਘ ਮੁਬਾਰਕਪੁਰੀ ਦੀ ਸਰਪ੍ਰਸਤੀ ਹੇਠ ਮਾਲੇਰਕੋਟਲਾ ਇਕਾਈ ਦਾ ਗਠਨ ਕਰਦੇ ਹੋਏ ਗੀਤਕਾਰ ਤੇ ਗਾਇਕ ਦਿਲਸ਼ਾਦ ਜਮਾਲਪੁਰੀ ਨੂੰ ਪ੍ਰਧਾਨ ਥਾਪਿਆ ਗਿਆ ਹੈ।ਇਕਾਈ ਦੇ ਹੋਰਨਾਂ ਅਹੁਦੇਦਾਰਾਂ ਵਿੱਚ ਮੀਤ ਪ੍ਰਧਾਨ ਸਦੀਕ ਬਰਕਤਪੁਰਾ, ਸੀਨੀਅਰ ਮੀਤ ਜ਼ਾਕਿਰ ਹੁਸੈਨ ਲਾਲਾ, ਜਨਰਲ ਸਕੱਤਰ ਹਰਜੀਤ ਸੋਹੀ, ਅਸ਼ੋਕ ਦੀਪਕ ਖਜ਼ਾਨਚੀ, ਸਹਿ-ਖਜਾਨਚੀ ਕਰਮਜੀਤ ਬਾਵਾ ਨਾਰੀਕੇ, ਰਾਕੇਸ਼ ਸ਼ਰਮਾ ਪ੍ਰੈਸ ਸਕੱਤਰ, ਅਕਬਰ ਆਲਮ ਪ੍ਰਚਾਰਕ ਸਕੱਤਰ, ਇਮਰਾਨ ਰਤਨ ਸਲਾਹਕਾਰ, ਮੁੱਖ ਸਲਾਹਕਾਰ ਕੈਮਦੀਨ ਕੈਂਮਾ ਆਦਿ ਤੋਂ ਇਲਾਵਾ ਅਨੇਕਾਂ ਮੈਂਬਰ ਸ਼ਾਮਲ ਹਨ।
ਮੰਚ ਦੇ ਕੌਮੀ ਪ੍ਰਧਾਨ ਜਨਾਬ ਹਾਕਮ ਬਖਤੜੀਵਾਲਾ, ਨਾਭਾ ਇਕਾਈ ਦੇ ਪ੍ਰਧਾਨ ਭੰਗੂ ਫਲੇੜਾ, ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਅਟਵਾਲ, ਸੰਗਰੂਰ ਦੇ ਪ੍ਰਧਾਨ ਸੰਜੀਵ ਸੁਲਤਾਨ ਆਦਿ ਤੋਂ ਇਲਾਵਾ ਸੰਗੀਤ-ਜਗਤ ਨਾਲ ਜੁੜੀਆਂ ਕਈ ਹੋਰ ਸ਼ਖਸੀਅਤਾਂ ਵਲੋਂ ਮਾਲੇਰਕੋਟਲਾ ਇਕਾਈ ਦੇ ਨਵ-ਨਿਯੁੱਕਤ ਪ੍ਰਧਾਨ ਦਿਲਸ਼ਾਦ ਜਮਾਲਪੁਰੀ ਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ ਹੈ।