Saturday, September 21, 2024

ਜਿਲ੍ਹੇ ਵਿੱਚ ਕਰੋਨਾ ਵਾਇਰਸ ਦੇ 18 ਪਾਜ਼ਟਿਵ ਕੇਸ ਆਏ ਸਾਹਮਣੇ, 1 ਮਰੀਜ਼ ਦੀ ਹੋਈ ਮੌਤ

ਐਸ.ਏ.ਐਸ ਨਗਰ, 19 ਜੁਲਾਈ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਵਿਚ ਅੱਜ ਕਰੋਨਾ ਵਾਇਰਸ ਦੇ 18 ਪਾਜ਼ਟਿਵ ਕੇਸ ਸਾਹਮਣੇ ਆਏ ਹਨ ਅਤੇ ਇਕ ਮਰੀਜ਼ ਦੀ ਮੌਤ ਹੋ ਗਈ ਹੈ।ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜਿਲ੍ਹੇ ਵਿਚੋਂ ਸਾਹਮਣੇ ਆਏ 18 ਕੇਸਾਂ ਵਿੱਚ, ਫੇਜ਼ 3 ਏ ਮੋਹਾਲੀ ਤੋਂ 59 ਸਾਲਾ ਪੁਰਸ਼, ਮੋਹਾਲੀ ਤੋਂ 46 ਸਾਲਾ ਮਹਿਲਾ, ਸੈਕਟਰ 80 ਮੋਹਾਲੀ ਤੋਂ 41 ਸਾਲਾ ਪੁਰਸ਼, ਮੁੰਡੀ ਖਰੜ ਤੋਂ 52 ਸਾਲਾ ਪੁਰਸ਼, ਸੰਨੀ ਇਨਕਲੇਵ ਖਰੜ ਤੋਂ 38, 29 ਸਾਲਾ ਪੁਰਸ਼ ਤੇ 38 ਸਾਲਾ ਮਹਿਲਾ, ਸੰਤੇ ਮਾਜਰੇ ਤੋਂ 40 ਸਾਲਾ ਮਹਿਲਾ, ਸੈਕਟਰ 127 ਮੋਹਾਲੀ ਤੋਂ 50 ਸਾਲਾ ਮਹਿਲਾ, ਖਰੜ ਤੋਂ 22 ਸਾਲਾ ਮਹਿਲਾ ਤੇ 2.5 ਸਾਲਾ ਲੜਕੀ, ਡੇਰਾਬੱਸੀ ਤੋਂ 35 ਸਾਲਾ ਮਹਿਲਾ ਤੇ 29 ਤੇ 36 ਸਾਲਾ ਪੁਰਸ਼, ਜ਼ੀਕਰਪੁਰ ਤੋਂ 40 ਸਾਲਾ ਪੁਰਸ਼ ਤੇ 47 ਸਾਲਾ ਮਹਿਲਾ, ਫੇਜ਼ 9 ਮੋਹਾਲੀ ਤੋਂ 31 ਸਾਲਾ ਪੁਰਸ਼ ਅਤੇ ਬਦਨਪੁਰ ਘੜੂੰਆਂ ਤੋਂ 63 ਸਾਲਾ ਪੁਰਸ਼ ਸ਼ਾਮਲ ਹੈ।ਜਦਕਿ ਖਰੜ ਦੇ ਇਕ 82 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ।ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ।
ਹੁਣ ਤੱਕ ਜਿਲੇ ਵਿੱਚ ਕੁੱਲ ਕੇਸਾਂ ਦੀ ਗਿਣਤੀ 531 ਹੋ ਗਈ ਹੈ, ਜਿਨ੍ਹਾਂ ਵਿਚੋਂ ਐਕਟਿਵ ਕੇਸ 202 ਹਨ।ਕੁੱਲ 318 ਕੇਸ ਠੀਕ ਹੋ ਗਏ ਹਨ, ਜਦੋਂ ਕਿ 11 ਮੌਤਾਂ ਹੋਈਆਂ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …