Saturday, September 21, 2024

ਮਿਸ਼ਨ ਫਤਿਹ ਤਹਿਤ ਖੇਡ ਵਿਭਾਗ ਦੇ ਕੋਚਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ

ਕਪੂਰਥਲਾ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕਵਿਡ ਤੇ ਜਿੱਤ ਪ੍ਰਾਪਤ ਕਰਨ ਲਈ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਗਈ ਹੈ।ਮਿਸ਼ਨ ਫਤਿਹ ਦੇ ਅਧੀਨ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ‘ਤੇ ਜ਼ਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।
ਜਿਲਾ ਸਪੋਰਟਸ ਅਫਸਰ ਜਸਮੀਤ ਕੋਰ ਨੇ ਦਸਿਆ ਕਿ ਜਿਲੇ ਦੇ ਵੱਖ-ਵੱਖ ਸਥਾਨਾਂ ਜਿਵੇਂ ਕਿ ਵਡਾਲਾ ਕਲਾਂ, ਮਨਸੂਰਵਾਲ, ਗਰੀਨ ਪਾਰਕ ਫੇਜ਼-1, ਸ਼ੇਖੂਪੁਰ, ਬਹੁਈ, ਤਲਵੰਡੀ ਪਾਈਂ, ਕੜਾਲ ਨੌਬਾਦ, ਭਾਣੋਲੰਗਾ, ਗਰੀਨ ਲੈਂਡ ਕਲੋਨੀ ਹਦੀਆਬਾਦ, ਸ਼ਹੀਦ ਉਧਮ ਸਿੰਘ ਕਲੋਨੀ ਸਤਨਾਮਪੁਰਾ, ਭੁਲਾਰਾਈ, ਫਗਵਾੜਾ ਸ਼ਹਿਰ ਅਤੇ ਹੋਰ ਵੱਖ-ਵੱਖ ਖੇਤਰਾਂ ਵਿਚ ਲੋਕਾਂ ਨੂੰ ਇਸ ਮਹਾਂਮਰੀ ਸਬੰਧੀ ਜਾਗਰੂਕ ਕੀਤਾ।ਜਸਮੀਤ ਕੋਰ ਨੇ ਦਸਿਆ ਕਿ ਕੋਚਾਂ ਵਲੋਂ ਲੋਕਾਂ ਨੂੰ ਸੰਤੁਲਿਤ ਅਹਾਰ ਲੇਣ ਸਬੰਧੀ ਵੀ ਕਿਹਾ।
                      ਉਹਨਾਂ ਦੱਸਿਆ ਕਿ ਖੇਡ ਵਿਭਾਗ ਦੇ ਕੋਚ ਪ੍ਰਦੀਪ ਕੁਮਾਰ ਫੁੱਟਬਾਲ ਕੋਚ, ਸ਼੍ਰੀਮਤੀ ਸਤਵੰਤ ਕੋਰ ਅਥਲੈਟਿਕਸ ਕੋਚ, ਸ਼੍ਰੀਮਤੀ ਸੁਨੀਤਾ ਦੇਵੀ ਬਾਕਸਟਬਾਲ ਕੋਚ, ਸ਼੍ਰੀਮਤੀ ਇੰਦਰਜੀਤ ਕੋਰ ਕਬੱਡੀ ਕੋਚ, ਸ਼੍ਰੀਮਤੀ ਅਮਰਜੀਤ ਕੋਰ ਕਬੱਡੀ ਕੋਚ, ਗੁਰਪ੍ਰੀਤ ਸਿੰਘ ਅਥਲੈਟਿਕਸ ਕੋਚ ਨੇ ਘਰ-ਘਰ ਜਾ ਕੇ ਲੋਕਾਂ ਨੂੰ ਕੋਵਿਡ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਅਤੇ ਲੋਕਾਂ ਨੂੰ ਇਸ ਬਿਮਾਰੀ ਨੂੰ ਪੂਰੀ ਤਰਾਂ ਖਤਮ ਕਰਨ ਲਈ ਸਹਿਯੋਗ ਮੰਗਿਆ ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …