ਜਲੰਧਰ 19 ਅਕਤੂਬਰ (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ ਭੰਡਾਲ) ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਕੈਮਿਸਟਰੀ ਵਿਭਾਗ ਦੀ ਮੈਡੇਲੀਵ ਸੋਸਾਇਟੀ ਵਲੋਂ ਸਾਲਾਨਾ ਸਪੈਕਟ੍ਰਮ-2014 ਪ੍ਰੋਗਰਾਮ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਜਿਸ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਮਿਸਟਰੀ ਵਿਭਾਗ ਦੀ ਮੁਖੀ ਪ੍ਰੋ. ਸੁਰਿੰਦਰ ਕੌਰ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਡਾ. ਸਮਰਾ ਦਾ ਸਵਾਗਤ ਕੀਤਾ।ਇਸ ਸਪੈਕਟ੍ਰਮ 2014 ਪ੍ਰੋਗਰਾਮ ਵਿਚ ਅੱਠ ਵੱਖ-ਵੱਖ ਆਇਟਮਾਂ ਹੋਈਆ।ਪੋਟ ਡੈਕੋਰੇਸ਼ਨ ਵਿਚ ਅੰਜਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫਲਾਵਰ ਅਰੈਂਜਮੈਂਟ ਵਿਚੋਂ ਹਰਮਨ ਕੌਰ ਨੇ ਪਹਿਲਾਂ, ਹਰਪ੍ਰੀਤ ਕੌਰ ਨੇ ਦੂਜਾ ਅਤੇ ਨਿਖਿਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੂਜਾ ਥਾਲੀ ਡੈਕੋਰੈਸ਼ਨ ਵਿਚ ਹਰਮਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਰਡ ਮੇਕਿੰਗ ਵਿਚ ਰਮਨਦੀਪ ਕੌਰ ਨੇ ਪਹਿਲਾਂ, ਰਮਨਜੀਤ ਕੌਰ ਨੇ ਦੂਜਾ ਤੇ ਸਤਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪੋਸਟਰ ਮੇਕਿੰਗ ਮੁਕਾਬਲੇ ਵਿਚ 18 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਨੇ ਭਾਰਤ 2050 ਤੱਕ ਅਤੇ ਸਵੱਛ ਭਾਰਤ, ਸਵੱਸਥ ਭਾਰਤ ਵਿਸ਼ੇ ਤੇ ਪੋਸਟਰ ਬਣਾਏ। ਜਿਸ ਵਿਚੋਂ ਰਮਨਦੀਪ ਕੌਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।ਫੋਟੋਗ੍ਰਾਫੀ ਮੁਕਾਬਲਾ, ਬਾਲ ਮਜਦੂਰੀ ਅਤੇ ਕੈਮਿਸਟਰੀ ਇਨ ਐਵਰੀਡੇ ਲਾਇਫ ਵਿਸ਼ੇ ਤੇ ਕੀਤਾ ਗਿਆ। ਜਿਸ ਵਿਚੋਂ ਲਲਿਤ ਕੁਮਾਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਗਿਫਟ ਰੈਪਿੰਗ ਮੁਕਾਬਲੇ ਵਿਚੋਂ ਮਿੰਕੀ ਨੇ ਪਹਿਲਾਂ ਤੇ ਪ੍ਰਿਅੰਕਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੰਗੋਲੀ ਮੁਕਾਬਲੇ ਵਿਚ 34 ਟੀਮਾਂ ਨੇ ਹਿੱਸਾ ਲਿਆ ਜਿਸ ਵਿਚੋਂ ਅਨੁਪ੍ਰੀਤ ਕੌਰ, ਗੁਰਪ੍ਰੀਤ ਸਿੰਘ ਅਤੇ ਸ਼ੀਤਲ ਭਵਾਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸੰਯੁਕਤ ਸਕੱਤਰ ਸਰਦਾਰ ਜਸਪਾਲ ਸਿੰਘ ਵੜੈਚ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਅੰਤ ਵਿਚ ਵਿਭਾਗ ਦੇ ਮੁਖੀ ਪ੍ਰੋ. ਸੁਰਿੰਦਰ ਕੌਰ ਨੇ ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਦੁਆਰਾ ਵੱਡੀ ਗਿਣਤੀ ਵਿਚ ਭਾਗ ਲੈਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਇਸ ਮੌਕੇ ਕੈਮਿਸਰੀ ਵਿਭਾਗ ਦੇ ਪ੍ਰੋ. ਅਰੁਣਜੀਤ ਕੌਰ, ਡਾ. ਨਵਜੋਤ ਕੌਰ, ਪ੍ਰੋ. ਗੀਤਾਜ਼ਲੀ ਮੋਡਗਿੱਲ, ਡਾ. ਜਸਪ੍ਰੀਤ ਕੌਰ ਭਾਟੀਆ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਰਾਹੁਲ ਚੌਪੜਾ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਹਰਬਿੰਦਰ ਕੌਰ, ਪ੍ਰੋ. ਰੂਮਨ ਖੰਗੁਰਾ ਅਤੇ ਪ੍ਰੋ. ਹਨੀ ਵੀ ਹਾਜ਼ਰ ਸਨ।