Friday, September 20, 2024

ਸੈਨਿਕ ਸਕੂਲ ‘ਚ ‘ਫਿਟ ਇੰਡੀਆ` ਤਹਿਤ ਗਤੀਵਿਧੀਆਂ ਜਾਰੀ

ਕਪੂਰਥਲਾ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਦੇਸ਼ ਦੀ ਵੱਕਾਰੀ ਸੰਸਥਾ ਸੈਨਿਕ ਸਕੂਲ ਕਪੂਰਥਲਾ ਵਿਖੇ ਕਮਾਂਡਿੰਗ ਅਫ਼ਸਰ ਲੈਫ. ਕਰਨਲ ਸੀਮਾ ਮਿਸ਼ਰਾ ਦੀ ਅਗਵਾਈ ਵਿੱਚ `ਫਿਟ ਇੰਡੀਆ` ਪ੍ਰੋਗਰਾਮ ਤਹਿਤ ਗਤੀਵਿਧੀਆਂ ਜਾਰੀ ਹਨ।ਕੋਰੋਨਾ ਦੇ ਸਮੇਂ ਦੌਰਾਨ ਵੀ ਸੈਨਿਕ ਸਕੂਲ ਵਿਖੇ ਯੋਗ, ਸਾਫ਼ ਸਫ਼ਾਈ ਦਾ ਕੰਮ ਜ਼ੋਰਦਾਰ ਤਰੀਕੇ ਨਾਲ ਚੱਲ ਰਿਹਾ ਹੈ।
                     ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਯੋਗ ਦੇ ਸਰੀਰਿਕ ਤੇ ਮਾਨਸਿਕ ਲਾਭਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਦੌੜ ਅਤੇ ਸਰੀਰਿਕ ਸਮਰੱਥਾ ਨੂੰ ਵਧਾਉਣ ਵਾਲੀਆਂ ਖੇਡਾਂ ਦਾ ਵੀ ਆਯੋਜਨ ਕਰਕੇ ਸਵੱਛ ਭਾਰਤ ਮਿਸ਼ਨ ਤਹਿਤ ਸਕੂਲ ਵਿੱਚ ਸਾਫ਼ ਸਫ਼ਾਈ ਕਰਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਗਿਆ।
                ਸੈਨਿਕ ਸਕੂਲ ਵਲੋਂ ਕੋਰੋਨਾ ਦੌਰਾਨ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਤੇ ਕੋਰੋਨਾ ਯੋਧਿਆਂ ਨੂੰ ਸਕੂਲ ਦੇ ਐਨ.ਸੀ.ਸੀ ਵਿਭਾਗ ਵਲੋਂ ਖਾਣ ਪੀਣ ਦੀ ਸਮੱਗਰੀ ਅਤੇ ਸੈਨੀਟਾਈਜ਼ਰ ਤੇ ਮਾਸਕ ਵੀ ਵੰਡੇ ਗਏ।ਸਕੂਲ ਨੂੰ ਵਾਇਰਸ ਮੁਕਤ ਰੱਖਣ ਲਈ ਜਿਥੇ ਸਕੂਲ ਦੀ ਇਮਾਰਤ ਨੂੰ ਸੈਨੀਟਾਈਜ਼ ਕੀਤਾ ਗਿਆ, ਉਥੇ ਸਾਰੇ ਸਕੂਲ ਵਿੱਚ ਫੋਗਿੰਗ ਵੀ ਕਰਵਾਈ ਗਈ।
                    ਇਨਾਂ ਗਤੀਵਿਧੀਆਂ ਵਿੱਚ ਸੰਚਾਲਕ ਵਜੋਂ ਐਨ.ਸੀ.ਸੀ ਅਧਿਕਾਰੀ ਪ੍ਰਦੀਪ ਕੁਮਾਰ, ਆਰ.ਐਸ ਰਾਣਾ, ਐਚ.ਪੀ ਸ਼ੁਕਲਾ, ਏ.ਕੇ ਸ੍ਰੀਵਾਸਤਵ, ਸੂਬੇਦਾਰ ਮਨਜੀਤ ਸਿੰਘ, ਹੌਲਦਾਰ ਸੁਮੁਨ ਕੁਮਾਰ ਅਤੇ ਸੁਨੀਲ ਦੱਤ, ਪੀ.ਟੀ.ਆਈ ਸੁਖਬੀਰ ਸਿੰਘ ਅਤੇ ਅਰਵਿੰਦ ਰਾਵਤ ਨੇ ਨਿਭਾਈ, ਜਦਕਿ ਕੈਡਿਟਾਂ ਆਰੀਅਨ ਸ਼ਰਮਾ, ਜਤਿਤ ਸਿੰਘ, ਤਰਨਵ ਸੁਕਲਾ, ਹਰਮਨਜੀਤ ਸਿੰਘ, ਵਨੀਤ ਕੁਮਾਰ, ਅਰਸ਼ਦੀਪ ਸਿੰਘ, ਅਦਿੱਤ ਸੰਗਮ ਸਿੰਘ, ਅਕਾਸ਼ਦੀਪ ਸਿੰਘ, ਅੰਕਿਤ ਤੇ ਅਮਨਦੀਪ ਸਿੰਘ ਨੇ ਭਾਗ ਲਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …