Saturday, September 21, 2024

ਵਿੱਦਿਅਕ ਮੁਕਾਬਲੇ ਸੰਬੰਧੀ ਸਲੋਗਨ ਰਾਈਟਿੰਗ ਦੇ ਜਿਲ੍ਹਾ ਪੱਧਰੀ ਨਤੀਜੇ ਦਾ ਐਲਾਨ

ਜਸ਼ਨਪ੍ਰੀਤ ਕੌਰ, ਸੁਖਰਾਜ ਸਿੰਘ ਅਤੇ ਪਿੰਸ ਕੁਮਾਰ ਨੇ ਜਿੱਤੇ ਪਹਿਲੇ ਸਥਾਨ

ਅੰਮ੍ਰਿਤਸਰ, 87 ਨਵੰਬਰ (ਸੁਖਬੀਰ ਸਿੰਘ) – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਵਿੱਦਿਅਕ ਮੁਕਾਬਲਿਆਂ ਦੇ ਸੰਬੰਧ ਵਿੱਚ ਅੱਜ ਸਕੂਲ ਸਿੱਖਿਆ ਵਿਭਾਗ ਵਲੋਂ ਸਲੋਗਨ ਰਾਈਟਿੰਗ ਦੇ ਮੁਕਾਬਲੇ ਦਾ ਜਿਲਾ ਪੱਧਰੀ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।ਮਿਡਲ ਵਰਗ ਵਿਚ ਜਸ਼ਨਪ੍ਰੀਤ ਕੌਰ (ਕਿਲਾ ਜੀਵਨ ਸਿੰਘ) ਨੇ ਪਹਿਲਾ, ਲਖਵਿੰਦਰ ਕੌਰ (ਮਹਿਤਾ ਨੰਗਲ ਹਾਈ ਸਕੂਲ) ਨੇ ਦੂਜਾ, ਸੁਮਨਦੀਪ ਕੌਰ (ਮਾਹਲ) ਨੇ ਤੀਜਾ, ਰਾਜਬੀਰ ਕੌਰ (ਕਾਮਲਪੁਰਾ) ਨੇ ਚੌਥਾ ਅਤੇ ਸ਼ਮਸ਼ੇਰ ਸਿੰਘ (ਚਵਿੰਡਾ ਕਲਾਂ) ਨੇ ਪੰਜਵਾਂ ਸਥਾਨ ਹਾਂਸਲ ਕੀਤਾ।ਦੂਜੇ ਪਾਸੇ ਸੈਕੰਡਰੀ ਵਿੰਗ ਵਿੱਚ ਪ੍ਰਿੰਸ ਕੁਮਾਰ (ਕੋਟ ਬਾਬਾ ਦੀਪ ਸਿੰਘ, ਮੁੰਡੇ) ਨੇ ਪਹਿਲਾ, ਗੁਰਪ੍ਰੀਤ ਕੌਰ (ਅਟਾਰੀ) ਨੇ ਦੂਜਾ, ਮੋਹਨਜੀਤ ਕੌਰ (ਸਠਿਆਲਾ) ਨੇ ਤੀਜਾ, ਰਾਜਦੀਪ ਕੌਰ (ਸੁਧਾਰ) ਨੇ ਚੌਥਾ ਅਤੇ ਮਨੀਸ਼ਜੀਤ ਕੌਰ (ਸੋਹਿਆਂ ਕਲਾਂ) ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ
                    ਜਿਲੇ ਵਿਚੋਂ ਵਿਸ਼ੇਸ਼ ਲੋੜਾਂ ਵਾਲੇ ਪ੍ਰਤੀਯੋਗੀਆਂ ਵਿਚੋਂ ਜਿਲੇ ਵਿਚੋਂ ਇੱਕ ਵਾਰੀ ਫੇਰ ਸ.ਸ.ਸ.ਸ ਬੱਲ ਕਲਾਂ ਦੇ ਸੁਖਰਾਜ ਸਿੰਘ (ਮਿਡਲ ਵਰਗ) ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ, ਬੌਬੀ (ਲਛਮਨਸਰ ਸਕੂਲ) ਨੂੰ ਦੂਜਾ ਅਤੇ ਮਨਪ੍ਰੀਤ ਕੌਰ (ਕਿਲਾ ਜੀਵਨ ਸਿੰਘ ਹਾਈ ਸਕੂਲ) ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ ।
               ਸਤਿੰਦਰਬੀਰ ਸਿੰਘ (ਜਿਲਾ ਸਿੱਖਿਆ ਅਫਸਰ) ਰਾਜੇਸ਼ ਸ਼ਰਮਾ, ਹਰਭਗਵੰਤ ਸਿੰਘ (ਡਿਪਟੀ ਡੀ.ਈ.ਓ) ਅਤੇ ਕੁਮਾਰੀ ਆਦਰਸ਼ ਸ਼ਰਮਾ ਸਮੇਤ ਪੂਰੀ ਟੀਮ ਨੇ ਸੰਬੰਧਤ ਵਿਦਿਆਰਥੀਆਂ, ਉਹਨਾਂ ਦੇ ਸਕੂਲ ਮੁਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।ਜਿਲਾਂ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਅਤੇ ਪ੍ਰੋਗਰਾਮ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਨੇ ਕਿਹਾ ਹੈ ਕਿ ਦੂਜੇ ਮੁਕਾਬਲਿਆਂ ਦੀ ਤਰਾਂ ਬਾਕੀ ਰਹਿੰਦੇ ਦੋ ਮੁਕਾਬਲਿਆਂ ਵਿਚ ਵੀ ਜਿਲਾ ਅੰਮਿ੍ਤਸਰ ਦਾ ਯੋਗਦਾਨ ਵੱਧ ਚੜ ਕੇ ਰਹੇਗਾ।ਇਹਨਾਂ ਵਿੱਦਿਅਕ ਮੁਕਾਬਲਿਆਂ ਤਹਿਤ 9 ਨਵੰਬਰ ਤੋਂ ਪੀ.ਪੀ.ਟੀ ਮੇਕਿੰਗ ਮੁਕਾਬਲਾ ਹੋਣ ਜਾ ਰਿਹਾ ਹੈ ਜੋ ਕਿ 15 ਨਵੰਬਰ ਤੱਕ ਚਲੇਗਾ ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …