Saturday, September 21, 2024

ਅੰਮ੍ਰਿਤਸਰ ਸੁਪਰ ਲੀਗ 2020 ਦੇ ਸੈਮੀ ਫਾਈਨਲ ਮੈਚ ਕਰਵਾਏ

ਟੂਰਨਾਮੈਂਟਾਂ ਨਾਲ ਖਿਡਾਰੀਆਂ ’ਚ ਅੱਗੇ ਵੱਧਣ ਦਾ ਜਜ਼ਬਾ ਪੈਦਾ ਹੁੰਦਾ ਹੈ – ਪੁਲੀਸ ਕਮਿਸ਼ਨਰ ਡਾ. ਗਿੱਲ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸੁਪਰ ਲੀਗ 2020 ਦਾ ਸੈਮੀ ਫਾਈਨਲ ਅੱਜ ਡੀ.ਡੀ ਗਰਾਊਂਡ ਏਅਰਪੋਰਟ ਰੋਡ ਵਿਖੇ ਪੁਨੀਤ ਸੇਠ ਅਤੇ ਉਘੇ ਸਮਾਜ ਸੇਵਕ ਸੌਰਵ ਸੇਠ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿੱਚ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਦੇ ਡਾ. ਸੁਖਚੈਨ ਸਿੰਘ ਗਿੱਲ ਅਤੇ ਏਅਰਪੋਰਟ ਅਥਾਰਟੀ ਦੇ ਡਾਇਰੈਕਟਰ ਵਿਪਨ ਕਾਂਤ ਸੇਠ ਬਤੌਰ ਮੁੱਖ ਮਹਿਮਾਨ ਅਤੇ ਉਘੇ ਸਮਾਜ ਸੇਵਕ ਨਰੇਸ਼ ਸੇਠ ਤੇ ਅਸ਼ੋਕ ਸੇਠ, ਧਰਮਵੀਰ ਯਾਦਵ ਕਮਾਡੈਂਟ ਸੀ.ਐਸ.ਐਫ.ਆਈ ਅਤੇ ਡੀ.ਸੀ ਡੀ.ਆਰ.ਆਈ ਸ੍ਰੀਰਾਮ ਵਿਸਨੋਈ ਸਨ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ।ਮੁੱਖ ਮਹਿਮਾਨ ਡਾ. ਸੁਖਚੈਨ ਸਿੰਘ ਗਿੱਲ ਅਤੇ ਵਿਪਨ ਕਾਂਤ ਸੇਠ ਨੇ ਸੈਮੀਫਾਈਨਲ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀਆ ਟੀਮਾਂ ਅਤੇ ਖਿਡਾਰੀਆਂ ਨੂੰ ਸ਼ੀਲਡ ਦੇ ਕੇ ਸਨਮਾਨਿਤ ਕੀਤਾ।
                  ਗੋਇਨਕਾ ਅਕੈਡਮੀ ਅਤੇ ਯੁਵਰਾਜ ਕ੍ਰਿਕਟ ਅਕੈਡਮੀ ਦਰਮਿਆਨ ਹੋਏ ਮੈਚ ’ਚ ਯੁਵਰਾਜ ਕ੍ਰਿਕੇਟ ਅਕੈਡਮੀ ਦੀ ਟੀਮ ਫਾਈਨਲ ਵਿੱਚ ਪਹੁੰਚੀ।ਫਾਈਨਲ ਮੈਚ 10 ਨਵੰਬਰ ਨੂੰ ਹੋਵੇਗਾ।ਪੁਲੀਸ ਕਮਿਸ਼ਨਰ ਡਾ. ਗਿੱਲ ਨੇ ਕਿਹਾ ਕਿ ਸੇਠ ਬ੍ਰਦਰਜ਼ ਦਾ ਇਹ ਵਧੀਆ ਉਪਰਾਲਾ ਹੈ, ਜਿਸ ਨਾਲ ਖਿਡਾਰੀਆਂ ’ਚ ਅੱਗੇ ਵੱਧਣ ਦਾ ਜਜ਼ਬਾ ਪੈਦਾ ਹੁੰਦਾ ਹੈ।ਪ੍ਰਬੰਧਕ ਸੌਰਵ ਸੇਠ ਅਤੇ ਪੁਨੀਤ ਸੇਠ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ‘ਤੇ ਜਲਦੀ ਹੀ ਪੰਜਾਬ ਪੱਧਰੀ ਟੂਰਨਾਮੈਂਟ ਕਰਵਾਇਆ ਜਾਵੇਗਾ।
                 ਇਸ ਮੌਕੇ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਸੈਕਟਰੀ ਇੰਦਰਜੀਤ ਸਿੰਘ ਅੜੀ, ਨਿਊਰੋਸਾਇਕੈਟਰਸ ਡਾ. ਹਰਜੋਤ ਸਿੰਘ ਮੱਕੜ, ਐਸ.ਸੀ ਬਿਜਲੀ ਬੋਰਡ ਰਮਨ ਸ਼ਰਮਾ, ਰਮੇਸ਼ ਮਰਵਾਹਾ, ਨੀਰਜ ਮਲਹੋਤਰਾ, ਅਸ਼ੋਕ ਕੰਧਾਰੀ, ਡਾ. ਅਨਿਲ ਆਨੰਦ, ਸੁਭਾਸ਼ ਖੰਨਾ, ਰਮੇਸ਼ ਕੁਮਾਰ, ਸੰਨੀ ਵੋਹਰਾ, ਅਖਿਲ ਗਰੋਵਰ, ਸੁਨੀਲ ਬਹਿਲ, ਕ੍ਰਿਸ ਸੇਠ, ਡਾ. ਰਕੇਸ਼ ਚੌਹਾਨ, ਸੁਮਿਤ ਸਵਲਾਨੀ, ਮੰਨਨ ਅਰੋੜਾ ਆਦਿ ਵੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …