ਅੰਮ੍ਰਿਤਸਰ, 19 ਨਵੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਵਾਲੀ ਦੇ ਸਬੰਧ ’ਚ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਮੇਲੇ ਦਾ ਆਯੋਜਨ ਸ਼ਬਦ ਗਾਇਨ ਨਾਲ ਕੀਤਾ।ਇਸ ਉਪਰੰਤ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਵਲੋਂ ਵਿਸ਼ੇਸ਼ ਅਧਿਆਪਕ ਸਟਾਫ਼ ਲਈ ਆਯੋਜਿਤ ਮੇਲੇ ’ਚ ਪੁੱਜੇ ਮੁੱਖ ਮਹਿਮਾਨ ਛੀਨਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ।
ਛੀਨਾ ਨੇ ਸ਼ਾਨਦਾਰ ਖੇਡ ਮੇਲੇ ਦਾ ਆਯੋਜਨ ਕਰਨ ਲਈ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੱਤੀ ਤੇ ਇਸ ਰਵਾਇਤ ਨੂੰ ਕਾਇਮ ਰੱਖਣ ਕਈ ਕਿਹਾ।ਇਸ ਦੌਰਾਨ ਕਾਲਜ ਦੇ ਨੈਸ਼ਨਲ ਖਿਡਾਰੀਆਂ ਵਲੋਂ ਬੈਜ਼ ਸੈਰੇਮਨੀ ਕੀਤੀ ਗਈ।ਛੀਨਾ ਨੇ ਗੁਬਾਰੇ ਉਡਾਉਣ ਉਪਰੰਤ ਕ੍ਰਿਕਟ ਟਾਸ ਕੀਤਾ ਅਤੇ ਮੈਚ ਸ਼ੁਰੂ ਹੋਣ ਤੋਂ ਪਹਿਲਾ ਖ਼ੁਦ ਬੱਲੇਬਾਜ਼ੀ ਕੀਤੀ।ਮੇਲੇ ਦੌਰਾਨ ਕ੍ਰਿਕਟ ਟੀਮ ਹਰਿਆਵਲੀ ਦੀ ਕੈਪਟਨ ਜੀਨੀਆ ਸੰਧੂੁ ਨੇ ਟਾਸ ਜਿੱਤਿਆ ਤੇ ਬਾਲਿੰਗ ਕਰਨ ਦਾ ਫ਼ੈਸਲਾ ਕੀਤਾ।ਟੀਮ ਕੇਸਰੀ ਨੇ 39 ਰਨ ਦਾ ਨਿਸ਼ਾਨਾ ਦਿੱਤਾ, ਜਿਸ ਨੂੰ ਟੀਮ ਹਰਿਆਵਲੀ ਨੇ 4 ਓਵਰਾਂ ’ਚ ਹਾਸਲ ਕਰ ਲਿਆ।ਟੀਮ ਹਰਿਆਵਲੀ ਦੇ ਖਿਡਾਰੀ ਡਾ. ਜਸਵਿੰਦਰ ਸਿੰਘ ਨੂੰ ਸਟਾਰ ਖਿਡਾਰੀ ਦਾ ਖਿਤਾਬ ਦਿੱਤਾ ਗਿਆ।
ਇਸ ਉਪਰੰਤ ‘ਮਿਊਜ਼ੀਕਲ ਚੇਅਰਜ਼’ ਖੇਡ ਦਾ ਆਯੋਜਨ ਕੀਤਾ।ਜਿਸ ’ਚ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਸ਼ਰੀਨਾ ਜੇਤੂ ਰਹੇ।ਟੱਗ ਆਫ ਵਾਰ ਵਿਚ ਟੀਮ ਕੇਸਰੀ ਜੇਤੂ ਰਹੀ।ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਮਾਨਸਿਕ ਸਿਹਤ ’ਤੇ ਪਏ ਅਸਰ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਅਧਿਆਪਕ ਸਟਾਫ਼ ਲਈ ਖੇਡ ਮੇਲੇ ਦਾ ਆਯੋਜਨ ਕੀਤਾ ਤਾਂ ਜੋ ਮੁੜ ਤੋਂ ਉਤਸ਼ਾਹਵਾਨ ਮਹਿਸੂਸ ਕਰ ਸਕਣ।ਉਨ੍ਹਾਂ ਕਿਹਾ ਕਿ ਭਵਿੱਖ ’ਚ ਇਹੋ ਜਿਹੇ ਪ੍ਰੋਗਰਾਮ ਉਲੀਕੇ ਜਾਣਗੇ, ਜਿਸ ’ਚ ਫੈਕਲਟੀ ਦੇ ਨਾਲ- ਨਾਲ ਉਨ੍ਹਾਂ ਦੇ ਪਰਿਵਾਰ ਬੱਚਿਆਂ ਦੀ ਸ਼ਮੂੀਲਅਤ ਕਰਵਾਈ ਜਾਵੇਗੀ।ਮੇਲੇ ਦੇ ਅੰਤ ’ਚ ਇਨਾਮ ਵੰਡ ਸਮਾਰੌਹ ਦੌਰਾਨ ਜੇਤੂਆਂ ਨੂੰ ਇਨਾਮ ਦਿੱਤੇ ਗਏ।ਸਮੁੱਚੇ ਮੇਲੇ ਦਾ ਮੰਚ ਸੰਚਾਲਨ ਮਨਬੀਰ ਕੌਰ ਅਤੇ ਡਾ. ਪ੍ਰਦੀਪ ਕੌਰ ਵਲੋਂ ਭਰਪੂਰ ਮਨੋਰੰਜਨ ਸਾਹਿਤ ਕੀਤਾ ਗਿਆ।