Saturday, September 21, 2024

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਾਲੀਬਾਲ ਖਿਡਾਰਣ ‘ਸਨਮਾਨ ਸਮਾਰੋਹ’ ’ਚ ਸਨਮਾਨਿਤ

ਅੰਮ੍ਰਿਤਸਰ, 9 ਦਸੰਬਰ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਚੱਲ ਰਹੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਚੱਲਣ ਵਾਲੀ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ’ਤੇ’ ਸਮਾਜ ਭਲਾਈ ਸੋਸਾਇਟੀ ਅੰਮ੍ਰਿਤਸਰ ਵਲੋਂ ਵਿਸ਼ਵ ਪੱਧਰੀ ਸਨਮਾਨ ਸਮਾਰੋਹ ਦੌਰਾਨ ਪ੍ਰਸਿੱਧ ਵਾਲੀਬਾਲ ਕੋਚ ਹਰਵਿੰਦਰ ਸਿੰਘ ਗਿਆਨੀ ਦੀ ਲਾਡਲੀ ਸ਼ਾਗਿਰਦ 12ਵੀਂ ਕਲਾਸ ਦੀ ਵਿਦਿਆਰਥਣ ਜਗਪ੍ਰੀਤ ਕੌਰ ਨੇ ਸਾਲ-2019-20 ਦੀਆਂ ਸਕੂਲ ਨੈਸ਼ਨਲ, ਜੂਨੀਅਰ ਨੈਸ਼ਨਲ ਅਤੇ ਰੌਕ-ਬਾਲ ਨੈਸ਼ਨਲ ਖੇਡਾਂ ’ਚ ਪ੍ਰਾਪਤੀਆ ਕਰਕੇ ਆਪਣੇ ਸਕੂਲ, ਰਾਜ ਅਤੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ ਹੈ।
                      ਸਕੂਲ ਪ੍ਰਿੰਸੀਪਲ ਸੀਮਤੀ ਪੁਨੀਤ ਕੌਰ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਖਾਲਸਾ ਕਾਲਜ ਫ਼ਾਰ ਵੂਮੈਨ ਦੇ ਸਾਬਕਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਸਕੂਲ ਵਿਦਿਆਰਥਣ ਜਗਪ੍ਰੀਤ ਕੌਰ ਨੂੰ ਸਨਮਾਨਿਤ ਕਰਨ ਉਪਰੰਤ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖਿਡਾਰੀ ਸਾਡੇ ਸਕੂਲ, ਕਾਲਜ ਅਤੇ ਦੇਸ਼ ਦੀ ਸ਼ਾਨ ਹੁੰਦੇ ਹਨ। ਖ਼ਾਸ ਕਰਕੇ ਧੀਆਂ, ਧੀਆਂ ਦਾ ਮਾਨ-ਸਨਮਾਨ ਕਰਨ ਵਾਲੇ ਪ੍ਰਸਿੱਧ ਸਮਾਜ ਸੇਵੀ ਗੁਰਿੰਦਰ ਸਿੰਘ ਮੱਟੂ ਦਾ ਬਹੁਤ ਧੰਨਵਾਦ ਕਰਦੀ ਹਾਂ ਜੋ ਧੀਆਂ ਨੂੰ ਇੰਨ੍ਹਾਂ ਮਾਣ ਬਖਸ਼ਦੇ ਹਨ।
                           ਇਸ ਤੋਂ ਪਹਿਲਾਂ ਪ੍ਰਿੰ: ਨਾਗਪਾਲ ਨੇ ਡਾ. ਮਾਹਲ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਕੰਵਲਜੀਤ ਸਿੰਘ ਵਾਲੀਆ ਅਤੇ ਬਲਜਿੰਦਰ ਸਿੰਘ ਮੱਟੂ ਨੂੰ ‘ਜੀ ਆਇਆ’ ਕਰਦੇ ਵਾਲੀਬਾਲ ਖਿਡਾਰਣ ਜਗਪ੍ਰੀਤ ਕੌਰ ਦੀਆਂ ਪ੍ਰਾਪਤੀਆ ਦੱਸਦੇ ਕਿਹਾ ਇਸ ਖਿਡਾਰਣ ਨੇ ਇਕੋ ਸਾਲ 2019-20 ’ਚ 3 ਨੈਸ਼ਨਲ ਖੇਡਾਂ ’ਚ ਆਪਣੀ ਤਾਕਤ ਦਾ ਲੋਹਾ ਮੰਨਵਾਇਆ ਹੈ।ਜਗਪ੍ਰੀਤ ਕੌਰ ਨੂੰ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ ਵਲੋਂ ਸ਼ਾਲ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਮੱਟੂ ਨੇ ਕਿਹਾ ਜਲਦ ਹੀ ਇਸ ਖਿਡਾਰਣ ਨੂੰ ਸਾਲਾਨਾ ਇਨਾਮ ਵੰਡ ਸਮਾਰੋਹ ’ਚ ‘ਮਾਣ ਧੀਆਂ ਦਾ ਐਵਾਰਡ’ ਦਿੱਤਾ ਜਾਵੇਗਾ।ਇਸ ਮੌਕੇ ਕੋਚ ਹਰਵਿੰਦਰ ਸਿੰਘ ਗਿਆਨੀ, ਡੀ.ਪੀ ਮੈਡਮ ਪੂਨਮ ਰਾਣੀ, ਦਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …