Saturday, September 21, 2024

ਰਾਮਪੁਰਾ, ਰਾਜਬੀਰ ਕੌਰ ਤੇ ਖੁਰਮਣੀਆਂ ਦਾ ਗੁਰੂ ਘਰ ਵਲੋਂ ਸਨਮਾਨ

ਅੰਮ੍ਰਿਤਸਰ 12 ਫਰਵਰੀ (ਖੁਰਮਣੀਆਂ) – ਗੁਰਦੁਆਰਾ ਸਿੰਘ ਸਭਾ ਭੱਲਾ ਕਲੋਨੀ ਛੇਹਰਟਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਵਲੋਂ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਜਸਪਾਲ ਸਿੰਘ ਵਲੋਂ ਆਰੰਭ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ਼ ਪਾਠ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਿੰਸੀਪਲ ਜਗਦੀਸ਼ ਸਿੰਘ ਨੇ ਫੱਗਣ ਦੇ ਮਹੀਨੇ ਦੇ ਸ਼ਬਦ ਦੀ ਵਿਆਖਿਆ ਕੀਤੀ ਅਤੇ ਸੰਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਆ।
                  ਇਸ ਸਮੇਂ ਸੀਨੀਅਰ ਪੱਤਰਕਾਰ ਤੇ ਅਦਾਕਾਰ ਰਮੇਸ਼ ਰਾਮਪੁਰਾ, ਬਾਲ ਸਾਹਿਤ ਲੇਖਕ ਸੁਖਬੀਰ ਸਿੰਘ ਖੁਰਮਣੀਆਂ ਅਤੇ ਅਧਿਆਪਕਾ ਸ੍ਰੀਮਤੀ ਰਾਜਬੀਰ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਰਾਜਬੀਰ ਕੌਰ ਨੇ ਇਕ ਕਵਿਤਾ ਵੀ ਸੁਣਾਈ।ਇਸ ਤੋਂ ਪਹਿਲਾਂ ਸਰਬਾਂਗੀ ਲੇਖਕ ਮਨਮੋਹਨ ਸਿੰਘ ਬਾਸਰਕੇ ਨੇ ਸਨਮਾਨਿਤ ਸ਼ਖਸ਼ੀਅਤਾਂ ਬਾਰੇ ਸੰਗਤਾਂ ਨਾਲ ਜਾਣ ਪਹਿਚਾਣ ਕਰਵਾਈ।
             ਇਸ ਮੌਕੇ ਮੰਗਲ ਸਿੰਘ ਢੋਟੀਆਂ ਪ੍ਰਧਾਨ, ਨਰਿੰਦਰ ਸਿੰਘ ਨੋਨੀ ਸੀਨੀਅਰ ਮੀਤ ਪ੍ਰਧਾਨ, ਨਰਿੰਦਰਪਾਲ ਸਿੰਘ ਮਠਾੜੂ ਮੀਤ ਪ੍ਰਧਾਨ, ਕੈ: ਜੋਗਿੰਦਰ ਸਿੰਘ ਬਲ, ਧਰਮਿੰਦਰ ਸਿੰਘ ਬਿੱਟੂ ,ਡਾ. ਬਲਵਿੰਦਰ ਸਿੰਘ ਵਿਰਕ, ਹਰਦੇਵ ਸਿੰਘ ਰਟੌਲ, ਬਲਦੇਵ ਸਿੰਘ ਢਿੱਲੋਂ, ਹਰਦੇਵ ਸਿੰਘ ਰੂਪੋਵਾਲੀ, ਅਮਰੀਕ ਸਿੰਘ, ਹਰਬੰਸ ਸਿੰਘ ਪ੍ਰਿੰਸ, ਪਰਮਜੀਤ ਸਿੰਘ (ਸਾਰੇ ਮੈਂਬਰ) ਜਤਿੰਦਰ ਸਿੰਘ ਕੁੱਕੂ, ਕੈ: ਪਲਵਿੰਦਰ ਸਿੰਘ ਪਨੂੰ, ਨਰਿੰਜਨ ਸਿੰਘ, ਮੰਗਤ ਰਾਏ ਸਰਪੰਚ, ਵਿਕਰਮਜੀਤ ਸਿੰਘ ਬਾਸਰਕੇ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …