Monday, December 23, 2024

ਨਾਰਥ ਜੌਨ ਰਾਕੇਟਬਾਲ ਚੈਪੀਅਨਸ਼ਿਪ-2021 ਸ਼ੁਰੂ

ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਯੂ.ਪੀ, ਹਿਮਾਚਲ ਤੇ ਜੰਮੂ ਕਸ਼ਮੀਰ ਦੀਆਂ ਟੀਮਾਂ ਲੈ ਰਹੀਆਂ ਹਿੱਸਾ
ਅੰਮ੍ਰਿਤਸਰ, 17 ਫਰਵਰੀ (ਸੰਧੂ) – ਇਤਿਹਾਸਕ ਗੁਰਦੁਆਰਾ ਸਮਾਧ ਬਾਬਾ ਨੌਧ ਸਿੰਘ ਜੀ ਤਰਨ-ਤਾਰਨ ਰੋਡ ਵਿਖੇ ਮਹਿਲਾ-ਪੁਰਸ਼ਾਂ ਦੀ ਤਿੰਨ ਦਿਨਾਂ ਰਾਸ਼ਟਰ ਪੱਧਰੀ ਨਾਰਦ ਜੌਨ ਰਾਕੇਟਬਾਲ ਚੈਪੀਅਨਸ਼ਿਪ 2021 ਅੱਜ ਤੋਂ ਸ਼ੁਰੂ ਹੋ ਗਈ ਜੋ ਕਿ 19 ਫਰਵਰੀ ਤੱਕ ਜਾਰੀ ਰਹੇਗੀ।ਪਹਿਲੇ ਦਿਨ ਦੇ ਪੂਲ ਮੈਚਾਂ ਦਾ ਉਦਘਾਟਨ ਰਾਕੇਟਬਾਲ ਐਸੋਸੀਏਸ਼ਨ ਦੇ ਕੌਮੀ ਜਨ: ਸਕੱ: ਪ੍ਰਿੰ: ਬਲਵਿੰਦਰ ਸਿੰਘ ਪੱਧਰੀ ਤੇ ਉਘੇ ਖੇਡ ਪ੍ਰਮੋਟਰ ਤੇ ਕੌਮੀ ਜੁੱਡੋ ਖਿਡਾਰੀ ਸੂਬਾ ਪ੍ਰਧਾਨ ਇੰਸ: ਪਰਮਜੀਤ ਸਿੰਘ ਵਿਰਦੀ (ਪੀ.ਪੀ) ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ।ਜਦਕਿ ਇਸ ਦਾ ਰਸਮੀ ਉਦਘਾਟਨ ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ 18 ਫਰਵਰੀ ਨੂੰ ਕਰਨਗੇ।ਪਹਿਲੇ ਦਿਨ ਦੇ ਪੂਲ ਮੈਚਾਂ ਸੰਬੰਧੀ ਹੋਰ ਵਧੇਰੇ ਜਾਣਕਾਰੀ ਦੇਂਦਿਆ ਟੀ ਡੀ ਤੇ ਬਹੁਖੇਡ ਕੋਚ ਜੀ.ਐਸ.ਭੱਲਾ ਨੇ ਦੱਸਿਆ ਕਿ ਸਮੁੱਚੇ ਪ੍ਰਾਤਾਂ ਤੋਂ ਮਹਿਲਾ ਪੁਰਸ਼ ਟੀਮਾਂ ਪਹੁੰਚ ਚੁੱਕੀਆਂ ਹਨ।
                     ਕੌਮੀ ਜਨ: ਸਕੱਤਰ ਪ੍ਰਿੰ: ਬਲਵਿੰਦਰ ਸਿੰਘ ਪੱਧਰੀ ਤੇ ਪੰਜਾਬ ਪ੍ਰਧਾਨ ਇੰਸ: ਪਰਮਜੀਤ ਸਿੰਘ ਵਿਰਦੀ ਨੇ ਖਿਡਾਰੀਆਂ ਨੂੰ ਸ਼ੁੱਭ ਇਛਾਵਾ ਦੇਂਦਿਆਂ ਜਿੱਤਣ ਦੇ ਮੰਤਵ ਨਾਲ ਨਹੀਂ ਬਲਕਿ ਬੇਹਤਰ ਤੇ ਬੇਮਿਸਾਲ ਖੇਡ ਫੰਨ ਦੀ ਨਸੀਹਤ ਦਿੱਤੀ।ਪਹਿਲੇ ਦਿਨ ਦੇ ਮੈਚਾਂ ‘ਚ ਪੰਜਾਬ ਦੇ ਮਹਿਲਾ-ਪੁਰਸ਼ਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।ਰਸਮੀ ਉਦਘਾਟਨ ਤੋਂ ਬਾਅਦ ਬੜੇ ਹੀ ਰੌਚਕ ਤੇ ਸੰਘਰਸ਼ਪੂਰਨ ਮੈਚ ਹੋਣਗੇ।
               ਇਸ ਮੌਕੇ ਸੁਖਦੇਵ ਸਿੰਘ, ਸਰਬਜੀਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਅਰੌੜਾ, ਸੁਖਦੀਪ ਸਿੰਘ ਗਿੱਲ, ਹਰਜਿੰਦਰ ਸਿੰਘ ਗਿੱਲ ਤਰਨ ਤਾਰਨ, ਹਰਪ੍ਰੀਤ ਸਿੰਘ ਗੁਰਦਾਸਪੁਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …