Saturday, September 21, 2024

ਡੇਅਰੀ ਫਾਰਮਿੰਗ ਐਂਡ ਵਰਮੀ ਕੰਮਪੋਸਟ ਮੇਕਿੰਗ ਦਾ ਕੋਰਸ ਦੇ ਸਿਖਿਆਰਥੀਆਂ ਨੂੰ ਸਰਟੀਫੀਕਟ ਵੰਡੇ

3421 ਸਿਖਿਆਰਥੀ ਸਵੈ ਰੋਜ਼ਗਾਰ ਦੇ ਸਮਰੱਥ ਬਣੇ – ਸਰਵਣ ਕੁਮਾਰ

ਸੰਗਰੂਰ/ ਬਡਰੁੱਖਾ, (ਜਗਸੀਰ ਲੌਂਗੋਵਾਲ) – ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾਨ (ਆਰ. ਸੇਟੀ) ਬਡਰੁੱਖਾ ਵਿਖੇ ਲਗਾਤਾਰ ਗ਼ਰੀਬ ਲੜਕੇ-ਲੜਕੀਆਂ ਨੂੰ ਕਿੱਤਾ ਮੁੱਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ।ਆਰ. ਸੇਟੀ ਦੇ ਡਾਇਰੈਕਟਰ ਸਰਵਣ ਕੁਮਾਰ ਨੇ ਕਿਹਾ ਕਿ ਆਰ.ਸੇਟੀ ਵਿਖੇ ਕਰਵਾਏ ਇਕ ਸਮਾਰੋਹ ਦੌਰਾਨ ਡੇਅਰੀ ਫਾਰਮਿੰਗ ਐਂਡ ਵਰਮੀ ਕੰਮਪੋਸਟ ਮੇਕਿੰਗ ਕੋਰਸ ਪੂਰਾ ਕਰਨ ਵਾਲੇ 35 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।
                ਸਰਵਣ ਕੁਮਾਰ ਨੇ ਦੱਸਿਆ ਕਿ ਆਰ.ਸੇਟੀ ਤੋਂ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਨੂੰ ਸੰਸਥਾਨ ਵਲੋਂ ਖਾਣ ਪੀਣ ਦੀ ਸੁਵਿਧਾ ਤੋਂ ਇਲਾਵਾ ਵੱਖ-ਵੱਖ ਕੋਰਸਾਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ।ਸਰਵਣ ਕੁਮਾਰ ਨੇ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਦੇਣ ਵੇਲੇ ਉਨਾਂ ਦੇ ਉਜਵਲ ਭਵਿੱਖ ਲਈ ਕਾਮਨਾ ਕੀਤੀ।ਉਨਾ ਦੱਸਿਆ ਕਿ ਪੇਂਡੂ ਸਵੈ-ਰੋਜ਼ਗਾਰ ਸੰਸਥਾਨ ਬਡਰੁੱਖਾ ਵਲੋਂ 25 ਵੱਖ-ਵੱਖ ਟਰੇਡਾਂ ਦੇ ਕੋਰਸ ਕਰਵਾਏ ਜਾਂਦੇ ਹਨ।
                      ਉਨਾਂ ਦੱਸਿਆ ਕਿ ਇਹ ਸਾਰੇ ਕੋਰਸ 10 ਤੋਂ 30 ਦਿਨਾਂ ਦੇ ਹਨ।ਆਰ.ਸੈਟੀ ਬਡਰੁੱਖਾ ਵਲੋਂ ਸਿਖਿਆਰਥੀਆਂ ਨੂੰ ਵੁਮੇਨ ਟੇਲਰਜ਼, ਬਿਊਟੀ ਪਾਰਲਜ਼, ਇਲੈਕਟ੍ਰੀਕਲ, ਪਲੰਬਰ ਐਂਡ ਸੈਨੀਟੇਸਨ ਵਰਕਸ, ਡੇਅਰੀ ਫਾਰਮਿੰਗ, ਮੋਬਾਇਲ ਰਿਪੇਅਰਿੰਗ ਤੋਂ ਇਲਾਵਾ ਹੋਰ ਬਹੁਤ ਸਾਰੇ ਕੋਰਸ ਕਰਵਾਏ ਜਾਂਦੇ ਹਨ।ਚਾਹਵਾਨ ਉਮੀਦਵਾਰ ਆਪਣਾ ਨਾਮ ਐਸ.ਬੀ.ਆਈ ਆਰ.ਸੇਟੀ, ਨੇੜੇ ਅਨਾਜ ਮੰਡੀ, ਬਡਰੁੱਖਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਦਰਜ਼ ਕਰਵਾ ਸਕਦਾ ਹੈ।ਆਰ.ਸੇਟੀ ਵਲੋਂ ਸਾਲ 03-11-2009 ਤੋਂ ਹਣ ਤੱਕ 221 ਬੈਚ ਲਗਾ ਕੇ 5478 ਸਿੱਖਿਆਰਥੀਆਂ ਨੂੰ ਸਿਖਲਾਈ ਮੁਹੱਈਆ ਕਰਵਾਈ ਗਈ ਹੈ ਅਤੇ 3421 ਸਿਖਿਆਰਥੀ ਸਵੈ ਰੋਜ਼ਗਾਰ ਦੇ ਸਮਰੱਥ ਬਣ ਚੁੱਕੇ ਹਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …