ਪਠਾਨਕੋਟ, 18 ਮਾਰਚ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਵੈਕਸੀਨ ਦੀ ਸੁਵਿਧਾ ਨੂੰ ਲੋਕਾਂ ਤੱਕ ਸੁਖਾਲੇ ਤਰੀਕੇ ਨਾਲ ਪਹੁੰਚਾਉਣ ਲਈ ਹੁਣ ਜਿਲ੍ਹਾ ਪਠਾਨਕੋਟ ਦੇ 09 ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰਾਂ (ਪੀ.ਐਚ.ਸੀ ਭੋਆ, ਪੀ.ਐਚ.ਸੀ ਬਾਰਠ ਸਾਹਿਬ, ਪੀ.ਐਚ.ਸੀ ਘਿਆਲਾ, ਪੀ.ਐਚ.ਸੀ ਤਾਰਾਗੜ੍ਹ, ਪੀ.ਐਚ.ਸੀ ਬਮਿਆਲ, ਪੀ.ਐਚ.ਸੀ ਮਾਧੋਪੁਰ, ਅਰਬਨ ਪੀ.ਐਚ.ਸੀ ਸ਼ਹਿਦ ਭਗਤ ਸਿੰਘ ਚੋਕ, ਪਠਾਨਕੋਟ, ਪੀ.ਐਚ.ਸੀ ਦੁਨੇਰਾ, ਪੀ.ਐਚ.ਸੀ ਗੁਰਦਾਸਪੁਰ ਭਾਈਆਂ) ਵਿੱਚ ਵੀ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਇਸ ਦੇ ਨਾਲ-ਨਾਲ ਇਹ ਵੈਕਸੀਨ ਜਿਲ੍ਹਾ ਪਠਾਨਕੋਟ ਦੇ ਵਿੱਚ 06 ਸਰਕਾਰੀ ਹਸਪਤਾਲਾਂ (ਸਿਵਲ ਹਸਤਪਤਾਲ ਪਠਾਨਕੋਟ, ਸੀ.ਐਸ.ਸੀ ਨਰੋਟ ਜੈਮਲ ਸਿੰਘ, ਸੀ.ਐਸ.ਸੀ ਸੁਜਾਨਪੁਰ, ਸੀ.ਐਸ.ਸੀ ਘਰੋਟਾ, ਸੀ.ਐਸ.ਸੀ ਬੁੰਗਲ ਬੰਧਾਨੀ ਅਤੇ ਆਰ.ਐਸ.ਡੀ ਹਸਪਤਾਲ ਜੁਗਿਆਲ) ਵਿੱਚ ਵੀ ਲਗਾਈ ਜਾ ਰਹੀ ਹੈ।ਇਹ ਸੁਵਿਧਾ ਸਰਕਾਰੀ ਸੈਂਟਰਾਂ ਵਿੱਚ ਨਿਸ਼ੁਲਕ (ਫ੍ਰੀ) ਦਿੱਤੀ ਜਾ ਰਹੀ ਹੈ ਅਤੇ ਵੈਕਸੀਨ ਲਗਾਉਣ ਦਾ ਸਮਾਂ ਸਵੇਰੇ 09:00 ਵਜੇ ਤੋਂ ਲੈ ਕੇ ਦੁਪਹਿਰ 03:00 ਵਜੇ ਤੱਕ ਦਾ ਸਮਾਂ ਹੋਵੇਗਾ।
ਇਸ ਤੋਂ ਇਲਾਵਾ 08 ਪ੍ਰਾਈਵੇਟ ਹਸਪਤਾਲਾਂ (ਅਮਨਦੀਪ ਹਸਪਤਾਲ ਪਠਾਨਕੋਟ, ਐਸ.ਕੇ.ਆਰ. ਹਸਪਤਾਲ ਮਲਿਕਪੁਰ ਪਠਾਨਕੋਟ, ਚੋਹਾਣ ਮੈਡੀਸਿਟੀ ਕੋਟਲੀ ਪਠਾਨਕੋਟ,ਸਵਾਸਤਿਕ ਹਸਪਤਾਲ ਪਠਾਨਕੋਟ, ਨਵਚੇਤਨ ਹਸਪਤਾਲ ਪਠਾਨਕੋਟ, ਮੈਕਸ ਹਸਪਤਾਲ ਪਠਾਨਕੋਟ, ਕੇ.ਡੀ ਅੱਖਾਂ ਦਾ ਹਸਪਤਾਲ, ਪਠਾਨਕੋਟ ਅਤੇ ਰਾਜ ਹਸਪਤਾਲ ਪਠਾਨਕੋਟ) ਵਿਖੇ ਵੀ ਕੋਰੋਨਾ ਵੈਕਸੀਨ ਦੀ ਸੁਵਿਧਾ ਉਪਲੱਬਧ ਹੈ।ਇਸ ਸਬੰਧੀ ਪ੍ਰਾਈਵੇਟ ਵੈਕਸੀਨ ਸੈਂਟਰ 250/- ਰੁਪਏ ਪ੍ਰਤੀ ਵਿਅਕਤੀ ਫੀਸ ਲੈ ਸਕਦੇ ਹਨ।
ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਦੱਸਿਆ ਗਿਆ ਕਿ 60 ਸਾਲ ਦੀ ਉਮਰ ਤੋਂ ਜਿਆਦਾ ਦਾ ਵਿਅਕਤੀ ਇਹ ਵੈਕਸੀਨ ਜ਼ਰੂਰ ਲਗਵਾਏ, ਇਸ ਸਬੰਧੀ ਉਹਨਾਂ ਨੂੰ ਆਪਣਾ ਆਧਾਰ ਕਾਰਡ ਨਾਲ ਲੈ ਕੇ ਜਾਣਾ ਲਾਜ਼ਮੀ ਹੋਵੇਗਾ।ਜਦਕਿ 45 ਤੋਂ 60 ਸਾਲ ਤੱਕ ਦੇ ਉਹਨਾਂ ਵਿਅਕਤੀ ਨੂੰ ਇਹ ਵੈਕਸੀਨ ਲਗਾਈ ਜਾਵੇਗੀ, ਜੋ ਕਿਸੇ ਹੋਰ ਵੀ ਬਿਮਾਰੀ ਤੋਂ ਪੀੜ੍ਹਤ ਹਨ ਅਤੇ ਉਹ ਆਪਣੀ ਬਿਮਾਰੀ ਸਬੰਧੀ ਕਿਸੇ ਵੀ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਸਰਟੀਫਿਕੇਟ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਨੂੰ ਲਗਾਉਣ ਲਈ ਬਹੁਤ ਹੀ ਸਰਲ ਤਰੀਕਾ ਹੈ।ਕਰੋਨਾ ਵੈਕਸੀਨ ਦੇ ਲਈ ਹੁਣ ਆਨਲਾਈਨ ਅਰੋਗਿਆ ਸੇਤੂ ਐਪ ਜਾਂ www.co-win.gov.in <http://www.co-win.gov.in/> ’ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।ਉਨ੍ਹਾ ਕਿਹਾ ਕਿ ਕਰੋਨਾ ਮਹਾਮਾਰੀ ਤੇ ਜਿੱਤ ਪਾਉਣ ਲਈ ਘੱਟੋ-ਘੱਟ 02 ਗਜ਼ ਦੀ ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਘਰ ਤੋਂ ਬਾਹਰ ਨਿਕਲਣ ਲੱਗਿਆ ਮਾਸਕ ਜਰੂਰ ਲਗਾਓ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …