ਅੰਮ੍ਰਿਤਸਰ, 1 ਨਵੰਬਰ 2014 (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਬਤਾ ਫੋਜਦਾਰੀ ਦੀ ਧਾਰਾ 144 ਤਹਿਤ ਹਾਸਲ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਿਮਨ ਹਸਤਾਖਰ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੁੱਝ ਰਾਜਨੀਤਕ ਜੱਥੇਬੰਦੀਆਂ ਵੱਲੋਂ ਆਮ ਲੋਕ ਪੰਜ ਜਾਂ ਇਸ ਤੋਂ ਜਿਆਦਾ ਵਿਅਕਤੀਆਂ ਦੇ ਇਕੱਠੇ ਹੋਣ, ਰੋਸ ਰੈਲੀਆਂ ਕਰਨ, ਧਰਨਾ ਦੇਣ, ਮੀਟਿੰਗਾਂ ਕਰਨ, ਨਾਹਰੇ ਮਾਰਨ ਜਾਂ ਲਗਾਉਣ, ਵਿਖਾਵਾ ਕਰਨ ‘ਤੇ ਮੁਕੰਮਲ ਪਾਬੰਧੀ ਲਗਾ ਦਿੱਤੀ ਹੈ ਇਹ ਮਨਾਹੀ ਦੇ ਹੁਕਮ ਸਖਤੀ ਨਾਲ ਜਾਰੀ ਕੀਤਾ ਹੈ।
ਇਸੇ ਤਰ੍ਹਾ ਡਿਪਟੀ ਕਮਿਸ਼ਨਰ -ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਹੁਕਮ ਜਾਰੀ ਕਰਕੇ ਰਾਤ 8.30 ਵਜੇ ਤੋ ਸਵੇਰੇ 5.00 ਵਜੇ ਤੱਕ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਭਾਰਤ-ਪਾਕਿਸਤਾਨ ਸੀਮਾ ਦੇ ਨਾਲ ਲੱਗਦੀ ਕੰਡਿਆਲੀ ਤਾਰ ਤੋਂ 500 ਮੀਟਰ ਦੇ ਘੇਰੇ ਅੰਦਰ ਹਰ ਤਰ੍ਹਾਂ ਦੀ ਹਰਕਤ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਇਹ ਮਨਾਹੀ ਦੇ ਹੁਕਮ ਸਖਤੀ ਨਾਲ ਜਾਰੀ ਕੀਤਾ ਹੈ।
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਇਕ ਹੋਰ ਹੁਕਮ ਜਾਰੀ ਕਰਕੇ ਅਸਲਾ ਭੰਡਾਰ ਬਿਆਸ ਦੇ ਆਲੇ ਦੁਆਲੇ 1000 ਵਰਗ ਗਜ ਦੇ ਖੇਤਰਾਂ ਵਿੱਚ ਲੋਕਾਂ ਦੁਆਰਾ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਕਰਨ ਅਤੇ ਅਣਅਧਿਕਾਰਤ ਉਸਾਰੀਆਂ ਤੇ ਮੁਕੰਮਲ ਪਾਬੰਦੀ ਲਗਾਈ ਹੈ ਇਹ ਮਨਾਹੀ ਦੇ ਹੁਕਮ ਸਖਤੀ ਨਾਲ ਜਾਰੀ ਕੀਤਾ ਹੈ।
ਇਸੇ ਤਰ੍ਹਾ ਡਿਪਟੀ ਕਮਿਸ਼ਨਰ -ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਪੁੱਲੀਆਂ ਅਤੇ ਸੜਕਾਂ ‘ਤੇ ਬਣੀ ਰੇਲਿੰਗ ਨਾ ਤੋੜਨ ਅਤੇ ਸੜਕਾਂ ਦੀ ਉਸਾਰੀ ਜਾਂ ਫਲਾਈਓਵਰ ਨੂੰ ਪੱਕਾ ਕਰਦੇ ਸਮੇਂ ਬਣੇ ਡੀਵਾਡਰਾਂ ਨੂੰ ਤੋੜ ਕੇ ਆਰਜ਼ੀ ਤੋਰ ‘ਤੇ ਰਸਤਾ ਕੱਢਣ ‘ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਪੁੱਲੀਆਂ ਅਤੇ ਸੜਕਾਂ , ਜੋ ਬਿਨਾਂ ਰੇਲਿੰਗ ਦੇ ਹਨ। ਇਸ ਤੋਂ ਇਲਾਵਾ ਕੁਝ ਲੋਕਾਂ/ਠੇਕੇਦਾਰਾਂ ਵਲੋਂ ਫਸਲ ਦੀ ਕਟਾਈ ਸਬੰਧੀ ਮਸ਼ੀਨਾਂ/ਡਿਚ ਮਸ਼ੀਨਾਂ ਅਤੇ ਟਰਾਲੀਆਂ ਆਦਿ ਨੂੰ ਲਿਜਾਣ ਲਈ ਦੁਰਘਟਨਾਵਾਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਇਨਾਂ ਘਟਨਾਵਾਂ ਨੂੰ ਰੋਕਣ ਲਈ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ ਇਹ ਮਨਾਹੀ ਦੇ ਹੁਕਮ ਸਖਤੀ ਨਾਲ ਜਾਰੀ ਕੀਤਾ ਹੈ।
ਇਸੇ ਤਰ੍ਹਾ ਡਿਪਟੀ ਕਮਿਸ਼ਨਰ -ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਭਾਰਤ-ਪਾਕਿ ਸਰਹੱਦ ਨੇੜੇ ਬੀ.ਟੀ. ਕਾਟਨ ਅਤੇ ਲੰਮੀਆਂ ਫਸਲਾਂ ਦੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਾਈ ਨਾ ਕਰਨ ਮਨਾਹੀ ਦੇ ਹੁਕਮ ਸਖਤੀ ਨਾਲ ਜਾਰੀ ਕੀਤਾ ਹੈ।
ਇਸੇ ਤਰ੍ਹਾ ਡਿਪਟੀ ਕਮਿਸ਼ਨਰ -ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ ਦੇ ਨਾਲ ਲਗਦੀਆਂ ਜਮੀਨਾਂ ਦੇ ਮਾਲਕਾਂ ਨੂੰ ਨਹਿਰਾਂ ਅਤੇ ਸੜਕਾ ਦੇ ਨਾਲ ਲਗਦੀ ਜਮੀਨ ਨੂੰ ਕੱਟ ਕੇ ਆਪਣੀ ਜਮੀਨ ਨਾਲ ਨਾ ਮਿਲਾਉਣ ਇਸ ਨਾਲ ਇੱਕੋ ਵੇਲੇ 2 ਗੱਡੀਆਂ ਦਾ ਲੰਘਣਾ ਮੁਸਕਲ ਹੋ ਜਾਂਦਾ ਹੈ ਵਾਹਣ ਚਾਲਕਾਂ ਨੂੰ ਦੁਰਘਟਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾ ਮਨੁੱਖੀ ਜਾਨਾਂ ਨੂੰ ਖਤਰੇ ਤੋਂ ਬਚਾਉਣ ਲਈ ਨਾਂਲ ਨਾ ਮਿਲਾਉਣ ਅਤੇ ਨਹਿਰਾਂ ਵਿੱਚੋ ਮਿੱਟੀ ਦੀ ਖੁਦਾਈ ਨਾ ਕਰਨ ਦਾ ਸਖਤੀ ਨਾਲ ਮਨਾਹੀ ਦੇ ਹੁਕਮ ਜਾਰੀ ਕੀਤਾ ਹੈ।
ਇਸੇ ਤਰ੍ਹਾ ਡਿਪਟੀ ਕਮਿਸ਼ਨਰ -ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਕੋਈ ਵੀ ਵਾਹਣ ਆਟੋ-ਰਿਕਸਾ ਚਾਲਕ ਸਮਰਥਾਂ ਤੋਂ ਵੱਧ ਬੱਚਿਆਂ ਨੂੰ ਸਕੂਲ ਵਿੱਚ ਲੈ ਕੇ ਨਹੀ ਜਾਵੇਗਾ ਇਸ ਨਾਲ ਟ੍ਰੈਫਿਕ ਸਮੱਸਿਆ ਤਾਂ ਪੈਦਾ ਹੋਣ ਤੋਂ ਇਲਾਵਾ ਹਾਦਸਿਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਕਿਹਾ ਕਿ ਸਮੂਹ ਪ੍ਰਿੰਸੀਪਲ/ਹੈਡਮਾਸਟਰ ਇਹ ਯਕੀਨੀ ਬਣਾਉਣਗੇ ਕਿ ਉਹ ਆਪਣੇ ਪੱਧਰ ਤੇ ਵੀ ਬੱਚਿਆਂ ਦੇ ਮਾਪਿਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਡਿਪਟੀ ਕਮਿਸ਼ਨਰ ਨੇ ਇਹ ਮਨਾਹੀ ਦਾ ਹੁਕਮ ਸਖਤੀ ਨਾਲ ਜਾਰੀ ਕੀਤਾ ਹੈ ।ਇਹ ਮਨਾਹੀ ਦੇ ਹੁਕਮ 31 ਦਸੰਬਰ ਤੱਕ ਲਾਗੂ ਰਹਿਣਗੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …