Friday, October 18, 2024

ਲੇਖ ਮੁਕਾਬਲਿਆਂ ‘ਚ ਗੁਰਸ਼ਰਨ ਕੌਰ ਫਸਟ, ਮਨਤਸ਼ਾ ਸੈਕਿੰਡ ਅਤੇ ਜਸਪ੍ਰੀਤ ਕੌਰ ਥਰਡ

ਚੰਡੀਗੜ, 17 ਮਈ (ਪ੍ਰੀਤਮ ਲੁਧਿਆਣਵੀ) – ਬਲਾਕ ਧੂਰੀ ਦੇ ਕੁਆਰਡੀਨੇਟਰ ਬੀਬੀ ਨਵਜੋਤ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਆਨਲਾਈਨ ਲੇਖ ਮੁਕਾਬਲੇ ਕਰਵਾਏ ਗਏ।ਪ੍ਰਿੰ. ਵੀਨਾ ਭੱਲਾ ਦੀ ਦੇਖ ਰੇਖ ਹੇਠ ਕਰਵਾਏ ਇਨਾਂ ਮੁਕਾਬਲਿਆਂ ਦੇ ਨੋਡਲ ਅਫਸਰ ਮੈਡਮ ਸੁਖਵਿੰਦਰ ਕੌਰ ਅਤੇ ਗਤੀਵਿਧੀ ਇੰਚਾਰਜ਼ ਮੈਡਮ ਬਲਵੀਰ ਕੌਰ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ।ਨੌਵੀਂ ਤੋਂ ਬਾਰਵੀਂ ਸ਼੍ਰੇਣੀ ਤੱਕ ਦੇ ਵਰਗ ਵਿੱਚ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਇਨਾਂ ਲੇਖ ਮੁਕਾਬਲਿਆਂ ਵਿੱਚ ਭਾਗ ਲਿਆ।ਜਿਨਾਂ ਵਿਚ ਗੁਰਸ਼ਰਨ ਕੌਰ (ਨੌਵੀਂ ਏ) ਫਸਟ, ਮਨਤਸ਼ਾ (ਗਿਆਰਵੀਂ ਬੀ) ਸੈਕਿੰਡ ਅਤੇ ਜਸਪ੍ਰੀਤ ਕੌਰ (ਗਿਆਰਵੀਂ ਬੀ) ਥਰਡ ਪੁਜ਼ੀਸ਼ਨ ਵਿਚ ਰਹੀਆਂ।
                              ਬਲਾਕ ਧੂਰੀ ਕੁਆਰਡੀਨੇਟਰ ਸ੍ਰੀਮਤੀ ਨਵਜੋਤ ਕੌਰ ਅਤੇ ਪ੍ਰਿੰ. ਵੀਨਾ ਭੱਲਾ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …